ਇਕ ਵਾਰ ਜਰੂਰ ਪੜਿਉ ਜੀ , ਲਾਲਚ ਬੁਰੀ ਬੁਲਾ ਹੈ , ਇਕ ਸਿੱਖਿਆ ਦਾਇਕ ਕਹਾਣੀ ।
ਪੁਰਾਣੇ ਸਮਿਆਂ ਦੀ ਗੱਲ ਹੈ ਇਕ ਗਰੀਬ ਪੰਡਤ ਸੀ ਜਿਸ ਦੀ ਭਗਵਾਨ ਤੇ ਬਹੁਤ ਸ਼ਰਧਾ ਸੀ । ਉਸ ਨੇ ਪਿੰਡ ਦੇ ਹੀ ਇਕ ਮੰਦਰ ਵਿੱਚ ਰਮਾਇਣ ਦਾ ਪਾਠ ਸੁਰੂ ਕੀਤਾ ਤੇ ਇਕ ਸਾਲ ਬਾਅਦ ਭੋਗ ਪਾਉਣ ਦੀ ਅਰਦਾਸ ਕੀਤੀ । ਜਦੋ ਪੰਡਤਾਣੀ ਨੂੰ ਪਤਾ ਲਗਾ ਤਾ ਉਹ ਕਹਿਣ ਲੱਗੀ ਤੈਨੂ ਇਕ ਸਾਲ ਦੇ ਰਮਾਇਣ ਪਾਠ ਨਾਲ ਕੀ ਮਿਲਣਾ ਹੈ ਮੰਦਰ ਵਿੱਚ ਤੇ ਕੋਈ ਆਉਦਾ ਨਹੀ ਨਾ ਕੋਈ ਪੈਸਾ ਹੀ ਹੋਣਾ ਕਿਉ ਆਪਣਾ ਟਾਇਮ ਖਰਾਬ ਕਰਦੇ ਹੋ । ਕੋਈ ਹੋਰ ਕੰਮ ਕਾਰ ਕਰ ਲਵੋ ਕੋਈ ਪੈਸਾ ਆਵੈਗਾ ਤੇ ਘਰ ਦਾ ਤੋਰੀ ਫੁਲਕਾ ਚਲਦਾ ਰਹੇਗਾ । ਪਰ ਪੰਡਤ ਦੀ ਸ਼ਰਧਾ ਸੀ ਉਸ ਨੇ ਪੰਡਤਾਣੀ ਦੀ ਗੱਲ ਵੱਲ ਬਹੁਤਾ ਧਿਆਨ ਨਾ ਦਿੱਤਾ ਤੇ ਆਪਣੇ ਨੇਮ ਨਾਲ ਹਰ ਰੋਜ ਰਮਾਇਣ ਦਾ ਪਾਠ ਕਰਦਾ ਗਿਆ। ਜਦੋ ਇਕ ਸਾਲ ਪੂਰਾ ਹੋ ਗਿਆ ਤੇ ਅਗਲੇ ਦਿਨ ਰਮਾਇਣ ਦਾ ਭੋਗ ਪੈਣਾ ਸੀ । ਉਸ ਸ਼ਾਮ ਨੂੰ ਰਾਮ ਚੰਦਰ ਜੀ ਦੀ ਮੂਰਤੀ ਵਿੱਚੋ ਅਵਾਜ ਆਈ ਹੇ ਹਨੂਮਾਨ ਜੀ ਇਸ ਪੰਡਤ ਨੇ ਬੜੀ ਸ਼ਰਧਾ ਨਾਲ ਇਕ ਸਾਲ ਰਮਾਇਣ ਦਾ ਪਾਠ ਕੀਤਾ ਹੈ । ਇਹ ਘਰ ਤੋ ਵੀ ਬਹੁਤ ਗਰੀਬ ਹੈ ਇਸ ਦੀ ਹੁਣ ਗਰੀਬੀ ਕੱਟ ਦਿੱਤੀ ਜਾਵੇ ਇਸ ਨੂੰ ਪੈਸੇ ਦਿਤੇ ਜਾਣ । ਹਨੂੰਮਾਨ ਦੀ ਮੂਰਤੀ ਵਿੱਚੋ ਅਵਾਜ ਆਈ ਪ੍ਭੂ ਜੀ ਹੁਕਮ ਕਰੋ ਕਿਨੇ ਪੈਸੇ ਦਿਤੇ ਜਾਣ ਤਾ ਰਾਮ ਚੰਦਰ ਜੀ ਦੀ ਮੂਰਤੀ ਕਹਿਣ ਲੱਗੀ ਇਸ ਨੂੰ ਦੋ ਹਜਾਰ ਮੋਹਰ ਦਿੱਤੀ ਜਾਵੇ । ਹਨੂਮਾਨ ਜੀ ਕਹਿਣ ਲੱਗੇ ਠੀਕ ਆ ਭਗਵਾਨ ਜੀ ਕਲ ਤਕ ਇਸ ਨੂੰ ਦੋ ਹਜਾਰ ਮੋਹਰ ਮਿਲ ਜਾਵੇਗੀ । ਇਹ ਸਾਰੀ ਵਾਰਤਾ ਮੰਦਰ ਕੋਲੋ ਲੰਘਦੇ ਜਾਦੇ ਸ਼ਾਹੂਕਾਰ ਨੇ ਸੁਣੀ ਜੋ ਬਹੁਤ ਲਾਲਚੀ ਸੀ ਤੇ ਲੋਕਾ ਨੂੰ ਬਹੁਤ ਤੰਗ ਪਰੇਸਾਨ ਕਰਕੇ ਮਾਇਆ ਇਕੱਠੀ ਕਰਦਾ ਸੀ । ਇਹ ਵਾਰਤਾ ਸੁਣ ਕੇ ਉਹ ਸ਼ਾਹੂਕਾਰ ਸੋਚੀ ਪੈ ਗਿਆ ਇਹ ਦੋ ਹਜਾਰ ਮੋਹਰ ਮੈਨੂੰ ਕਿਵੇ ਮਿਲ ਸਕਦੀ ਹੈ । ਸੋਚਦਾ ਸੋਚਦਾ ਪੰਡਤ ਦੇ ਘਰ ਪਹੁੰਚ ਗਿਆ ਤੇ ਪੰਡਤ ਨੂੰ ਕਹਿਣ ਲੱਗਾ ਦੇਖ ਪੰਡਤਾ ਤੂੰ ਕਲ ਰਮਾਇਣ ਦਾ ਭੋਗ ਪਾਉਣਾ ਹੈ ਮੰਦਰ ਵਿੱਚ । ਇਉ ਕਰ ਆਹ ਫੜ ਇਕ ਹਜਾਰ ਮੋਹਰ ਤੇ ਜੋ ਕਲ ਜਿੰਨਾ ਚੜਾਵਾ ਹੋਇਆ ਉਹ ਸਾਰਾ ਮੇਰਾ ਹੋਵੇਗਾ । ਜਦੋ ਇਕ ਹਜਾਰ ਮੋਹਰ ਪੰਡਤਾਣੀ ਨੇ ਦੇਖੀ ਉਹ ਖੁਸ਼ੀ ਵਿੱਚ ਝੂੰਮਣ ਲੱਗ ਪਈ ਉਸ ਪੰਡਤ ਦੀ ਸਾਰੀ ਗਰੀਬੀ ਨਿਕਲ ਗਈ ਸੀ । ਪੰਡਿਤ ਨੇ ਹਾਂ ਕਰ ਦਿੱਤੀ ਸੇਠ ਜੀ ਕਲ ਜੋ ਵੀ ਕੁਝ ਹੋਇਆ ਸਭ ਤੁਹਾਡਾ ਸ਼ਾਹੂਕਾਰ ਵੀ ਖੁਸ਼ ਹੋ ਗਿਆ ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ