ਬਿੰਦਾ..ਮੇਰੀ ਭੂਆ ਦਾ ਮੁੰਡਾ ਕਾਫੀ ਚਿਰ ਤੋਂ ਭਗੌੜਾ ਸੀ..!
ਬੇਟ ਇਲਾਕੇ ਦਾ ਆਖਰੀ ਮਿਡਲ ਸਕੂਲ ਅਤੇ ਬੱਸ ਅੱਡੇ ਤੋਂ ਕਿੰਨੀ ਵਾਟ..!
ਹਿਸਾਬ ਵਾਲੇ ਨਛੱਤਰ ਸਿੰਘ ਤੋਂ ਇਲਾਵਾ ਬਾਕੀ ਸਾਰੇ ਮਾਸਟਰ ਸਾਈਕਲਾਂ ਤੇ ਹੀ ਆਇਆ ਕਰਦੇੇ..!
ਉਹ ਕਦੀ ਕਦੀ ਸੁਨੇਹਾ ਘੱਲ ਦਿੰਦਾ..ਮੈਂ ਓਰੇ ਪਰੇ ਹੋ ਮਿਲਦਾ ਤਾਂ ਆਖਦਾ..ਸਾਂਸੀਆਂ ਦੇ ਮੁੰਡੇ ਨੇ ਲੋਟੂ ਟੋਲਾ ਬਣਾਇਆ..ਉਸਤੋਂ ਥੋੜਾ ਖ਼ਬਰਦਾਰ ਰਿਹਾ ਕਰੋ..!
ਮੈਂ ਉਸਨੂੰ ਆਖ ਰਖਿਆ ਸੀ ਕੇ ਕਲਾਸਾਂ ਵੇਲੇ ਕਦੀ ਮਿਲਣ ਨਾ ਆਇਆ ਕਰੇ..ਸ਼ਹਿਰੋਂ ਆਉਂਦੇ ਕਈ ਸ਼ੱਕ ਕਰਦੇ ਨੇ..ਖਾਸ ਕਰਕੇ ਡੇਮੋਕ੍ਰੇਟਿਕ ਯੂਨੀਅਨ ਵਾਲਾ ਮਾਸਟਰ ਨਛੱਤਰ ਸਿੰਘ..!
ਕੋਈ ਮਖੌਲ ਨਾਲ ਉਸਨੂੰ ਕਾਮਰੇਡ ਆਖ ਦਿੰਦਾ ਤਾਂ ਗਲ਼ ਪੈ ਜਾਂਦਾ..ਅਖ਼ੇ ਹੋਰ ਜੋ ਮਰਜੀ ਆਖ ਲਿਆ ਕਰੋ ਆਹ ਗੱਲ ਨੀ ਆਖਣੀ..!
ਕਈ ਵੇਰ ਉਸਨੂੰ ਆਖਦਿਆਂ ਸੁਣਿਆਂ ਕੇ ਮਾਝੇ ਦੀ ਆਹ ਬੈਲਟ ਕਦੇ ਵੀ ਨਹੀਂ ਪੜ ਸਕਦੀ..ਇਹਨਾਂ ਦੇ ਵਡੇਰੇ ਪਹਿਲੋਂ ਬਾਡਰ ਤੇ ਬਲੈਕ ਕਰਿਆ ਕਰਦੇ ਸਨ ਤੇ ਹੁਣ ਦਿਨੇ ਰਾਤ ਲਲਕਾਰੇ ਮਾਰਦੀ ਇਹ ਮੰਡ੍ਹੀਰ ਮਨਮਰਜੀਆਂ ਕਰਦੀ ਤੁਰੀ ਫਿਰਦੀ ਏ..ਕੋਈ ਪੁੱਛਣ ਗਿੱਛਣ ਵਾਲਾ ਹੈ ਹੀ ਨਹੀਂ..!
ਫੇਰ ਜਦੋਂ ਉਸਦੀ ਬਦਲੀ ਸ਼ਹਿਰ ਹੋ ਗਈ ਤਾਂ ਅਕਸਰ ਗੱਲਾਂ ਗੱਲਾਂ ਵਿਚ ਉਸਦੇ ਮੂਹੋਂ ਅੱਤਵਾਦੀ ਸ਼ਬਦ ਨਿੱਕਲ ਜਾਂਦਾ..ਆਖਦਾ ਇਹ ਬੜੀ ਸਕੀਮ ਨਾਲ ਚੱਲਦੇ ਨੇ..ਆਪਣੇ ਇਲਾਕਿਆਂ ਵਿਚ ਸਿਰਫ ਰੋਟੀ ਪਾਣੀ ਛਕਣ ਹੀ ਆਉਂਦੇ ਨੇ..ਬਾਕੀ ਦੇ ਕੰਮ ਤੇ ਬਾਹਰਲਿਆਂ ਇਲਾਕਿਆਂ ਵਿਚ ਹੀ ਨੇਪਰੇ ਚਾੜਦੇ ਨੇ..ਸਰਕਾਰ ਕਮਲੀ ਥੋੜੀ ਏ ਵੱਡੇ ਵੱਡੇ ਇਨਾਮ ਰੱਖੀ ਜਾਂਦੀ ਏ..!
ਉਸ ਦਿਨ ਸ਼ਨਿਚਰਵਾਰ ਛੇਤੀ ਛੁੱਟੀ ਹੋ ਗਈ..ਨਛੱਤਰ ਸਿੰਘ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ