ਉਸਦਾ ਸਵਾਲ ਸੀ..ਸਰ “ਲਿਵ-ਇੰਨ” ਦਾ ਪੰਜਾਬੀ ਭਾਸ਼ਾ ਵਿਚ ਉਲਥਾ ਕੀ ਹੋ ਸਕਦਾ?
ਆਖਿਆ ਇਹ ਪੰਜਾਬੀ ਸਾਹਿਤ ਦੇ ਵੇਹੜੇ ਜੰਮਿਆ ਇੱਕ ਐਸਾ ਬੱਚਾ ਏ ਜਿਸਦਾ ਅਜੇ ਤੱਕ ਕੋਈ ਨਾਮ ਰਖਿਆ ਹੀ ਨਹੀਂ ਗਿਆ ਹੈ..ਮਜਬੂਰਨ ਏਹੀ ਅਖ੍ਹਰ ਵਰਤਣਾ ਪੈਣਾ..!
ਫੇਰ ਆਪਣੀ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ..ਕਨੇਡਾ ਆਈ ਤਾਂ ਮਾਹੌਲ ਨੇ ਬੜਾ ਡਰਾਇਆ..ਕੱਲੀ ਸਾਂ..ਇੱਕ ਮੁੰਡੇ ਵੱਲ ਆਕਰਸ਼ਿਤ ਹੋ ਗਈ..ਇੱਕਠਿਆਂ ਰਹਿਣਾ ਸ਼ੁਰੂ ਕਰ ਦਿੱਤਾ..ਕਿਸੇ ਆਪਣੇ ਦੀ ਬੇਸਮੇਂਟ..ਕਿਰਾਇਆ ਜਿਆਦਾ ਲੈਂਦੇ ਸਨ ਪਰ ਕਦੀ ਇਸ ਰਿਸ਼ਤੇ ਬਾਰੇ ਨਹੀਂ ਪੁੱਛਿਆ..!
ਜਿੰਦਗੀ ਚੱਲੀ ਗਈ..ਕਿੰਨੇ ਸਾਰੇ ਕੌਲ ਕਰਾਰ ਹੋਏ ਵੀ ਤੇ ਕੀਤੇ ਵੀ..ਕਦੀ ਧੋਖਾ ਵੀ ਹੋ ਸਕਦਾ..ਸੁਫ਼ਨੇ ਵਿਚ ਵੀ ਨਹੀਂ ਸੀ ਸੋਚਿਆ..!
ਮੈਂ ਉਸ ਵਿੱਚ ਆਪਣਾ ਭਵਿੱਖ ਵੇਖਦੀ..ਅਗਲੀ ਪੀੜੀ..ਬਾਲ ਬੱਚੇ..ਗ੍ਰਹਿਸਥ ਅਤੇ ਹੋਰ ਵੀ ਕਿੰਨਾ ਕੁਝ..ਓਸਤੇ ਪੈਸੇ ਖਰਚ ਕਰਦੀ ਪਰ ਕੋਈ ਹਿਚਕਿਚਾਹਟ ਨਹੀਂ ਸੀ ਹੁੰਦੀ..ਆਪਣਾ ਹੀ ਤਾਂ ਬਣ ਗਿਆ ਸੀ ਉਹ..ਨਾਲੇ ਜਿਸ ਮੁਲਖ ਵਿਚ ਰਹਿ ਰਹੇ ਸਾਂ..ਓਥੇ ਇਸ ਰਿਸ਼ਤੇ ਨੂੰ ਕਨੂੰਨੀ ਮਾਨਤਾ ਵੀ ਸੀ..!
ਇੱਕ ਦਿਨ ਦੱਸਿਆ ਭਾਪਾ ਜੀ ਬਹੁਤ ਢਿੱਲੇ ਨੇ..ਇੰਡੀਆ ਜਾਣਾ ਪੈਣਾ..ਮੈਂ ਟਿਕਟਾਂ ਖਰੀਦ ਦਿੱਤੀਆਂ..ਪਹਿਲੇ ਹਫਤੇ ਗੱਲ ਹੁੰਦੀ ਰਹੀ..ਫੇਰ ਦੋ ਦਿਨ ਫੋਨ ਬੰਦ ਆਇਆ..!
ਫੇਰ ਪਤਾ ਲੱਗਾ ਭਾਪਾ ਜੀ ਪੂਰੇ ਹੋ ਗਏ ਸਨ..ਮੈਂ ਟੁੱਟ ਗਈ..ਪਰ ਦਿਲਾਸੇ ਦਿੱਤੇ..ਢਾਰਸ ਬੰਨਾਈ..ਹੋਰ ਵੀ ਕਿੰਨਾ ਕੁਝ..ਕਿਧਰੇ ਦਿਲ ਨੂੰ ਹੀ ਨਾ ਲੈ ਲਵੇ!
ਫੇਰ ਕਿੰਨੇ ਦਿਨ ਗੱਲ ਨਾ ਹੋਈ..ਸੋਚਿਆ ਸ਼ਾਇਦ ਮਜਬੂਰੀ ਵੱਸ ਨਾ ਕੀਤੀ ਗਈ ਹੋਵੇ..!
ਪਰ ਫੇਰ ਇੱਕ ਦਿਨ ਬਿਜਲੀ ਡਿੱਗੀ..ਸਿੱਧੀ ਸਿਰ ਤੇ..ਸਭ ਕੁਝ ਸਵਾਹ ਹੋ ਗਿਆ..ਉਸਦੇ ਪਰਿਵਾਰ ਵਿਚ ਕੋਈ ਮੌਤ ਹੋਈ ਹੀ ਨਹੀਂ ਸੀ ਸਗੋਂ ਇੱਕ ਜੰਝ ਚੜੀ ਸੀ..ਇਸਦੀ ਆਪਣੀ..ਓਸੇ ਸ਼ਹਿਰ ਦੀ ਕਿਸੇ ਕੁੜੀ ਨੂੰ ਵਿਆਹ ਲਿਆਇਆ ਸੀ..!
ਐਟਮ ਬੰਬ ਫਟ ਗਿਆ..ਸੁਨਾਮੀਂ ਆ ਗਈ..ਕਿੰਨਾ ਰੋਈ ਕਲਪੀ ਬੁਰਾ ਭਲਾ ਆਖਿਆ..ਕਿੰਨੇ ਦਿਨ ਕੰਮ ਤੋਂ ਛੁੱਟੀ ਮਾਰ ਰੱਖੀ..ਖਾਣ ਪੀਣ ਬੰਦ ਹੋ ਗਿਆ..ਨਾਲਦੀਆਂ ਤੋਂ ਓਹਲਾ ਰਖਿਆ..ਮੌਜੂ ਬਣਾਉਣਗੀਆਂ..ਅਖੀਰ ਜਦੋਂ ਸਿਰ ਫਟਣ ਤੇ ਆ ਗਿਆ ਤਾਂ ਡਾਕਟਰ ਨੂੰ ਸਾਰੀ ਗੱਲ ਦੱਸੀ..ਉਸਨੇ ਕੰਸਲਟੈਂਟ ਨੂੰ ਰੈਫਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ