ਲੋਕ ਬਾਹਰ ਨੂੰ ਕਿਉਂ ਭੱਜਦੇ ਨੇ
ਮੈਂ ਮਨੀਲਾ ਫਿਲੀਪੀਨਸ ਵਿੱਚ ਰਹਿੰਦਾ ਹਾ ਇਹ ਵੀ ਕੋਈ ਬਹੁਤਾ ਅਮੀਰ ਮੁਲਕ ਨਹੀਂ ਪਰ ਸਿਹਤ ਸਹੂਲਤਾਂ ,ਸਰਕਾਰੀ ਸਕੂਲ , ਸਰਕਾਰੀ ਦਫਤਰ , ਬੈਂਕਾਂ ਆਦਿ ਵਿੱਚ ਸਾਡੇ ਮੁਲਕ ਤੋਂ ਹਜ਼ਾਰ ਗੁਣਾ ਅੱਗੇ ਹੈ
ਮੈਂ ਕੁਝ ਸੱਚੀਆਂ ਘਟਣਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾ ਮੇਰੇ ਘਰ ਦੇ ਨੇੜੇ ਇੱਕ ਕਾਰਾ ਦਾ ਗੈਰਿਜ ਸੀ ਜਿੱਥੇ ਬਹੁਤ ਸਾਰੀਆਂ ਪੁਰਾਣੀਆਂ ਕਾਰਾ ਖੜੀਆਂ ਸਨ ਇੱਕ ਦਿਨ ਇਹਨਾ ਕਾਰਾ ਵਿੱਚੋਂ ਕੁਝ ਕਾਰਾ ਨੂੰ ਅੱਗ ਲੱਗ ਗਈ ਅੱਗ ਨੂੰ ਦੇਖ ਕੇ ਆਂਢ ਗੁਆਂਢ ਵਿੱਚੋਂ ਕਿਸੇ ਫ਼ਾਇਰ ਬਗਰੇਡ ਨੂੰ ਫ਼ੋਨ ਕਰ ਦਿੱਤਾ । ਗੱਡੀਆਂ ਦਾ ਰੂਟਰ ਸੁਣ ਕੇ ਮੈਂ ਵੀ ਬਾਹਰ ਆ ਗਿਆ ਮੇਰੇ ਵੇਖਦੇ ਵੇਖਦੇ ਅੱਗ ਬਝਾਉਣ ਵਾਲ਼ੀਆਂ ਗੱਡੀਆਂ ਦੀ ਲਾਈਨ ਲੱਗ ਗਈ ਘੱਟ ਤੋਂ ਘੱਟ ਪੰਦਰਾਂ ਗੱਡੀਆਂ ਅੱਗ ਬਝਾਉਣ ਲਈ ਪੰਜ ਸੱਤ ਮਿੰਟ ਵਿੱਚ ਪਹੁੰਚ ਗਈਆ
ਇਸੇ ਤਰ੍ਹਾ ਮੇਰਾ ਗੁਆਂਢੀ ਰਾਤ ਨੂੰ ਬਿਮਾਰ ਹੋ ਗਿਆ ਘਰ ਦਿਆ ਨੇ ਐਬੂਲੈਂਸ ਨੂੰ ਫ਼ੋਨ ਕੀਤਾ ਐਬੂਲੈਂਸ ਵਾਲੇ ਏਵੇ ਆਏ ਜਿਵੇਂ ਕੋਈ ਹਵਾ ਦਾ ਬੁੱਲਾ ਆਉਂਦਾ ਹੁੰਦਾ
ਬੈਂਕ ਵਿੱਚ ਖਾਤਾ ਖਲ਼ਾਉਣਾ ਹੋਵੇ ਦੋ ਆਈ ਕਾਰਡ ਲੈ ਕੇ ਚਲੇ ਜਾਓ ਪੰਜ ਮਿੰਟ ਵਿੱਚ ਖਾਤਾ ਖੁੱਲ ਜਾਂਦਾ ਤੇ ਬੈਂਕ ਵਿੱਚੋਂ ਪੈਸੇ ਲੈਣੇ ਤੁਹਾਡੀ ਮਰਜ਼ੀ ਹੈ ਤੁਸੀ ਕਿਸ ਤਰਾਂ ਦੇ ਨੋਟ ਲੈਣਾ ਚਾਹੁੰਦੇ ਹੋ (500,200,100)ਬੈਂਕ ਵਾਲੇ ਤੁਹਾਨੂੰ ਧੱਕੇ ਨਾਲ ਛੋਟੇ ਨੋਟ ਨਹੀਂ ਦੇ ਸਕਦੇ । ਇਸ ਤਰਾਂ ਵੀ ਨਹੀਂ ਕਹਿੰਦੇ ਅੱਜ ਵੀਹ ਹਜ਼ਾਰ ਮਿਲੂ ਕੱਲ ਨੂੰ ਵੀਹ , ਤੁਸੀ ਆਪਣੇ ਪੈਸੇ ਭਾਵੇਂ ਸਾਰੇ ਕੱਢਵਾ ਕੇ ਲੈ ਜਾਓ ਕੋਈ ਰੋਕ ਟੋਕ ਨਹੀਂ । ਏਟੀਐਮ ਦੀ ਲਿਮਟ ਵੀ ਤੁਸੀ ਆਪਣੀ ਮਰਜ਼ੀ ਨਾਲ ਵਧਾ ਸਕਦੇ ਹੋ
ਸਰਕਾਰੀ ਦਫਤਰ ਵਿੱਚ ਤੁਹਾਨੂੰ ਕੋਈ ਸਰ ਤੋਂ ਬਿਨਾ ਨਹੀਂ ਬੋਲਦਾ ਬੈਠਣ ਲਈ ਪੂਰਾ ਪ੍ਰਬੰਧ ਹੁੰਦਾ । ਫਿਲਪੀਨੋ ਲੋਕ ਕਿਸੇ ਨੂੰ ਰਿਸ਼ਵਤ ਨਹੀਂ ਦਿੰਦੇ । ਪਰ ਆਪਣੇ ਲੋਕ ਪਿੱਛੇ ਨਹੀਂ ਹੱਟਦੇ
ਇੱਕ ਵਿਭਾਗ ਹੈ ਜਿਸ ਵਿੱਚ ਖ਼ਾਸ ਤੌਰ ਤੇ ਪੰਜਾਬੀ ਏਜੰਟਾਂ ਨੇ ਬਹੁਤ ਗੰਦ ਪਾਇਆ ਤੇ ਪਵਾਇਆ ਹੋਇਆ ਉਹ ਹੈ ਇੰਮੀਗ੍ਰੇਸਨ
ਪਹਿਲਾ ਬੰਦੇ ਨੂੰ ਗਲਤ ਤਰੀਕੇ ਨਾਲ ਸੱਦਣਾ ਫੇਰ ਪੱਕੇ ਕਰਵਾਉਣ ਚ ਪੂਰਾ ਚੰਮ ਲਾਉਣਾ ਇਸ ਵਿਭਾਗ ਵਿੱਚ ਵੀ ਗੰਦ ਆਪਣੇ ਲੋਕਾ ਬਦੌਲਤ ਹੀ ਪਿਆ ਹੋਇਆ ਹੈ ।
ਲੋਕਾ ਦਾ ਜੀਵਨ , ਲੋਕ ਆਪਣਾ ਜੀਵਨ ਏਵੇ ਜਿਉਂਦੇ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ