ਲੋਕ ਕੀ ਕਹਿਣਗੇ , ਹਿੰਦੁਸਤਾਨ ਦੇ ਲੋਕਾਂ ਨੂੰ ਖ਼ਾਸ ਕਰਕੇ ਪੰਜਾਬੀਆਂ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ ਕਿ ਲੋਕ ਕੀ ਕਹਿਣਗੇ ,ਕੁੱਝ ਦਿਨ ਪਹਿਲਾਂ ਮੇਰੀ ਕਨੇਡਾ ਵਿੱਚ ਰਹਿੰਦੇ ਯਾਰ ਦੋਸਤ ਨਾਲ ਗੱਲ ਹੋ ਰਹੀ ਸੀ ਕਹਿੰਦਾ ਇਥੇ ਆ ਕੇ ਇਸ ਗੱਲ ਦਾ ਡਰ ਤਾਂ ਖ਼ਤਮ ਹੋ ਜਾਂਦਾ ਹੈ ਕਿ ਲੋਕ ਕੀ ਕਹਿਣਗੇ ਪੰਜਾਬ ਵਿੱਚ ਤਾਂ ਕੋਈ ਵੀ ਕੰਮ ਕਰਨਾ ਹੋਵੇ ਪਹਿਲਾਂ ਲੋਕਾਂ ਦੀ ਪ੍ਰਵਾਹ ਕਰਨੀ ਪੈਂਦੀ ਹੈ ਕਿ ਇਸ ਬਾਰੇ ਲੋਕ ਕੀ ਕਹਿਣਗੇ ਜਾਂ ਕੀ ਸੋਚਣਗੇ ਮੰਨਿਆ ਕੋਈ ਗਲਤ ਕੰਮ ਕਰਦੇ ਹੋਈਏ ਤਾਂ ਲੋਕਾਂ ਦੀ ਪ੍ਰਵਾਹ ਕਰਨੀ ਬਣਦੀ ਹੈ ਕਿ ਇਹ ਕੰਮ ਕਰਨ ਨਾਲ ਦੂਜਿਆਂ ਤੇ ਕੀ ਪ੍ਰਭਾਵ ਹੈ ਜਾਂ ਇਸ ਨਾਲ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋ ਰਿਹਾ ਪਰ ਜਦੋਂ ਕੋਈ ਚੰਗਾ ਕੰਮ ਕਰਨ ਤੋਂ ਪਹਿਲਾਂ ਵੀ ਇਹ ਸੋਚਣ ਲਗਦੇ ਹਾਂ ਕਿ ਲੋਕ ਕੀ ਕਹਿਣਗੇ ਤਾਂ ਇਹ ਫਾਲਤੂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਜਾਂਦੀ ਹੈ ਉਦਾਹਰਣ ਦੇ ਤੌਰ ਤੇ ਜਦੋਂ ਕਿਸੇ ਨੇ ਵਿਆਹ ਕਾਰਜ ਰੱਖਿਆ ਹੁੰਦਾ ਹੈ ਤਾਂ ਇਹ ਸਲਾਹ ਆਮ ਹੀ ਕੀਤੀ ਜਾਂਦੀ ਹੈ ਕਿ ਜੇਕਰ ਵਿਆਹ ਵਿੱਚ ਦਾਰੂ ਨਾ ਪਿਆਈ ਤਾਂ ਲੋਕ ਕੀ ਕਹਿਣਗੇ, ਹਾਲਾਂਕਿ ਦਾਰੂ ਨਾ ਪਿਲਾਉਣਾ ਇੱਕ ਚੰਗੀ ਸੋਚ ਹੈ ਪਰ ਇਸ ਗੱਲ ਨੂੰ ਆਪਣੇ ਦਿਮਾਗ ਵਿਚੋਂ ਨਹੀਂ ਕੱਢ ਸਕਦੇ ਕਿ ਲੋਕ ਕੀ ਕਹਿਣਗੇ ਤੁਸੀਂ ਇੱਕ ਚੰਗਾ ਜੇਕਰ ਮੈਂ ਕੁਲਚਿਆਂ ਦੀ ਰੇਹੜੀ ਲਾ ਲਈ ਤਾਂ ਬੇਜ਼ਤੀ ਵਾਲਾ ਕੰਮ ਹੋਜੂ,ਕਈ ਤਾਂ ਬਹੁਤ ਛੋਟੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ