ਲੌਕਡਾਊਨ
ਹੈਲੋ….. ਹੋਰ ਫੇਰ ਮੋਹਿਤ ਕੀ ਹਾਲ ਐ ਤੇਰਾ! (ਫੋਨ ਤੇ ਗੱਲ ਕਰਦਿਆਂ ਸੁੱਖੀ ਨੇ ਸੰਬੋਧਨ ਕੀਤਾ)
ਬੱਸ ਠੀਕ ਠਾਕ ਆ ਬਾਈ ਤੂੰ ਸੁਣਾ ਕਿੱਦਾਂ ਚੱਲ ਰਿਹਾ ਘਰਾਟ! (ਮੋਹਿਤ ਬੋਲਿਆ)
ਓਹ ਤੈਨੂੰ ਪਤਾ ਹੀ ਆ ਯਾਰ ਅੱਪਾਂ ਸਾਰੇ ਹਾਂ ਹੀ ਮਿੱਠੀ ਜੇਲ ਚ‘ ! ਨਾਲੇ ਯਾਰ ਏਹ ਦੱਸ ਅਪਣੇ ਆਟੋ ਦੀਆਂ ਕਿਸ਼ਤਾਂ ਦਾ ਕੀ ਬਣੂ ? ਲੌਕਡਾਊਨ ਖੁੱਲਣ ਤੇ ਏਜੰਸੀ ਵਾਲੇ ਆ ਵੀ ਡਬਲ ਕਿਸ਼ਤ ਮੰਗਣਗੇ। (ਸੁੱਖੀ ਨੇ ਫੋਨ ਤੇ ਮੋਹਿਤ ਕੋਲੋਂ ਪੁੱਛਿਆ)
ਬਾਈ ਅੱਪਾਂ ਨੂੰ ਟਾਇਮ ਦੇਣਗੇ ਓਹੋ ਉਹ ਟਾਇਮ ਚ‘ ਅੱਪਾਂ ਕਿਸ਼ਤ ਪੂਰੀ ਕਰਨੀ ਹੋਊ। (ਮੋਹਿਤ ਨੇ ਸੁਣ ਰੱਖੀ ਗੱਲ ਦੱਸੀ)
ਮਤਲੱਬ ਬਾਈ ਤੇਰਾ, ਅਕੇ ਏਹ ਦੁਨੀਆ ਬੰਦ ਵਾਲੀ ਕਿਸ਼ਤ ਵੀ ਨਾਲ ਭਰਨੀ ਪਊ, ਯਾਰ ਇੱਕ ਮਹੀਨੇ ਦੀ ਕਿਸ਼ਤ ਐਨੀ ਔਖੀ ਨਿੱਕਲਦੀ ਆ ਡੇਢ ਜਾਂ ਦੋ ਕਿਸ਼ਤਾਂ ਕਿਵੇਂ ਨਿਕਲਣਗੀਆਂ ਬਾਈ। (ਸੁੱਖੀ ਨੇ ਸਮੇਂ ਮੁਤਾਬਿੱਕ ਸੋਚਦੇ ਹੋਏ ਕਿਹਾ)
ਦੇਖੀ ਜਾਊ ਬਾਈ । (ਮੋਹਿਤ ਨੇ ਹੌਲੀ ਜਿਹੀ ਜਵਾਬ ਦਿੱਤਾ)
ਦੇਖ ਯਾਰ ਮੋਹਿਤ ਏਹ ਕੋਈ ਅੱਪਾਂ ਇਕੱਲੇ ਤਾਂ ਛੁੱਟੀਆਂ ਕਰ ਕੇ ਬੈਠੇ ਨਹੀ ਹਾਂ ਤੇ ਨਾ ਹੀਂ ਕੋਈ ਇੱਕ ਪਿੰਡ, ਸ਼ਹਿਰ ਜਾਂ ਫੇਰ ਇੱਕ...
...
ਗਲੀ-ਮੁਹੱਲਾ ਬੰਦ ਆ, ਯਾਰ ਸਾਰੀ ਦੁਨੀਆਂ ਹੀ ਮਿੱਠੀ ਜੇਲ ਚ‘ ਬੰਦ ਪਈ ਆ ਸੋ ਅੱਪਾਂ ਏਜੰਸੀਆਂ ਨਾਲ ਗੱਲ ਕਰਾਂਗੇ ਕਿ ਅਸੀਂ ਕਰਫਿਊ ਦੌਰਾਨ ਕੋਈ ਕੰਮ-ਧੰਦਾ ਕਰ ਨੀ ਸਕੇ ਇਸ ਲਈ ਜਿਵੇੰ ਪਹਿਲਾਂ ਦੁਨੀਆਂ ਚੱਲਦੀ ਤੋਂ ਕਿਸ਼ਤਾਂ ਭਰਦੇ ਸੀ ਹੁਣ ਅੱਗੇ ਪੈਡਿੰਗ ਕਿਸ਼ਤਾਂ ਭਰਨੀਆਂ ਸ਼ੁਰੂ ਕਰਦਾਂਗੇ, ਪਰ ਸਾਥੋਂ ਆ ਖਾਲੀ ਦਿਨਾਂ ਵਾਲੀ ਫਾਲਤੂ ਕਿਸ਼ਤ ਵਾਲਾ ਡਬਲ ਚੱਕਰ ਨੀ ਬਰਦਾਸ਼ਤ ਹੋਣਾ! ਏਹ ਤਾਂ ਯਾਰ ਓਹਨਾਂ ਦੀ ਬਲੈਕਮੇਲੀ ਹੋਊ ਨਾ ਗਰੀਬ ਡਰਾਈਵਰਾਂ ਨਾਲ। (ਸੁੱਖੀ ਨੇ ਸਮਝਾਉੰਦੇ ਹੋਏ ਕਿਹਾ)
ਹਾਂ ਬਾਈ ਗੱਲ ਤਾਂ ਤੇਰੀ ਪੱਲੇ ਪੈ ਗਈ ਕਰਦਿਆਂ ਕੋਈ ਇੰਤਜਾਮ, ਚੱਲ ਚੰਗਾ ਬਾਈ, ਓਕੇ। (ਮੋਹਿਤ ਨੇ ਕਿਹਾ)
ਓਕੇ ਮੋਹਿਤ ਮਿੱਲਦੇ ਆਂ ਫੇਰ। (ਕਹਿੰਦਿਆਂ ਸੁੱਖੀ ਨੇ ਫੋਨ ਕੱਟ ਕਰ ਦਿੱਤਾ ਅਤੇ ਲੌਕਡਾਊਨ ਖੁੱਲਣ ਤੋਂ ਬਾਅਦ ਗਰੀਬ ਮਜਦੂਰ ਡਰਾਈਵਰਾਂ ਨਾਲ ਧੱਕਾ ਤਾਂ ਨੀ ਹੋਵੇਗਾ ਇਹੋ ਸੋਚਾਂ ਵਿੱਚ ਡੁੱਬ ਗਿਆ)
ਸੁੱਖਵਿੰਦਰ ਸਿੰਘ ਵਾਲੀਆ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਪਾਤਰ – ਸ਼ਿਵਾਨੀ ਜੈਲਦਾਰ ਅਮਰ ਕਾਲੀ ਪੰਮਾ ਇੰਸਪੈਕਟਰ ਪਠਾਨ ਕਿਸ਼ਤ – 2 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਵਿੱਚ ਅਸੀਂ ਜੈਲਦਾਰ ਬਾਰੇ ਪੜ ਰਹੇ ਸੀ ਜੋ ਵਡੇਰੀ ਉਮਰ ਹੋ ਜਾਣ ਦੇ ਬਾਵਜੂਦ ਹਜੇ ਤੱਕ ਕੁਆਰਾ ਹੈ। ਕੁਆਰਾ ਕਾਹਦਾ ਛੜਾ ਹੀ ਹੈ। ਉਸਦੇ ਕੋਲ ਪੈਸਾ ਤਾਂ ਬਹੁਤ ਹੈ ਪਰ ਉਸਦਾ Continue Reading »
ਭੂਆ ਭਤਰੀ (ਭਤੀਜੀ) ਇੱਕੋ ਘੜੇ ਦਾ ਬੀਅ। ਦੋਹਾਂ ਦੇ ਇੱਕੋ ਘਰ ਲਈ ਖੁਸ਼ੀਆਂ ਗਮੀਆਂ ਬਰਾਬਰ ਹੁੰਦੀਆਂ ਹਨ। ਗੁਰਦੁਆਰਾ ਸਾਹਿਬ ਗਈ ਹੋਈ ਸੀ ਉੱਥੇ ਹੀ ਦੀਪਾ ਮਿਲ ਗਈ, ਦੂਰੋਂ ਹੀ ਵੇਖ ਕੇ ਮੁਸਕਰਾਈ, ਮੱਥਾ ਟੇਕ ਕੇ ਮੇਰੇ ਕੋਲ ਹੀ ਆ ਕੇ ਬਹਿ ਗਈ, ਸਭ ਦਾ ਹਾਲ ਚਾਲ ਪੁੱਛਿਆ, ਹੋਰ ਸਭ ਠੀਕ Continue Reading »
ਵੀਰਿਆ !! ਹੁਣ ਤੂੰ ਮੈਨੂੰ ਬੱਸੇ ਚਾੜ੍ਹ ਆ , ਕਿਤੇ ਆਖਰੀ ਬੱਸ ਨਾ ਨਿਕਲ ਜਾਏ।” ਬੀਬੀ ਨੇ ਵਾਪਸੀ ਦੀਆਂ ਤਿਆਰੀਆਂ ਕੱਸ ਲਈਆਂ । “ਲਓ ਕਰ ਲੋ ਗੱਲ , ਬੀਬੀ ਤੂੰ ਆਈ ਕਦੋਂ ਤੇ ਚਲੀ ਕਦੋਂ …ਜਾ ਅਸੀ ਨਹੀਂ ਤੇਰੇ ਨਾਲ ਬੋਲਣਾ । ਤੂੰ ਤੇ ਪੇਕਿਆਂ ਨੂੰ ਹੱਥ ਲਾਉਣ ਆਉੰਦੀ ਏ। Continue Reading »
(ਕਹਾਣੀ ਬਿਲਕੁਲ ਕਾਲਪਨਿਕ ਹੈ , ਅਸਲ ‘ਚ ਵਾਪਰੀ ਕਿਸੇ ਘਟਨਾ ਨਾਲ ਇਹਦਾ ਕੋਈ ਸਬੰਧ ਨਹੀਂ) ਖੇਤੋਂ ਕੱਖ਼ ਲੈ ਕੇ ਆ ਕੇ ਉਹਨੇ ਰੇਹੜੀ ਖੜ੍ਹਾਈ ਹੀ ਸੀ ਕਿ ‘ਵਾਜ ਵੱਜ ਗਈ , “ਪੁੱਤ ਤੇਰੀ ਭੂਆ ਆਈ ਆ , ਇਹਨੂੰ ਇੱਥੇ ਬੰਨ੍ਹਦੇ ਨਿੰਮ ਥੱਲ੍ਹੇ , ਮੈਂ ਆਕੇ ਨਿਰ੍ਹਾ ਰਲਾ ਦਿੰਣਾ “ ਜਸਮੀਤ Continue Reading »
ਜਦੋਂ ਪਿੰਡਾਂ ਵਿੱਚ ਨਵੇਂ ਨਵੇਂ ਲੈਂਡਲਾਈਨ ਫੋਨ ਲੱਗਣੇ ਸ਼ੁਰੂ ਹੋਏ ਤਾਂ ਸਾਡੇ ਪਿੰਡ ਵਿੱਚ ਟੈਲੀਫੋਨ ਮਹਿਕਮੇ ਦੇ ਅਧਿਕਾਰੀ ਆਏ ਕਿ ਜਿਸਨੇ ਫੋਨ ਲਗਾਉਣਾ ਹੈ ਫਾਰਮ ਭਰ ਦਿਉ । ਅਸੀਂ ਵੀ ਅਮੀਰਾਂ ਜਿਹਾਂ ਵਾਲੀ ਫਿਲਿੰਗ ਲਈ ਅਤੇ ਫਾਰਮ ਭਰ ਦਿੱਤੇ । ਕੁਝ ਮਹੀਨੇ ਬਾਅਦ ਸਕਿਓਰਿਟੀ ਦੀ ਰਕਮ ਅਦਾ ਕੀਤੀ । ਅਤੇ Continue Reading »
ਜਦੋਂ ਬੇਬੇ-ਬਾਪੂ ਇਸ ਜਹਾਨ ਤੋਂ ਰੁਖ਼ਸਤ ਕਰ ਗਏ ਤਾਂ ਮੈਂਨੂੰ ਇਹ ਸਮਝ ਨਾ ਆਵੇ ਕਿ ਕਬੀਲਦਾਰੀ ਚਲਾਉਣੀ ਕਿਵੇਂ ਆਂ। ਕਿਉਂਕਿ ਮੈਂ ਸ਼ੁਰੂ ਤੋਂ ਹੀ ਆਪਣੇ ਸ਼ੌਂਕ ਪਗਾਉਣ ਦੀ ਜਿੱਦ ਫੜੀ ਹੋਈ ਸੀ। ਹਰ ਗੱਲ ਵਿੱਚ ਰੇੜਕਾ ਪਾ ਲੈਣਾ ਕਿ ਮੈਂ ਆਹ ਨਹੀਂ ਲੈਣਾ, ਓਹ ਲੈਣਾ ਹੈ। ਉਹਨਾਂ ਭਲੇ ਪੁਰਸ਼ਾਂ ਨੇ Continue Reading »
ਪੂਣੀ ਵੇਲੇ ਪੱਗ ਦੇ ਆਖਰੀ ਲੜ ਵਿਚ ਦਿੱਤੀ ਪਿੰਨ ਕੱਢ ਕੋਲ ਪਰਦੇ ਦੀ ਨੁੱਕਰ ਨਾਲ ਟੰਗ ਦੇਣੀ ਇਹਨਾ ਦੀ ਪੂਰਾਣੀ ਆਦਤ ਸੀ! ਮਗਰੋਂ ਪੇਚਾਂ ਨਾਲ ਲੜਦੇ ਹੋਇਆਂ ਨੂੰ ਚੇਤਾ ਭੁੱਲ ਜਾਂਦਾ ਤੇ ਪੱਤੇ ਵਿਚੋਂ ਨਵੀਂ ਕੱਢ ਵਰਤ ਲਿਆ ਕਰਦੇ..! ਪੂਰਾਣੀ ਓਥੇ ਹੀ ਲੱਗੀ ਰਹਿ ਜਾਂਦੀ! ਇਹੀ ਆਦਤ ਅਕਸਰ ਹੀ ਸਾਡੀ Continue Reading »
ਨਿੱਕੇ ਹੁੰਦਿਆਂ ਭੈਣ ਜੀ ਦੇ ਸੱਟ ਲੱਗ ਜਾਇਆ ਕਰਦੀ ਤਾਂ ਦੁਹਾਈ ਦੇ ਕੇ ਕਿੰਨੀ ਖਲਕਤ ਇਕੱਠੀ ਕਰ ਲਿਆ ਕਰਦੀ..! ਪਹਿਲੋਂ ਗਲੀ ਦੇ ਮੋੜ ਤੇ ਬੈਠ ਲੱਗੀ ਸੱਟ ਨੂੰ ਘੁੱਟ-ਘੁੱਟ ਕਿੰਨਾ ਸਾਰਾ ਲਹੂ ਕੱਢ ਲਿਆ ਕਰਦੀ ਤੇ ਮਗਰੋਂ ਹਰ ਆਉਂਦੇ ਜਾਂਦੇ ਨੂੰ ਰੋ ਰੋ ਕੇ ਵਿਖਾਇਆ ਕਰਦੀ..! ਕੋਲੋਂ ਲੰਘਦਾ ਹਰ ਕੋਈ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)