ਲੇਟ (Late)
ਇਹ ਬਹੁਤ ਚਿਰ ਪਹਿਲਾਂ ਦੀ ਗੱਲ ਐ,ਮੈਂ ਆਪਣੇ ਵੀਰੇ ਦਾ ਵਿਆਹ ਵੇਖ ਕੇ ਵਾਪਿਸ ਆ ਰਹੀ ਸੀ ਮੁੜ ਕਾਲਜ਼ ਲਈ,ਬੱਸ ਵਿੱਚ ਬੈਠਾ ਕੇ ਸਮਾਨ ਰੱਖ ਕੇ ਪਾਪਾ ਥੱਲੇ ਉਤਰਨ ਲੱਗੇ ਤਾਂ ਮੈਂ ਉਹਨਾਂ ਨੂੰ ਕਿਹਾ ਪਾਪਾ ਮੈਂ ਲੇਟ ਹੋ ਜਾਵਾਂਗੀ ਹੁਣ ਮੇਰਾ 1 ਲੈਕਚਰ ਗਿਆ,ਪਾਪਾ ਨੇ ਮੁਸਕੁਰਾਹਟ ਦਿੱਤੀ ਤੇ ਉਤਰ ਗਏ, ਬੱਸ ਭਰੀ ਹੋਈ ਸੀ, P.A.P ਚੌਕ ਤੋਂ ਇੱਕ ਛੋਟੀ ਜਹੀ ਬੱਚੀ ਆਪਣੀ ਮੰਮੀ ਨਾਲ ਚੜ੍ਹੀ,ਸਿਰ ਤੇ ਦੋ ਗੁੱਤਾਂ ਕੀਤੀਆਂ ਹੋਈਆਂ ਸਨ,ਤੇ ਹੱਥ ਵਿੱਚ ਲੋਲੀਪੋਪ ਸੀ ਬਹੁਤ ਹੀ ਪਿਆਰੀ ਜਿਹੀ ਸੀ,ਬੱਸ ਵਿੱਚ ਜਗ੍ਹਾ ਨਹੀਂ ਸੀ ਤੇ ਉਹ ਮੇਰੇ ਸੀਟ ਤੋਂ ਕੁਝ ਕ ਅਗਾਂਹ ਹੀ ਖਲੋਤੇ ਸੀ ,ਮੈਂ ਉਸਨੂੰ ਕਿਹਾ ਕਿ ਉਹ ਮੇਰੀ ਗੋਦੀ ਵਿੱਚ ਆ ਕੇ ਬੈਠ ਜਾਏ,ਪਰ ਉਸਨੇ ਟੇਡਾ ਜੇਹਾ ਹੋ ਕੇ ਮੇਰੇ ਵੱਲ ਵੇਖਿਆ ਫਿਰ ਆਪਣੀ ਮੰਮੀ ਵੱਲ ਤੇ ਫਿਰ ਨਜ਼ਰਾਂ ਘੁਮਾਂ ਲਈਆਂ,ਫਿਰ ਉਸਦੀ ਮੰਮੀ ਨੇ ਉਸਨੂੰ ਕਿਹਾ ਕਿ ਬੈਠ ਜਾ ਬੇਟਾ ਦੀਦੀ ਕਹਿ ਰਹੀ ਹੈ,ਫਿਰ ਉਹ ਮੁਸਕੁਰਾਈ ਤੇ ਮੇਰੇ ਕੋਲ ਆ ਕੇ ਬੈਠ ਗਈ,ਮੈ ਉਸਨੂੰ ਕਿਹਾ ਕਿ ਉਹ ਕਿਥੇ ਜਾ ਰਹੀ ਹੈ ਤਾਂ ਉਸਨੇ ਬੜੇ ਪਿਆਰ ਨਾਲ ਜਵਾਬ ਦਿੱਤਾ ਕਿ ਓਹ ਸਕੂਲ ਜਾ ਰਹੀ ਹੈ,ਅੱਜ ਉਸਦੀ ਵੈਨ ਨਹੀਂ ਆਉਂਣੀ ਸੀ ਇਸ ਲਈ ਉਸਦੀ ਮੰਮੀ ਉਸਨੂੰ ਛੱਡਣ ਜਾ ਰਹੀ ਹੈ,ਆਪਣਾ ਜਵਾਬ ਦੇਦੇਂ ਹੀ ਉਸਨੇ ਮੇਰੇ ਤੋਂ ਵੀ ਇਹੀ ਪੁੱਛਿਆ,”ਮੈ ਉਸਨੂੰ ਕਿਹਾ ਕਿ ਮੈਂ ਵੀ ਆਪਣੇ ਕਾਲਜ ਜਾ ਰਹੀ ਹਾਂ,ਉਸਨੇ ਮੈਨੂੰ ਕਿਹਾ ਕਿ ਫਿਰ ਤੁਹਾਡੀ ਮੰਮੀ ਕਿੱਥੇ ਐ ,ਉਸਦੀ ਗੱਲ ਸੁਣ ਕੇ ਮੈਂ ਮੁਸਕੁਰਾਈ ,ਕਿ ਮੈਂ ਹੁਣ ਵੱਡੀ ਹੋ ਗਈ ਹਾਂ ਤੇ ਮੇਰੇ ਕਾਲਜ ਦੂਰ ਹੈ ਇਸ ਲਈ ਮੈ ਇੱਕਲੀ ਜਾ ਰਹੀ ਹਾਂ,ਉਸਨੇ ਮੇਰੇ ਵੱਲ ਵੇਖਿਆ ਤੇ ਓਹ ਫਿਰ ਮੁਸਕੁਰਾਈ,ਮੈਂ ਉਸ ਕੋਲੋਂ ਉਸਦਾ ਨਾਮ ਪੁੱਛਿਆ ,ਉਸ ਦੇ ਗੱਲੇ ਵਿੱਚ ID ਕਾਰਡ ਸੀ ,ਮੈਂ ਫੜ੍ਹ ਕੇ ਪੜ੍ਹਨ ਲੱਗੀ ,ਉਸ ਦਾ ਨਾਮ ਸੀ ਵਿਪੁਲ, ਮੈਂ...
...
ਪੜ੍ਹ ਕੇ ਹੱਸਣ ਲੱਗੀ, ਉਸਨੇ ਕਿਹਾ ਕਿ ਹੋਇਆ ਤੁਹਾਨੂੰ ਪਸੰਦ ਨੀ ਆਇਆ, ਮੇਰਾ ਨਾਮ ਤਾਂ ਬਹੁਤ ਸੋਹਣਾ ਐ,ਮੈਂ ਉਸਨੂੰ ਕਿਹਾ ਕਿ ਮੇਰਾ ਨਾਮ ਵੀ ਬਿਪੁਲ ਐ ,ਉਸਨੇ ਯਕੀਨ ਨਾ ਮੰਨਿਆ ,ਮੈਂ ਬੈਗ ਚੋਂ ਆਪਣਾ ID ਕਾਰਡ ਕੱਢ ਕੇ ਵਿਖਾਇਆ,ਉਹ ਜੋੜ ਕਰਕੇ ਅੱਖਰ ਪੜਨ ਲੱਗੀ ਤੇ ਫਿਰ ਜੋਰ ਦੀ ਮੁਸਕੁਰਾਈ ,ਫਿਰ ਮੇਰੀ ਨਿਗਾਹ ਅਗਲੀ ਲਾਇਨ ਤੇ ਗਈ ਜਿਸ ਤੇ ਉਸਦੇ ਪਿਤਾ ਦਾ ਨਾਮ ਲਿਖਿਆ ਸੀ,ਉਹ ਪੜ੍ਹ ਕੇ ਮੇਰਾ ਹਾਸਾ ਉੱਡ ਗਿਆ ਮੈਂ ਉਸਦੀ ਮੰਮੀ ਵੱਲ ਵੇਖਿਆ ਸਾਡੀ ਦੋਵਾਂ ਦੀ ਅੱਖਾਂ ਵਿੱਚ ਇੱਕ ਅਣਕਹਿ ਅਹਿਸਾਸ ਦੇ ਹੰਝੂ ਸਨ,ਮੇਰਾ ਅਚਾਨਕ ਮੁਰਝਾਇਆ ਚਿਹਰਾ ਵੇਖ ਕੇ ,ਉਸ ਬੱਚੀ ਨੇ ਆਪਣੀ ਮੰਮੀ ਨੂੰ ਪੁੱਛਿਆ , ਮੰਮੀ ਇਹ ,”ਲੇਟ ਦਾ ਮਤਲਬ ਕਿ ਹੁੰਦਾ ਏ”, ਉਸਦੇ ਪਿਤਾ ਦੇ ਨਾਮ ਅਗਾਂਹ ਲਿਖਿਆ ਹੋਇਆ ਸੀ ਲੇਟ(late) ਸੂਬੇਦਾਰ ਕੁਲਵੰਤ ਸਿੰਘ ,ਇਹਨਾਂ ਪੁੱਛਦੇ ਸਾਰ ਹੀ ਉਹਨਾਂ ਦਾ ਸਟਾਪ(bus stop) ਆ ਗਿਆ ,ਉਸਦੀ ਮੰਮੀ ਨੇ ਉਸਨੂੰ ਉਠਾਇਆ ਤੇ ਉਹ ਜਾਣ ਲੱਗੇ,ਉਸਦਾ ਲੋਲੀਪੋਪ ਮੇਰੇ ਕੋਲ ਹੀ ਰਹਿ ਗਿਆ ਮੈਂ ਆਵਾਜ਼ ਦਿੱਤੀ ਤੁਹਾਡਾ ਲੋਲੀਪੋਪ ਉਸਨੇ ਜੋਰ ਦੀ ਕਿਹਾ ਦੀਦੀ ਤੁਸੀਂ ਰੱਖ ਲਵੋ ਤੇ ਫਿਰ ਏਕ ਮੁਸਕੁਰਾਹਟ ਦਿੱਤੀ….
ਉਹ ਉਤਰ ਗਏ….ਪਰ ਮੇਰਾ ਮਨ ਲੇਟ ਵਿੱਚ ਉੱਲਝ ਗਿਆ , ਮੈਂਨੂੰ ਆਪਣਾ ਕਾਲਜ਼ ਤੋਂ ਲੇਟ ਹੋਣਾ ਭੁੱਲ ਗਿਆ,ਮੇਰਾ ਕਾਲਜ ਲਈ ਲੇਟ ਹੋਣਾ ਉਸ ਲੇਟ ਸਾਮਹਣੇ ਕੁਝ ਵੀ ਨਹੀਂ ਸੀ…..ਵਾਰ ਵਾਰ ਮੇਰੇ ਦਿਮਾਗ ਵਿਚ ਹੁਣ ਲੇਟ ਸਬਦ ਘੁੰਮ ਰਿਹਾ ਸੀ……ਤੇ ਰੋਜ਼ਾਨਾ ਇਹੋ ਜਿਹੇ ਕਿੰਨੇ ਜਵਾਨ ਸਹੀਦ ਹੁੰਦੇ ਹਨ ਉਹ ਕਦੇ ਆਪਣੇ ਫਰਜ਼ ਨਿਭਾਉਣ ਤੋਂ ਲੇਟ ਨਹੀਂ ਹੁੰਦੇ…ਬੱਸ ਦੀ ਖਿੜਕੀ ਚੋ ਬਾਹਰ ਵੇਖਦੇ ਹੋਏ ਮੇਰੇ ਜ਼ਹਿਨ ਵਿੱਚ ਲੇਟ ਸ਼ਬਦ ਗੁੰਮ ਰਿਹਾ ਸੀ……..
-ਬਿਪੁਲਜੀਤ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕਿਰਸਾਨੀ ਸੰਘਰਸ਼ ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬੀ ਜਿੱਥੇ ਇਕੱਠੇ ਹੋ ਜਾਣ ਉੱਥੇ ਨਵਾਂ ਪੰਜਾਬ ਬਣਾ ਲੈਂਦੇ ਨੇ। ਇਹ ਗੱਲ ਇਸ ਅੰਦੋਲਨ ਨੇ ਬਾਖੂਬੀ ਪੇਸ਼ ਕੀਤੀ ਹੈ। ਜਿਸ ਪੰਜਾਬ ਬਾਰੇ ਮੈਂ ਅਕਸਰ ਸੁਣਿਆ ਸੀ ਉੱਥੇ ਹਿੰਮਤ, ਦਲੇਰੀ ਤੇ ਪਿਆਰ ਤਾਂ ਬਹੁਤ ਸੀ ਤੇ ਬਹੁਤ ਹੈ ਪਰ ਇਹ ਭਾਵਨਾ Continue Reading »
ਅਸੀਂ ਤੜਕੇ ਮੂੰਹ ਹਨੇਰੇ ਪਿੰਡੋਂ ਬਾਹਰਵਾਰ ਉਸ ਵਿਆਹ ਵਾਲੇ ਘਰ ਜਾ ਛਾਪਾ ਮਾਰਿਆ.. ਨਿੱਘੀਆਂ ਰਜਾਈਆਂ ਵਿਚ ਕਿੰਨੇ ਸਾਰੇ ਲੋਕ ਗੂੜੀ ਨੀਂਦਰ ਸੁੱਤੇ ਪਏ ਸਨ..ਥਾਣੇਦਾਰ ਨੇ ਦੂਰ ਖਲਿਆਰੀ ਜਿਪਸੀ ਵਿਚੋਂ ਦੋ ਸਿਪਾਹੀ ਅਤੇ ਇੱਕ ਹੌਲਦਾਰ ਨੂੰ ਅੰਦਰ ਘਲਿਆ.. ਹੌਲਦਾਰ ਨੇ ਗੇਟ ਤੋਂ ਅੰਦਰ ਵੜਦਿਆਂ ਹੀ ਆਪਣੀ ਸੰਤਾਲੀ ਲੋਡ ਕਰ ਲਈ ਤੇ Continue Reading »
ਕਈ ਦਿੰਨਾ ਤੋਂ ਵੇਖ ਰਹੀ ਸਾਂ ਅਕਸਰ ਹੀ ਆਪਣੀ ਦਾਦੀ ਦੇ ਨਾਲ ਸਬਜੀ ਦਾ ਭਰਿਆ ਟੋਕਰਾ ਚੁੱਕ ਵੇਚਣ ਦਾ ਹੋਕਾ ਦਿੰਦੀ ਆਉਂਦੀ ਉਹ ਕੁਝ ਦਿੰਨਾ ਤੋਂ ਕੱਲੀ ਹੀ ਸੀ! ਖੀਰੇ,ਤਰਾਂ,ਟਮਾਟਰ ਅਤੇ ਹੋਰ ਵੀ ਕਿੰਨਾ ਕੁਝ.. ਸਿਰ ਤੇ ਤਕਰੀਬਨ ਵੀਹ ਤੋਂ ਪੰਝੀ ਕਿੱਲੋ ਭਾਰ ਹੁੰਦਾ! ਇੱਕ ਵਾਰ ਟੋਕਰਾ ਥੱਲੇ ਰੱਖ ਫੇਰ Continue Reading »
ਅਜੀਬ ਸੁਭਾ ਸੀ ਸਰਦਾਰ ਹੁਰਾਂ ਦਾ.. ਗੁੱਸੇ ਹੁੰਦੇ ਤਾਂ ਪੂਰੇ ਭੱਠੇ ਤੇ ਪਰਲੋ ਆ ਜਾਂਦੀ ਤੇ ਜਦੋਂ ਨਰਮ ਪੈਂਦੇ ਤਾਂ ਪਿਘਲੀ ਹੋਈ ਮੋਮ ਵੀ ਸ਼ਰਮਿੰਦੀ ਹੋ ਜਾਇਆ ਕਰਦੀ! ਉਸ ਦਿਨ ਸੁਵੇਰੇ ਅਜੇ ਕੰਮ ਸ਼ੁਰੂ ਹੋਇਆ ਹੀ ਸੀ ਕੇ ਘੱਟਾ ਉਡਾਉਂਦੀ ਕਾਰ ਵੇਖ ਮੈਂ ਛੇਤੀ ਨਾਲ ਕਾਗਜ ਪੱਤਰ ਸਵਾਰੇ ਕਰਨ ਲੱਗ Continue Reading »
ਕਿਸੇ ਗੱਲੋਂ ਦੋਹਾਂ ਪਿਓ ਪੁੱਤਰਾਂ ਵਿਚ ਸ਼ੁਰੂ ਹੋਈ ਬਹਿਸ ਹੁਣ ਗੰਭੀਰ ਰੂਪ ਧਾਰਨ ਕਰ ਗਈ।। ਮੰਜੇ ਤੇ ਬਿਮਾਰ ਪਈ ਮਾਂ ਡਿੱਗਦੀ ਢਹਿੰਦੀ ਉੱਠ ਕੇ ਬਾਹਰ ਆਈ ਤੇ ਦੋਹਾਂ ਵਿਚ ਆ ਕੇ ਖੜ ਗਈ।। ਪੁੱਤ ਅੱਗੇ ਹੱਥ ਜੋੜਦੀ ਹੋਈ ਉਸਨੂੰ ਚੁੱਪ ਹੋਣ ਦੇ ਵਾਸਤੇ ਪਾਉਣ ਲੱਗੀ।।ਪਰ ਸ਼ਰੀਕਾਂ ਦੀ ਪੁੱਠ ਤੇ ਚੜਿਆ Continue Reading »
ਲੈ ਤੇਰੀ ਆਲੀ ਗੱਲ ਤੋਂ ਇੱਕ ਗੱਲ ਯਾਦ ਆਗੀ ,, ਕੇਰਾਂ ਭਾਈ ਬੰਤੋਂ ਤੇ ਮਿੰਦੋ ਗੋਹਾ ਸੈੱਟਣ ਗਈਆਂ ਈ ਡੰਡੀ ਪਿੱਛੇ ਲੜ ਪਈਆਂ ।।ਬੰਤੋਂ ਕਹਿੰਦੀ ਤੂੰ ਸਾਡੇ ਵਾੜੇ ਚ ਦੀ ਡੰਡੀ ਬਣਾਈ ਫਿਰਦੀ ਏ ,,ਮਿੰਦੋਂ ਕਹਿੰਦੀ ਇਹ ਸਰਕਾਰੀ ਪਹਿਲਾਂ ਦੀ ਈ ਡੰਡੀ ਏ ਤੂੰ ਰੋਕ ਰੋਕ ਆਪਣਾ ਬਾੜੇ ਚ ਕਰੀ Continue Reading »
ਇਸ ਸਮੇ ਰਸ਼ੀਆ – ਯੂਕਰੇਨ ਵਿਵਾਦ ਤੋਂ ਬਾਅਦ ਪਿਆਰ ਦਾ ਹਫ਼ਤਾ ਸਭ ਤੋਂ ਵੱਧ ਚਰਚਾ ਵਿੱਚ ਹੈ। ਆਸ਼ਕ ਲਾਣੇ ਕਾਰਨ ਸਾਡੇ ਵਰਗੇ ਸ਼ਰੀਫ਼ਾ ਦਾ ਵੀ ਬਾਹਰ ਆਉਣਾ ਜਾਣਾ ਔਖਾ ਹੋਇਆਂ ਹੈ । ਕੱਲ ਮੈ ਸ਼ਹਿਰ ਕਿਸੇ ਕੰਮ ਲਈ ਗਿਆ ਸੀ ਤੇ ਰੱਬੀ ਮੇਰੇ ਨਾਲ ਸਾਡੇ ਪਿੰਡ ਦੀ ਇੱਕ ਅੰਟੀ ਬੈਠ Continue Reading »
ਮੈਨੂੰ ਕੁੱਤਿਆਂ ਤੋਂ ਸਖਤ ਨਫਰਤ ਸੀ..ਇੱਕ ਦਿਨ ਢਾਰੇ ਵਿਚ ਕਿੰਨੇ ਸਾਰੇ ਨਵੇਂ ਜੰਮੇ ਕਤੂਰੇ ਵੇਖ ਲਏ..ਬੀਜੀ ਨੂੰ ਸ਼ਾਇਦ ਪਤਾ ਸੀ..ਮੇਰੇ ਸਾਮਣੇ ਚੋਪੜੀ ਰੋਟੀ ਪਾ ਕੇ ਆਈ..ਤੁਰੀ ਜਾਂਦੀ ਆਖ ਰਹੀ ਸੀ ਅਸੀਂ ਇੱਕ ਜੰਮੀਐ ਤਾਂ ਦੇਸੀ ਘਿਓ ਦੀ ਪੰਜੀਰੀ..ਇਹ ਵਿਚਾਰੀ ਵੀ ਤਾਂ ਉਤਲੇ ਜਹਾਨੋਂ ਹੋ ਕੇ ਮੁੜੀ! ਇੱਕ ਦਿਨ ਜਦੋਂ ਦੋਵੇਂ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Harpreet sandhu
bhutttt hi vdiaaa te heart touchinggg God bless u nd salute to our soldiers 👮♂️
MP SINGH
No words 🙏🏻