ਲੇਖਾਂ ਦੀਆਂ ਲਕੀਰਾਂ……
ਅੱਜ ਮੁਹੱਲੇ ਵਿੱਚ ਨੀਲੇ ਕਾਰਡਾਂ ਵਾਲੀ ਕਣਕ ਵੰਡਣ ਵਾਲਾ ਟਰੱਕ ਫਿਰ ਆਇਆ ਸੀ। ਬਾਪੂ ਕਰਤਾਰ ਸਿਓਂ ਦਿਹਾੜੀ ਵਿੱਚੇ ਛੱਡ ਕੇ ਕਣਕ ਲੈਣ ਲਈ ਲਾਈਨ ਵਿੱਚ ਆਣ ਲੱਗਾ। ਕਰੀਬ ਇੱਕ ਘੰਟੇ ਬਾਅਦ ਜਦੋਂ ਬਾਪੂ ਕਰਤਾਰ ਸਿੰਘ ਦੀ ਵਾਰੀ ਆਈ ਤਾਂ ਡੀਪੂ ਹੋਲਡਰ ਅਤੇ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਨੇ ਉਸਨੂੰੰ ਬਾਇਓਮੈਟ੍ਰਿਕ ਮਸ਼ੀਨ ’ਤੇ ਆਪਣਾ ਅੰਗੂਠਾ ਲਗਾਉਣ ਲਈ ਕਿਹਾ। ਵਾਰ-ਵਾਰ ਕੋਸ਼ਿਸ਼ ਕਰਨ ’ਤੇ ਵੀ ਮਸ਼ੀਨ ਬਾਪੂ ਕਰਤਾਰ ਸਿਓਂ ਦੇ ਅੰਗੂਠੇ ਨੂੰ ਸਕੈਨ ਨਹੀਂ ਕਰ ਪਾ ਰਹੀ ਸੀ। ਡੀਪੂ ਹੋਲਡਰ ਨੇ ਕਿਹਾ ਕਿ ਬਾਬਾ ਜਾ ਕੇ ਪਹਿਲਾਂ ਚੰਗੀ ਤਰਾਂ ਆਪਣੇ ਹੱਥ ਧੋ ਕੇ ਆ ਫਿਰ ਕੋਸ਼ਿਸ਼ ਕਰਦੇ ਹਾਂ। ਕਰਤਾਰ ਸਿਓਂ ਲਾਗੇ ਟੂਟੀ ਤੋਂ ਹੱਥ ਧੋ ਕੇ ਦੁਬਾਰਾ ਆ ਗਿਆ ਪਰ ਇਸ ਵਾਰ ਵੀ ਉਸਦਾ ਅੰਗੂਠਾ ਸਕੈਨ ਨਾ ਹੋ ਸਕਿਆ। ਆਖਰ ਡੀਪੂ ਹੋਲਡਰ ਨੇ ਕਹਿ ਦਿੱਤਾ ਕਿ ਬਾਬਾ ਤੁਹਾਨੂੰ ਕਣਕ ਨਹੀਂ ਮਿਲਣੀ ਕਿਉਂਕਿ ਮਸ਼ੀਨ ਤੁਹਾਡਾ ਅੰਗੂਠਾ ਸਕੈਨ ਨਹੀਂ ਕਰ ਪਾ ਰਹੀ। ਉਨ੍ਹਾਂ ਕਿਹਾ ਕਿ ਇਹ ਸਾਡੀ ਮਜ਼ਬੂਰੀ ਹੈ ਅਸੀਂ ਬਿਨ੍ਹਾਂ ਬਾਇਓਮੈਟ੍ਰਿਕ ਸਕੈਨਿੰਗ ਤੋਂ ਕਣਕ ਨਹੀਂ ਦੇ ਸਕਦੇ।
ਨਿਰਾਸ਼ ਹੋਏ ਬਾਪੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ