ਭਾਗ =1
ਗੱਲ ਕਰਦੇ ਆ ਬਚਪਨ ਦੀ = ਬਚਪਨ ਵਰਗੀ ਮੌਜ ਤਾਂ ਕੀਤੇ ਮਿਲਣੀ ਨੀ ਆਪਾਂ ਜਿਨਾਂ ਮਰਜ਼ੀ ਪੈਸਾ ਕਮਾ ਲਈਏ ਪਰ ਬਚਪਨ ਕਦੇ ਵਾਪਸ ਨੀ ਲੈ ਸਕਦੇ। ਸਾਰੇ ਅਪਣੇ ਬਚਪਨ ਦੀਆ ਜਾਦਾ ਨੂੰ ਕਦੇ ਭੁੱਲ ਨੀ ਸਕਦੇ। ਤੇ ਮੈ ਵੀ ਅਪਣੇ ਬਚਪਨ ਨੂੰ ਬਹੁਤ ਯਾਦ ਕਰਦਾ ਹਾਂ।
ਜਨਮ ਦੇ ਪਹਿਲੇ 3 ਸਾਲ ਤਾਂ ਆਪਾਂ ਸਾਰੇ ਅਪਣੇ ਘਰ ਹੀ ਮੰਮੀ ਡੈਡੀ ਤੇ ਘਰ ਦੇ ਬਾਕੀ ਮੈਂਬਰਾ ਨਾਲ ਹੀ ਰਹਿ ਦੇ ਆ। ਜਦ 4 saal ਦੇ ਹੋ ਜਾਇਏ ਤੇ ਸਕੂਲ ਵਿੱਚ ਪਰਨੇ ਪਾ ਦਿੱਤਾ ਜਾਦਾ । ਸਕੂਲ ਜਾਣ ਨੂੰ ਮੇਰਾ ਦਿਲ ਬੜਾ ਡਰਦਾ ਸੀ। ਰੋ ਰੋ ਕੇ ਸਕੂਲ ਜਾਣਾ। ਸਕੂਲ ਜਾ ਕੇ ਮੈਡਮਾ ਤੋ ਬੜਾ ਡਰਨਾ। ਥੋੜ੍ਹੇ ਜਿਹੇ ਵੱਡੇ ਹੋਏ ਤੀਜੀ ਕਲਾਸ ਚ ਤਾਂ ਦੋਸਤ ਬਣ ਨੇ ਸ਼ੁਰੂ ਹੋ ਗੇ। ਸਾਡੇ ਪਿੰਡ ਅੰਗਰੇਜੀ ਸਕੂਲ ਹੁੰਦਾ ਸੀ ਸਾਡੇ ਸਾਰੇ ਪਿੰਡ ਦੇ ਮੁੰਡੇ ਕੁੜੀਆਂ ਉਸ ਸਕੂਲ ਵਿੱਚ ਪੜਦੇ ਸੀ ਮੈਡਮਾ ਨੇ ਡਰਾਵਾ ਦੇਣਾ ਕਿ ਜੇਹੜਾ ਨਹਾ ਕੇ ਨਾ ਆਇਆ ਆ ਮਸ਼ੀਨ ਨਾਲ ਪਤਾ ਲੱਗ ਜਾਣਾ। ਸਾਰੇ ਜਾਣਿਆ ਨੇ ਸੱਚ ਬੋਲ ਦੇਣਾ। ਏਹ ਹੁਣ ਪਤਾ ਲੱਗਿਆ ਕੀ ਮੈਡਮ ਝੂਠ ਬੋਲਦੇ ਸੀ। ਸਕੂਲ ਦਾ ਕੰਮ ਨਾ ਕਰਨ ਤੇ ਬੜੀ ਕੂਟ ਪੈਂਦੀ ਸੀ। ਇਕ ਵਾਰ ਤਾਂ ਮੈਡਮ ਨੇ ਮੂੰਹ ਤੇ ਉਂਗਲਾਂ ਸ਼ਾਪ ਦਿਤੀਆਂ ਸੀ। fhir ਕੀ ਸੀ ਮੈ ਘਰੇ ਗਿਆ ਤਾਂ ਮੰਮੀ ਨੇ ਮੈਡਮ ਨੂ ਹਜ਼ਾਰ ਗਾਲਾਂ ਕੱਢੀਆਂ। ਤੇ fhir ਦੂਜੇ ਦੀ ਸਕੂਲ ਉਲਾਮਾ ਲੈ ਕੇ ਗਈ ਮੰਮੀ ਮੇਰੀ। ਪ੍ਰਿੰਸਿਪਲ ਕੋਲੋ ਮੈਡਮ ਦੀ ਕਲਾਸ ਲੱਗੀ।
ਨਾਲ ਦੇ ਮੇਰੇ ਦੋਸਤ ਉਸ ਸਕੂਲ ਤੋ ਹਟ ਕੇ ਸਾਡੇ ਪਿੰਡ ਦੇ ਪਰੈਮਰੀ ਸਕੂਲ ਲਗ ਗੇ। ਤੇ ਮੈ ਵੀ ਘਰਦਿਆਂ ਨੂੰ ਮਨਾ ਕੇ ਪਿੰਡ ਦੇ ਪਰੈਮਰੀ ਸਕੂਲ ਲਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Akash Thind
Thx ji
Rekha Rani
ਸੱਚ ਮੁੱਚ ਬਚਪਨ ਬਹੁਤ ਯਾਦ ਆਉਂਦੇ
very nice story😊😊