ਲਿਸ਼ਕ-ਪੁਸ਼ਕ ਨਾ ਵੇਖ ਭਰਾਵਾ…
ਮੇਰੇ ਸਭ ਤਜਰਬੇ ਓਦੋਂ ਧਰੇ ਧਰਾਏ ਰਹਿ ਗਏ ਸਨ, ਜਦੋਂ ਆਸਟ੍ਰੇਲੀਆ ਕਦਮ ਧਰਿਆ ਸੀ। ਇੱਥੇ ਆਉਣ ਤੋਂ ਪਹਿਲਾਂ ਮੇਰੇ ਮਨ ‘ਚ ਇਹ ਸੀ ਕਿ ਅਕਾਊਂਟਿੰਗ ਵਿਚ ਸਤਾਰਾਂ ਸਾਲਾਂ ਦਾ ਤਜਰਬਾ ਹੈ, ਸੌਫ਼ਟਵੇਅਰ ਦਾ ਦਸਾਂ ਸਾਲਾਂ ਦਾ ਤਜਰਬਾ ਹੈ, ਹੋਰ ਨਹੀਂ ਤਾਂ ਇੱਕ ਵਾਰ ਅਕਾਊਂਟਿੰਗ ਇੰਡਸਟਰੀ ਵਿਚ ਅਸਿਸਟੈਂਟ ਜਾਂ ਸੌਫ਼ਟਵੇਅਰ ਇੰਡਸਟਰੀ ਵਿਚ ਸੌਫ਼ਟਵੇਅਰ ਟੈਸਟਿੰਗ ਦਾ ਕੰਮ ਹੀ ਮਿਲ ਜਾਵੇਗਾ। ਪਰ ਇਹ ਸੋਚਾਂ ਛੇਤੀ ਹੀ ਭਰਮ-ਭੁਲੇਖਿਆਂ ਵਿਚ ਬਦਲ ਗਈਆਂ। ਇੱਥੇ ਕਾਗ਼ਜ਼ ਦੇ ਉਹਨਾਂ ਟੁਕੜਿਆਂ (ਸਰਟੀਫ਼ਿਕੇਟਾਂ) ਦੀ ਬਹੁਤ ਅਹਿਮੀਅਤ ਹੈ, ਜੋ ਮੇਰੇ ਕੋਲ ਨਹੀਂ ਸਨ। ਜਦੋਂ ਪੈਸੇ ਮੁੱਕਣ ‘ਤੇ ਆ ਗਏ ਤਾਂ ਦਿਹਾੜੀਆਂ ਵਾਲੇ ਪਾਸੇ ਧਿਆਨ ਕੀਤਾ।
ਮੈਂ ਦਿਨੇ ਖੇਤਾਂ ਵਿਚ ਜਾਂਦਾ, ਸਾਰੀ ਦਿਹਾੜੀ ਮਿੱਟੀ ਨਾਲ ਮਿੱਟੀ ਹੁੰਦਾ ਤੇ ਸ਼ਾਮ ਲਈ ਮੈਂ “ਬ੍ਰੋਸ਼ਚਰ” ਪਾਉਣ ਦਾ ਕੰਮ ਫੜ ਲਿਆ। ਕੰਪਨੀਆਂ ਦੁਆਰਾ ਆਪਣੀਆਂ ਮਸ਼ਹੂਰੀਆਂ ਲਈ ਦਸ-ਬਾਰਾਂ ਤੋਂ ਲੈ ਕੇ ਅਠਾਰਾਂ-ਵੀਹ ਪੰਨਿਆਂ ਦੀਆਂ ਰੰਗੀਨ ਬੁੱਕਲੈੱਟਾਂ ਛਪਾਈਆਂ ਜਾਂਦੀਆਂ ਹਨ, ਜਿਹਨਾਂ ਨੂੰ ਬ੍ਰੋਸ਼ਚਰ ਕਿਹਾ ਜਾਂਦਾ ਹੈ। ਇਸ ਵਿਚ ਉਹਨਾਂ ਨੇ ਆਪਣੇ ਪ੍ਰੋਡਕਟਾਂ ਬਾਰੇ ਜਾਂ ਡਿਸਕਾਊਂਟ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਹੁੰਦੀ ਹੈ। ਇਹ ਬ੍ਰੋਸ਼ਚਰ ਹਰ ਇਲਾਕੇ ਦੇ ਘਰਾਂ ਵਿਚ ਉਥੋਂ ਦੇ ਲੋਕਲ ਸਟੋਰਾਂ ਜਾਂ ਸ਼ੋਅਰੂਮਾਂ ਵੱਲੋਂ ਭੇਜੇ ਜਾਂਦੇ ਹਨ। ਇਹ ਵੀ ਵੱਡੇ ਪੱਧਰ ਦਾ ਕਾਰੋਬਾਰ ਹੈ, ਪਰ ਭਾਰਤ ਵਿਚ ਇਸਦਾ ਚਲਨ ਨਹੀਂ ਹੈ। ਉਸ ਇਲਾਕੇ ਦਾ ਡੀਲਰ ਅਗਾਂਹ ਕਮਿਸ਼ਨ ਪੱਧਰ ‘ਤੇ ਬੰਦੇ ਰੱਖਦਾ ਹੈ। ਪਹਿਲਾਂ ਡੀਲਰ ਕੋਲੋਂ ਅੱਠ ਦਸ ਜਾਂ ਕਈ ਵਾਰ ਵਧੇਰੇ ਬ੍ਰੋਸ਼ਚਰ ਚੁੱਕਣੇ ਹੁੰਦੇ ਸਨ, ਮੁੜ ਉਹਨਾਂ ਦੀ ਛਾਂਟਾ-ਛਟਾਈ ਕਰਨੀ ਪੈਂਦੀ ਸੀ, ਤੇ ਸਾਰੇ ਕਿਸਮ ਦੇ ਬ੍ਰੋਸ਼ਚਰ ਘਰਾਂ ਵਿਚ ਪਾਉਣ ਲਈ ਬੰਡਲ ਬਣਾਏ ਜਾਂਦੇ ਸਨ। ਜਿੰਨੇ ਬ੍ਰੋਸ਼ਚਰਾਂ ਦਾ ਭਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ