ਦਸਵੀਂ ਵਿਚੋਂ ਫੇਲ ਹੋ ਗਿਆ ਤਾਂ ਖੁਦ ਦਾ ਵਜੂਦ ਪੱਥਰ ਹੋ ਗਿਆ ਜਾਪਿਆ!
ਸਾਰੀ ਦੁਨੀਆਂ ਮਜਾਕ ਉਡਾਉਂਦੀ ਜਾਪੀ..ਇੱਕ ਵੇਰ ਜੀ ਕੀਤਾ ਕੇ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ..ਓਹੀ ਮਾਂ ਜਿਸਨੇ ਮੇਰੀ ਖਾਤਿਰ ਸਾਰੇ ਜਹਾਨ ਦੀਆਂ ਝਿੜਕਾਂ ਮੇਹਣੇ ਸਹੇ..ਤਾਂ ਵੀ ਮੇਰਾ ਪੱਖ ਹੀ ਪੂਰਿਆ..ਅਮ੍ਰਿਤਧਾਰੀ ਸੀ ਤਾਂ ਵੀ ਮੇਰੀ ਖਾਤਿਰ ਕਿੰਨਾ ਝੂਠ ਬੋਲ ਜਾਂਦੀ!
ਸ਼ਹੀਦਾਂ ਸਾਬ ਜਾ ਕੇ ਹਮੇਸ਼ਾ ਇਹੋ ਅਰਦਾਸ ਕਰਦੀ ਵੇਖੀ ਕੇ ਬਾਬਾ ਜੀ ਮੇਰੇ ਪੁੱਤ ਦੀ ਰਾਖੀ ਕਰਨੀ!
ਸੋਚਾਂ ਦੀ ਘੁੰਮਣ-ਘੇਰੀ ਵਿਚ ਪਿਆ ਮੈਂ ਅਮ੍ਰਿਤਸਰ ਟੇਸ਼ਨ ਭੰਡਾਰੀ ਪੁਲ ਹੇਠ ਲਾਈਨ ਦੇ ਨਾਲ ਪਈ ਪੱਥਰ ਦੀ ਨਿੱਕੀ ਜਿਹੀ ਸਿਲ ਤੇ ਆਣ ਬੈਠਾ!
ਮੈਂ ਆਪਣਾ ਮਨ ਲਗਪਗ ਬਣਾ ਹੀ ਚੁਕਿਆ ਸਾਂ..ਪੰਜ ਵਜੇ ਸ਼ਤਾਬਦੀ ਵੇਲੇ..ਇੰਜਣ ਤੋਂ ਪਹਿਲਾ ਡੱਬਾ..ਬੱਸ ਟੀਕੇ ਦੀ ਸੂਈ ਜਿੰਨੀ ਪੀੜ ਹੋਵੇਗੀ ਤੇ ਜਮਾਨੇ ਭਰ ਦੀਆਂ ਮੁਸ਼ਕਿਲਾਂ ਤੋਂ ਸਦਾ ਲਈ ਨਿਜਾਤ..ਸਭ ਖਤਮ!
ਏਨੇ ਨੂੰ ਸੀਟੀ ਮਾਰ ਗੱਡੀ ਪਲੇਟਫਾਰਮ ਤੋਂ ਚੱਲ ਪਈ..ਮੈਂ ਵੀ ਹੌਲੇ ਕਦਮੀਂ ਪਟੜੀ ਵੱਲ ਵਧਿਆ..ਡਰਾਈਵਰ ਨੂੰ ਸ਼ਾਇਦ ਅਹਿਸਾਸ ਹੋ ਗਿਆ ਸੀ ਕੇ ਮੁੰਡਾ ਥੱਲੇ ਸਿਰ ਦੇਣ ਤੁਰਿਆ ਆਉਂਦਾ..ਬਥੇਰੀਆਂ ਸੀਟੀਆਂ ਮਾਰੀਆਂ..ਬ੍ਰੇਕ ਵੀ ਲਾਈ ਪਰ ਏਡਾ ਵੱਡਾ ਲੋਹੇ ਦਾ ਪਹਾੜ ਛੇਤੀ ਕੀਤਿਆਂ ਕਿਥੇ ਰੁਕਦਾ..!
ਬਸ ਕੁਝ ਕੂ ਸਕਿੰਟਾਂ ਦੀ ਹੀ ਖੇਡ ਬਾਕੀ ਰਹਿ ਗਈ ਕੇ ਅਚਾਨਕ ਪਿਛਲੇ ਪਾਸਿਓਂ ਇੱਕ ਭਾਰੀ ਜਿਹੇ ਹੱਥ ਨੇ ਮੈਨੂੰ ਹਲੂਣਾ ਜਿਹਾ ਦਿੱਤਾ..!
ਮੁੜ ਕੇ ਦੇਖਿਆ ਤਾਂ ਇੱਕ ਲੰਮੇ ਦਾਹੜੇ ਵਾਲੇ ਬਾਬਾ ਜੀ ਸਨ..ਗਾਤਰਾ ਪਾਈ ਨਿੱਮਾ ਨਿੱਮਾ ਹੱਸਦੇ ਹੋਏ..ਆਖਣ ਲੱਗੇ “ਨਾ ਪੁੱਤ ਇੰਜ ਥੋੜੀ ਕਰੀਦਾ ਹੁੰਦਾ..ਹਮੇਸ਼ਾਂ ਚੜਦੀ ਕਲਾ ਵਿੱਚ ਰਹੀਦਾ”!
ਮੈਂ ਓਹਨਾ ਦੇ ਮੁਖੜੇ ਨੂੰ ਤੱਕਦਾ ਹੀ ਰਹਿ ਗਿਆ ਤੇ ਪਤਾ ਹੀ ਨਾ ਲੱਗਾ ਕਦੋਂ ਕੋਲੋਂ ਗੱਡੀ ਲੰਘ ਗਈ..ਨਿਰਾ ਪੂਰਾ ਬਾਬਾ ਦੀਪ ਸਿੰਘ ਜੀ ਵਾਲਾ ਜੁੱਸਾ..ਗੱਲਾਂ ਕਰਦਿਆਂ ਮੈਂਨੂੰ ਮੋਢਿਆਂ ਤੋਂ ਫੜ ਰੇਲ ਲਾਈਨਾਂ ਪਾਰ ਕਰਵਾ ਹਾਲ ਗੇਟ ਵਾਲੇ ਪਾਸੇ ਵੱਲ ਨੂੰ ਲੈ ਆਏ..ਇੱਕ ਆਟੋ ਨੂੰ ਹੱਥ ਦਿੱਤਾ ਤੇ ਵਿਚ ਬਿਠਾਉਂਦੇ ਹੋਏ ਆਖਣ ਲੱਗੇ ਕੇ ਜਾ ਪੁੱਤ ਪਹਿਲਾਂ ਦਰਬਾਰ ਸਾਬ ਮੱਥਾ ਟੇਕ ਕੇ ਆ..ਤੈਨੂੰ ਓਥੇ ਬੈਠਾ ਤੇਰਾ ਕੋਈ ਆਪਣਾ ਉਡੀਕੀ ਜਾਂਦਾ ਏ!
ਮੈਨੂੰ ਨੀ ਪਤਾ ਕੇ ਉਹ ਬਾਬਾ ਜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Prince kumar
Bahut hi vadia laggi paji eh mera v mann aahi krda aa pr tuhadi kahani pdh ke mera mann change ho gya aa