ਜਦੋਂ ਪਿੰਡਾਂ ਵਿੱਚ ਨਵੇਂ ਨਵੇਂ ਲੈਂਡਲਾਈਨ ਫੋਨ ਲੱਗਣੇ ਸ਼ੁਰੂ ਹੋਏ ਤਾਂ ਸਾਡੇ ਪਿੰਡ ਵਿੱਚ ਟੈਲੀਫੋਨ ਮਹਿਕਮੇ ਦੇ ਅਧਿਕਾਰੀ ਆਏ ਕਿ ਜਿਸਨੇ ਫੋਨ ਲਗਾਉਣਾ ਹੈ ਫਾਰਮ ਭਰ ਦਿਉ ।
ਅਸੀਂ ਵੀ ਅਮੀਰਾਂ ਜਿਹਾਂ ਵਾਲੀ ਫਿਲਿੰਗ ਲਈ ਅਤੇ ਫਾਰਮ ਭਰ ਦਿੱਤੇ । ਕੁਝ ਮਹੀਨੇ ਬਾਅਦ ਸਕਿਓਰਿਟੀ ਦੀ ਰਕਮ ਅਦਾ ਕੀਤੀ । ਅਤੇ ਕੁਝ ਹੀ ਮਹੀਨਿਆਂ ਵਿਚ ਘਰ ਵਿਚ ਫੋਨ ਲੱਗ ਗਿਆ ।
ਫੋਨ ਕਾਅਦਾ ਲੱਗਾ ਅਸੀਂ ਤਾਂ ਮੁਸੀਬਤਾਂ ਦਾ ਪਹਾੜ ਹੀ ਮੁੱਲ ਲੈ ਲਿਆ ।
ਸਾਡੇ ਮੁਹੱਲੇ ਵਿਚ ਦਸ ਕੁ ਘਰਾਂ ਵਿੱਚ ਫੋਨ ਲੱਗੇ ਸਨ ।
ਜਿਆਦਾਤਰ ਤਾਂ ਫੋਨ ਖਰਾਬ ਹੀ ਰਹਿੰਦਾ ਸੀ । ਜਦੋਂ ਖਰਾਬ ਹੋਣਾਂ ਤਾਂ ਟੈਲੀਫੋਨ ਐਕਸਚੇਂਜ ਵਿਚ ਜਾ ਕੇ ਰਿਪੋਰਟ ਦਰਜ ਕਰਵਾਉਣੀ । ਤਾਂ ਮੁਲਾਜ਼ਮਾ ਨੇ ਠੀਕ ਕਰ ਦੇਣਾ ।
ਪਿੰਡ ਦੀਆਂ ਗਲੀਆਂ ਵਿੱਚ ਖੰਭਿਆਂ ਉਪਰ ਓਪਨ ਤਾਰਾਂ ਸਨ । ਉਹ ਜਦੋਂ ਜੁੜ ਜਾਂਦੀਆਂ ਸਨ ਤਾਂ ਫੋਨ ਬੰਦ ਹੋ ਜਾਂਦਾ ।
ਫੋਨ ਕਰਨ ਜਾਂ ਸੁਨਣ ਵਾਲਿਆਂ ਦਾ ਤਾਂਤਾ ਲੱਗਿਆ ਰਹਿੰਦਾ ਜੋ ਅਸੀਂ ਸਿਰ ਮੱਥੇ ਪ੍ਰਵਾਨ ਕਰਦੇ ।
ਔਰਤਾ ਪਰਚੀ ਤੇ ਨੰਬਰ ਲਿਖ ਕੇ ਲਿਆਉਦੀਆਂ ਤੇ ਫੋਨ ਕਰਕੇ ਸਾਡਾ ਨੰਬਰ ਦੱਸ ਦਿੰਦੀਆਂ । ਜਦੋਂ ਫੋਨ ਚਲਦਾ ਹੋਣਾਂ ਤਾਂ ਸਾਨੂੰ ਖੁਸ਼ੀ ਹੁੰਦੀ ਸੀ ਕਿ ਚਲੋ ਅਸੀਂ ਕਿਸੇ ਦੇ ਕੰਮ ਆਏ ।
ਪਰ ਇਹ ਸੇਵਾ ਕੁਝ ਚਿਰ ਬਾਅਦ ਕੜਵਾਹਟ ਜਿਹੀ ਛੱਡਣ ਲੱਗ ਪਈ । ਕਦੀ ਕਿਸੇ ਦਾ ਫੋਨ ਆਉਂਦਾ ਕਿ ਉਸ ਨੂੰ ਸੱਦ ਲਿਆਓ ।ਕਦੀ ਕਿਸੇ ਨੇ ਕਹਿਣਾ ਕਿ ਫਲਾਣੇ ਘਰ ਸੁਨੇਹਾ ਦੇ ਆਓ ।
ਅਸੀਂ ਕਿਸੇ ਦੇ ਘਰ ਜਾਣਾ ਤਾਂ ਲੱਸੀ ਲੈਣ ਵਾਲੀਆਂ ਵਾਂਗੂ ਦਰਵਾਜ਼ੇ ਵਿਚ ਖੜ੍ਹ ਕੇ ਆਵਾਜ ਦੇਣੀ । ਜਾਂ ਫਿਰ ਭੋਗ ਦਾ ਸੱਦਾ ਦੇਣ ਵਾਲਿਆਂ ਵਾਂਗ ਅੱਗੇ ਜਾ ਕੇ ਸੁਨੇਹਾ ਦੇਣਾ ।
ਇੱਕ ਦਿਨ ਸਵੇਰੇ ਦਸ ਕੁ ਵਜੇ ਫੋਨ ਬੰਦ ਸੀ । ਮੈਂ ਸਕੂਟਰੀ ਤੇ ਤਾਰਾਂ ਦੇਖਣ ਗਿਆ ਤਾਂ ਦੇਖਿਆ ਕਿ ਪਿੰਡ ਦੇ ਬਾਹਰ ਫਿਰਨੀ ਤੇ ਤਾਰਾਂ ਜੁੜੀਆਂ ਸਨ । ਮੈਂ ਆ ਕੇ ਆਪਣੇ ਦੋਸਤ ਨੂੰ ਨਾਲ ਲੈ ਕੇ ਘੋੜਾ ਪੌੜੀ ਲੈ ਕੇ ਗਏ ਅਤੇ ਤਾਰਾਂ ਅਲੱਗ ਅਲੱਗ ਕਰ ਕੇ ਵਿਚ ਡੰਡੇ ਬੰਨ੍ਹ ਦਿੱਤੇ ਤਾਂ ਕਿ ਫਿਰ ਨਾਂ ਤਾਰਾਂ ਜੁੜ ਜਾਣ ।
ਅਜੇ ਘਰ ਪਹੁੰਚਿਆ ਹੀ ਸੀ ਕਿ ਟਰਨ ਟਰਨ ਹੋਈ
ਮੈਂ ਖੁਸ਼ੀ ਖੁਸ਼ੀ ਰਿਸੀਵਰ ਚੁਕਿਆ ਤਾਂ ਇਕ ਔਰਤ ਦੀ ਆਵਾਜ ਆਈ ਹੈਲੋ । ਮੈਂ ਵੀ ਕਿਹਾ ਕਿ ਹੈਲੋ। ਹਾਂਜੀ ।
ਉਹ ਕਹਿੰਦੀ ਕਿ ਕੌਣ ਬੋਲ ਰਹੇ ਹੋ ।
ਮੈਂ ਕਿਹਾ ਕਿ ਮੈਂ ਬਲਦੇਵ ਸਿੰਘ ਬੋਲ ਰਿਹਾ ਹਾਂ
ਉਹ ਕਹਿੰਦੀ ਕਿ ਕਿਹੜਾ ਬਲਦੇਵ ਸਿੰਘ । ।।
ਮੈਂ ਕਿਹਾ ਕਿ ਉਹੀ ਜਿਸਦੇ ਘਰ ਫੋਨ ਲੱਗਾ ਹੈ ਅਤੇ ਜਿਸ ਦਾ ਨੰਬਰ 2773651 ਹੈ ਜੋ ਤੁਸੀਂ ਹੁਣੇ ਹੀ ਡਾਇਲ ਕੀਤਾ ਹੈ ।
ਅਤੇ ਉਹੀ ਜਿਹੜਾ ਆਪਣੇ ਦੋਸਤ ਨੂੰ ਨਾਲ ਲੈ ਕੇ ਘੋੜਾ ਪੌੜੀ ਲੈ ਕੇ ਪਿੰਡ ਦੇ ਬਾਹਰ ਫਿਰਨੀ ਤੇ ਜੁੜੀਆਂ ਹੋਈਆਂ ਹੋਈਆਂ ਤਾਰਾਂ ਅਲੱਗ ਕਰ ਕੇ ਵਿਚ ਡੰਡੇ ਬੰਨ੍ਹ ਕੇ ਆਇਆ ਹੈ ।
ਅਤੇ ਉਹੀ ਜਿਹੜਾ ਹਰ ਮਹੀਨੇ ਟੈਲੀਫੋਨ ਐਕਸਚੇਂਜ ਵਿਚ ਜਾ ਕੇ ਲਾਈਨ ਵਿਚ ਲੱਗ ਕੇ ਬਿਲ ਤਾਰ ਕੇ ਆਉਂਦਾ ਹੈ ।
ਇੰਨਾ ਕਹਿ ਕੇ ਮੈਂ ਫੋਨ ਕੱਟ ਦਿਤਾ ।
ਅਗਲੇ ਦਿਨ ਸਵੇਰੇ ਇਕ ਭਲਾ ਪੁਰਸ਼ ਮਿਲਿਆ ਤਾਂ ਕਹਿਣ ਲੱਗਾ ਕਿ ਯਾਰ ਕੱਲ ਸਾਡੇ ਰਿਸ਼ਤੇਦਾਰ ਨੇ ਫੋਨ ਕੀਤਾ ਸੀ ਤਾਂ ਤੁਸੀਂ ਕੱਟ ਹੀ ਦਿਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ