ਇਹ ਘਟਨਾ ਥੋੜੇ ਦਿਨ ਪਹਿਲਾਂ ਚੰਡੀਗੜ ਦੇ ਇੱਕ ਚੌਂਕ ਵਿੱਚ ਮੇਰੇ ਖੁਦ ਨਾਲ ਵਾਪਰੀ। ਟਰੈਫਿਕ ਪੁਲਿਸ ਦਾ ਮੁਲਾਜਮ ਬੜੀ ਤੇਜੀ ਨਾਲ ਸੜਕ ਤੇ ਅੱਗੇ ਵੱਲ ਵਧਿਆ ਤੇ ਉਸ ਨੇ ਸਾਨੂੰ ਰੁਕਣ ਦਾ ਇਸ਼ਾਰਾ ਕੀਤਾ। ਮੈਂ ਇੱਕ ਦਮ ਬਰਾਬਰ ਦੀ ਸੀਟ ਤੇ ਬੈਠੇ ਆਪਣੇ ਛੋਟੇ ਭਰਾ ਵੱਲ ਦੇਖਿਆ ਤਾਂ ਉਸ ਨੇ ਵੀ ਸੀਟ ਬੈਲਟ ਲਾਈ ਹੋਈ ਸੀ। ਸਾਡੀ ਗੱਡੀ ਦੇ ਕਾਗਜ ਵੀ ਪੂਰੇ ਸਨ, ਡਰਾਈਵਿੰਗ ਲਾਇਸੰਸ, ਬੀਮਾ ਆਦਿ ਸਭ ਕੁਝ ਠੀਕ ਸੀ, ਫੇਰ ਉਸ ਨੇ ਸਾਨੂੰ ਹੀ ਕਿਉ ਰੋਕਿਆ, ਜਦ ਕਿ ਕਈ ਹੋਰ ਗੱਡੀਆਂ ਸਾਡੇ ਕੋਲੋਂ ਸਾਡੇ ਰੁਕਣ ਤੋਂ ਪਹਿਲਾਂ ਅਤੇ ਬਾਅਦ ਵੀ ਬਿਨਾ ਰੋਕਣ ਦੇ ਲੰਘ ਗਈਆਂ। ਗੱਡੀ ਮੈਂ ਖੁਦ ਚਲਾ ਰਿਹਾ ਸੀ। ਗੱਡੀ ਦਾ ਸ਼ੀਸ਼ਾ ਥੱਲੇ ਕਰਦੇ ਹੋਏ ਸਾਨੂੰ ਰੋਕਣ ਦਾ ਕਾਰਨ ਜਾਨਣ ਲਈ ਗੱਡੀ ਦੇ ਬਿਲਕੁਲ ਨਾਲ ਜੁੜ ਕੇ ਆ ਖੜ੍ਹੇ ਹੋਏ ਪੁਲਿਸ ਮੁਲਾਜਮ ਨੂੰ ਮੈਂ ਸਵਾਲੀਆ ਅੰਦਾਜ ਵਿੱਚ ਕਿਹਾ ‘ਹਾਂ ਜੀ ਭਾਈ ਸਾਹਿਬ ? ਡਰਾਈਵਿੰਗ ਲਾਇਸੰਸ ਦਿਖਾਓ ਕਹਿੰਦਿਆਂ ਉਸ ਨੇ ਮੈਨੂੰ ਮੇਰੇ ਸਵਾਲ ਦਾ ਜਵਾਬ ਵੀ ਦੇ ਦਿੱਤਾ। ਮੈਂ ਪਰਸ ਵਿੱਚੋਂ ਡਰਾਈਵਿੰਗ ਲਾਇਸੰਸ ਅਜੇ ਕੱਢਿਆ ਵੀ ਨਹੀ ਸੀ ਕਿ ਉਹ ਡਰਾਈਵਿੰਗ ਲਾਇਸੰਸ ਤੋਂ ਬਦਲ ਕੇ ਮਾਸਕ ਤੇ ਪਹੁੰਚ ਗਿਆ, ਜਦ ਮੈਂ ਉਸ ਨੂੰ ਕਿਹਾ ਮਾਸਕ ਤਾਂ ਲਾਇਆ ਹੋਇਆ ਹੈ ਤਾਂ ਉਹ ਇੱਕ ਦਮ ਮੱਛੀ ਵਾਂਗ ਤਿਲਕ ਕੇ ਗੱਡੀ ਦੀ ਨੰਬਰ ਪਲੇਟ ਤੇ ਜਾ ਪਹੁੰਚਾ। ਹੁਣ ਮੈਨੂੰ ਇਹ ਸਮਝਦਿਆਂ ਦੇਰ ਨਾਂ ਲੱਗੀ ਕਿ ਇਹ ਮਸਲਾ ਡਰਾਈਵਿੰਗ ਲਾਇਸੰਸ, ਮਾਸਕ ਜਾਂ ਨੰਬਰ ਪਲੇਟ ਦਾ ਨਹੀ, ਇਹ ਤਾਂ ਬੱਕਰੀ ਦੇ ਲੇਲੇ ਅਤੇ ਬਘਿਆੜ ਦੀ ਉਸ ਕਹਾਣੀ ਵਰਗਾ ਹੈ, ਜਿਸ ਵਿੱਚ ਬਘਿਆੜ ਨੇ ਉਸ ਵੱਲੋਂ ਲੇਲੇ ਵੱਲ ਜਾ ਰਹੇ ਪਾਣੀ ਨੂੰ ਪੀਣ ਮੌਕੇ ਲੇਲੇ ਨੂੰ ਕਿਹਾ ਸੀ ਤੂੰ ਮੇਰਾ ਪਾਣੀ ਜੂਠਾ ਕਰ ਦਿੱਤਾ, ਲੇਲੇ ਨੇ ਕਿਹਾ ਜਨਾਬ ਪਾਣੀ ਤਾਂ ਉਲਟਾ ਤੁਹਾਡੇ ਵੱਲੋਂ ਮੇਰੇ ਵੱਲ ਆ ਰਿਹਾ ਹੈ। ਬਘਿਆੜ ਨੇ ਗੱਲ ਪਲਟੀ ਤੇ ਕਿਹਾ ਤੂੰ ਮੈਨੂੰ ਦੋ ਸਾਲ ਪਹਿਲਾਂ ਗਾਲ੍ਹ ਕੱਢੀ ਸੀ, ਲੇਲੇ ਨੇ ਕਿਹਾ ਜਨਾਬ ਮੈਂ ਤਾਂ ਦੋ ਸਾਲ ਪਹਿਲਾ ਜੰਮਿਆ ਵੀ ਨਹੀ ਸੀ। ਤੇਰੇ ਬਾਪ ਨੇ ਕੱਢੀ ਹੋਵੇ ਗੀ, ਜਿਸ ਨੇ ਮੈਨੂੰ ਗਾਲ੍ਹ ਕੱਢੀ ਸੀ, ਉਹ ਬਿਲਕੁਲ ਤੇਰੇ ਵਰਗਾ ਹੀ ਸੀ, ਇਨਾਂ ਕਹਿਕੇ ਬਘਿਆੜ ਲੇਲੇ ਤੇ ਝਪਟ ਪਿਆ । ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਲੇਲੇ ਅਤੇ ਬਘਿਆੜ ਦੀ ਕਹਾਣੀ