ਨਤੀਜਾ ਲਿਸਟ ਲੱਗੀ..ਪਾਸ ਹੋਇਆਂ ਵਿਚ ਮੇਰਾ ਨਾਮ ਨਹੀਂ ਸੀ..
ਮੈਂ ਪੱਥਰ ਵਾਂਗ ਹੋ ਗਿਆ..ਅਗਲੀ ਜਮਾਤ ਵਿਚ ਹੋ ਗਏ ਮੇਰੇ ਨਾਲਦੇ ਮੇਰਾ ਮਜਾਕ ਉਡਾਉਂਦੇ ਜਾਪੇ..ਇੱਕ ਵੇਰ ਦਿੱਲ ਕੀਤਾ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ..ਮੇਰੀ ਮਾਂ..ਪਤਾ ਨੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਉਹ..ਸਾਰੇ ਜਹਾਨ ਦੀਆਂ ਝਿੜਕਾਂ ਅਤੇ ਮੇਹਣੇ ਆਪਣੇ ਵਜੂਦ ਤੇ ਸਹਿੰਦੀ ਹੋਈ ਵੀ ਹਮੇਸ਼ਾਂ ਮੇਰਾ ਪੱਖ ਪੂਰਦੀ ਸੀ..!
ਅਮ੍ਰਿਤਧਾਰੀ ਹੁੰਦੀ ਹੋਈ ਵੀ ਕਈ ਵਾਰ ਮੇਰੀ ਖਾਤਿਰ ਝੂਠ ਬੋਲ ਜਾਇਆ ਕਰਦੀ..
ਪਰ ਜਦੋਂ ਵੀ ਮੌਕਾ ਮਿਲਦਾ ਸ਼ਹੀਦਾਂ ਸਾਬ ਜਾ ਕੇ ਇਹੋ ਅਰਦਾਸ ਕਰਨਾ ਕਦੀ ਨਾ ਭੁੱਲਦੀ ਕੇ ਹੈ ਬਾਬਾ ਦੀਪ ਸਿੰਘ ਜੀ ਮੇਰੇ ਪੁੱਤ ਦੀ ਹਮੇਸ਼ਾਂ ਰਾਖੀ ਕਰਨੀ..!
ਇਹਨਾਂ ਸੋਚਾਂ ਵਿਚ ਪਿਆ ਮੈਂ ਭੰਡਾਰੀ ਪੁਲ ਹੇਠ ਰੇਲਵੇ ਲਾਈਨ ਦੇ ਨਾਲ ਪਈ ਪੱਥਰ ਦੀ ਸਿਲ ਤੇ ਆਣ ਬੈਠਾ..
ਹੁਣ ਤੱਕ ਮੈਂ ਲਗਪਗ ਆਪਣਾ ਮਨ ਬਣਾ ਹੀ ਚੁਕਿਆ ਸਾਂ..ਏਨੇ ਨੂੰ ਪੰਜ ਵਜੇ ਵਾਲੀ ਸ਼ਤਾਬਦੀ ਦਾ ਟਾਈਮ ਹੋ ਗਿਆ..ਮੈਂ ਕਿਆਸੇ ਲਾ ਰਿਹਾ ਸਾਂ..ਬੱਸ ਥੋੜੀ ਜਿਹੀ ਪੀੜ ਹੋਵੇਗੀ ਤੇ ਮੁੜ ਜਮਾਨੇ ਭਰ ਦੀਆਂ ਮੁਸ਼ਕਿਲਾਂ ਤੋਂ ਸਦਾ ਲਈ ਨਿਜਾਤ..!
ਏਨੇ ਨੂੰ ਗੱਡੀ ਤੁਰ ਪਈ..ਤੇ ਨਾਲ ਹੀ ਤੁਰ ਪਿਆ ਮੇਰਾ ਵਜੂਦ ਵੀ..ਮੈਂ ਹੌਲੇ ਕਦਮੀਂ ਪਟੜੀ ਵੱਲ ਵਧਿਆ..ਬਕਾਇਦਾ ਪਲੈਨ ਸੀ ਕੇ ਇੰਜਣ ਤੋਂ ਐਨ ਬਾਅਦ ਦੂਜੇ ਡੱਬੇ ਦੇ ਪਹਿਲੇ ਚੱਕੇ ਅੱਗੇ ਸ਼ਾਲ ਮਾਰ ਦੇਣੀ ਏ..!
ਪਰ ਅਚਾਨਕ ਗੱਡੀ ਕੁਝ ਹੌਲੀ ਹੋ ਗਈ..
ਤਜੁਰਬੇਕਾਰ ਡਰਾਈਵਰ ਨੂੰ ਸ਼ਾਇਦ ਅੰਦਾਜਾ ਹੋ ਗਿਆ ਸੀ ਕੇ ਮੇਰੇ ਮਨ ਵਿਚ ਕੀ ਚੱਲ ਰਿਹਾ ਏ..ਉਸਨੇ ਵਿਸਲਾਂ ਮਾਰੀਆਂ..ਫੇਰ ਜ਼ੋਰ ਦੀ ਬ੍ਰੇਕ ਲਾ ਦਿੱਤੀ..ਪਰ ਲੋਹੇ ਦਾ ਪਹਾੜ ਛੇਤੀ ਕੀਤੀਆਂ ਕਿਥੇ ਰੁਕਦਾ ਏ..!
ਬੱਸ ਕੁਝ ਕੂ ਸਕਿੰਟਾਂ ਦੀ ਹੀ ਖੇਡ ਬਾਕੀ ਰਹਿ ਗਈ ਸੀ ਕੇ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੀ ਜਿਹੇ ਹੱਥ ਨੇ ਮੈਨੂੰ ਮੋਢਿਆਂ ਤੋਂ ਫੜ ਪਿਛਾਂਹ ਖਿੱਚ ਲਿਆ..!
ਮੁੜ ਕੇ ਵੇਖਿਆ..ਇੱਕ ਉਚੇ ਲੰਮੇ ਬਾਬਾ ਜੀ..ਗਾਤਰਾ ਪਾਈ ਨਿੱਮਾ ਨਿੱਮਾ ਹੱਸਦੇ ਹੋਏ ਆਖਣ ਲੱਗੇ “ਇੰਜ ਥੋੜਾ ਕਰੀਦਾ ਏ ਪੁੱਤ..ਮੁਸ਼ਕਿਲਾਂ ਤੋਂ ਡਰੀਦਾ ਥੋੜੀ ਏ..ਇਹ ਮਨੁੱਖਾ ਸਰੀਰ ਤੇ ਵਾਹਿਗੁਰੂ ਦੀ ਨੇਮਤ ਏ..ਉਹ ਹੋਰ ਵੀ ਕਿੰਨਾ ਕੁਝ ਬੋਲਦੇ ਗਏ ਤੇ ਮੈਂ ਓਹਨਾ ਦੇ ਮੁਖੜੇ ਨੂੰ ਤੱਕਦਾ ਹੀ ਰਹਿ ਗਿਆ..ਏਨੇ ਨੂੰ ਗੱਡੀ ਲੰਘ ਗਈ..ਨਿਰਾ ਪੂਰਾ ਬਾਬਾ ਦੀਪ ਸਿੰਘ ਜੀ ਵਾਲਾ ਜੁੱਸਾ ਸੀ ਓਹਨਾ ਦਾ..ਉਹ ਮੇਰੇ ਦੋਵੇਂ ਮੋਢਿਆਂ ਨੂੰ ਫੜ ਮੈਨੂੰ ਹਾਲ ਗੇਟ ਵਾਲੇ ਪਾਸੇ ਵੱਲ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ