ਕੱਲ ਮੈਂ ਇਕ ਗੱਲ ਲਿਖਣਾ ਭੁੱਲ ਗਈ ਸੀ ਅਸਲ ਚ ਇਹ ਕਹਾਣੀ ਕਿਸੇ ਦੀ ਅਸਲ ਜ਼ਿੰਦਗੀ ਤੇ ਆਧਾਰਿਤ ਹੈ ਮਤਲਬ ਸੱਚੀ ਕਹਾਣੀ ਹੈ। ਜਿਵੇਂ ਜਿਵੇਂ ਕਿਸੇ ਨੇ ਮੈਨੂੰ ਸੁਣਾਈ ਤੇ ਲਿਖਣ ਨੂੰ ਕਿਹਾ ਮੈਂ ਲਿਖ ਰਹੀ ਹਾਂ ਕਿਸੇ ਦੀ ਆਪਣੀ ਦਾਸਤਾਨ ਓਹਨਾਂ ਦੀ ਜ਼ੁਬਾਨੀ ਤੇ ਮੇਰੇ ਦੁਆਰਾ ਲਿਖੀ ਜਾ ਰਹੀ।
“ਲੋਕ ਕੀ ਕਹਿਣਗੇ”
ਭਾਗ ਦੂਜਾ
ਤੁਹਾਨੂੰ ਕੀ ਲਗਦਾ ਦੀਦੀ ਮੇਰੀ ਭੈਣ ਕਿੱਥੇ ਗਈ ਹੋਣੀ ਉਸ ਰਾਤ, ਉਸ ਨੇ ਗੱਲ ਦੱਸਦਿਆ ਸਵਾਲ ਕੀਤਾ ਮੈਨੂੰ।
ਮੈਨੂੰ ਪੁੱਛ ਰਹੇ ਤੁਸੀਂ ਮੈਂ ਕਿਵੇਂ ਕੁਝ ਕਹਿ ਸਕਦੀ, ਮੈਂ ਕਿਹਾ।
ਫੇਰ ਵੀ ਤੁਹਾਡੇ ਦਿਲ ਚ ਕੁਝ ਤਾਂ ਆਇਆ ਹੋਣਾ ਓਸਨੇ ਫੇਰ ਕਿਹਾ।
ਮੈਂ ਬੋਲਣ ਤੋਂ ਝਿਜਕਦਿਆਂ ਫੇਰ ਵੀ ਬੋਲ ਦਿੱਤਾ ਵੀ ਮੈਨੂੰ ਲਗਦਾ ਉਸ ਮੁੰਡੇ ਨਾਲ ਚਲੇ ਗਏ ਹੋਣੇ।
ਹਾਂ ਤੁਸੀ ਸਹੀ ਸਮਝਿਆ ਉਸਨੇ ਜਵਾਬ ਦਿੱਤਾ, ਪਰ ਉਸ ਵਕਤ ਸਾਡੇ ਚੋ ਕੋਈ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਕੇ ਆਪਣੇ ਵਿਆਹ ਤੋਂ ਕੁਝ ਦਿਨ ਪਹਿਲਾਂ ਭੈਣ ਇਹ ਕੰਮ ਨਹੀਂ ਕਰ ਸਕਦੀ। ਕਿਉੰਕਿ ਸਭ ਕੁਝ ਹੋ ਗਿਆ ਸੀ ਪੈਲਸ ਦੀ ਬੁਕਿੰਗ, ਕਪੜਿਆਂ ਦੀ ਖਰੀਦ, ਕਾਰਡ ਵੰਡ ਦਿੱਤੇ ਗਏ ਸੀ ਹਲਵਾਈਆਂ ਨੂੰ ਵੀ ਬੁੱਕ ਕਰ ਲਿਆ ਗਿਆ ਸੀ। ਬਸ ਵਿਆਹ ਦੇ ਦਿਨ ਦੀ ਉਡੀਕ ਸੀ ਤੇ ਭੈਣ ਇਦਾ ਕਿਵੇਂ ਕਰ ਜਾਊ ਓਹਨੂੰ ਵੀ ਤਾਂ ਪਤਾ ਕਿੰਨੀ ਬਦਨਾਮੀ ਹੋ ਸਕਦੀ। ਫੇਰ ਘਰਦਿਆਂ ਨੇ ਕਿੰਨਾ ਪੈਸਾ ਖਰਚ ਕੀਤਾ। ਦਿਲ ਨੇ ਮੰਨੀ ਹੀ ਨਾ ਇਹ ਗੱਲ ਇਹੋ ਸੋਚਦੇ ਰਹੇ ਵੀ ਹੋ ਸਕਦਾ ਕੋਈ ਹੋਰ ਗੱਲ ਹੋਵੇ, ਅਸੀਂ ਸਾਰੀ ਰਾਤ ਪਾਗਲਾਂ ਵਾਂਗ ਲੱਭਦੇ ਰਹੇ ਬਹੁਤ ਫੋਨ ਕੀਤਾ ਓਹਦੇ ਫੋਨ ਤੇ ਪਰ ਕੁਝ ਅਤਾ ਪਤਾ ਨਹੀਂ ਲੱਗਾ। ਮੇਰਾ ਭਰਾ ਤੇ ਚਾਚੇ ਦੇ ਮੁੰਡੇ ਹੈ ਤਾਂ ਛੋਟੇ ਸੀ ਪਰ ਫੇਰ ਵੀ ਅੱਧੀ ਰਾਤ ਤੱਕ ਦੂਜੇ ਪਿੰਡ ਤੇ ਆਸ ਪਾਸ ਹਰ ਜਗ੍ਹਾ ਤੇ ਲੱਭਣ ਜਾਂਦੇ ਰਹੇ। ਮੰਮੀ ਤਾਂ ਜਿਵੇਂ ਚੁੱਪ ਹੀ ਕਰ ਗਏ ਸੀ ਤੇ ਚਾਚੀਆਂ ਹਮਦਰਦੀ ਦੇ ਨਾਲ ਨਾਲ ਮੰਮੀ ਨੂੰ ਉਹਨਾਂ ਦੀਆਂ ਗਲਤੀਆਂ ਗਿਣਾਉਣ ਲੱਗ ਗਈਆਂ ਸੀ, ਵੀ ਕੁੜੀਆਂ ਨੂੰ ਇੰਨੀ ਖੁੱਲ੍ਹ ਦੇਣੀ ਚੰਗੀ ਨਹੀਂ ਹੁੰਦੀ। ਇਹ ਖੁੱਲ੍ਹ ਦਾ ਨਤੀਜਾ ਹੁਣ ਆ ਦਿਨ ਦੇਖਣਾ ਪਿਆ। ਮੰਮੀ ਬਸ ਰੋਈ ਜਾਂਦੇ ਸੀ ਮੈਂ ਤੇ ਮੇਰੀ ਛੋਟੀ ਭੈਣ ਬਿਲਕੁੱਲ ਡਰੇ ਪਏ ਸੀ ਵੀ ਸਾਡੇ ਨਾਲ ਇਹ ਸਭ ਹੋ ਕੀ ਰਿਹਾ।
ਫੇਰ ਅਚਾਨਕ ਮੰਮੀ ਨੂੰ ਪਤਾ ਨਹੀਂ ਕੀ ਸੁੱਝਿਆ ਕੇ ਉਹ ਭੱਜ ਕੇ ਪੇਟੀ ਵਾਲੇ ਕਮਰੇ ਚ ਗਏ ਤੇ ਪੇਟੀ ਖੋਲ ਇਧਰ ਓਧਰ ਹੱਥ ਮਾਰਨ ਲੱਗ ਗਏ। ਓਹਨਾਂ ਜਲਦੀ ਨਾਲ ਪੇਟੀ ਚੋ ਇੱਕ ਬੈਗ ਕੱਢਿਆ ਇਹ ਉਹੀ ਬੈਗ ਸੀ ਜਿਸ ਵਿੱਚ ਭੈਣ ਲਈ ਵਿਆਹ ਦੇ ਗਹਿਣੇ ਬਣਵਾ ਕੇ ਰੱਖੇ ਹੋਏ ਸੀ ਤੇ ਨਾਲ ਕੁਝ ਪੈਸੇ ਵੀ ਰੱਖੇ ਸੀ। ਮੰਮੀ ਨੇ ਇੱਕ ਇੱਕ ਗਹਿਣਾ ਖੋਲ ਕੇ ਦੇਖਿਆ ਸਭ ਕੁਝ ਆਪਣੀ ਜਗ੍ਹਾ ਤੇ ਸੀ ਪਰ ਪੈਸੇ ਘੱਟ ਸੀ, ਮੰਮੀ ਨੇ ਪੈਸੇ ਗਿਣੇ ਤਾਂ ਇੱਕੋ ਗੱਲ ਹੀ ਬੋਲ ਸਕੇ, ਕਿ ਉਹ ਪੈਸੇ ਲੈਕੇ ਕਿਸੇ ਨਾਲ ਭੱਜ ਗਈ ਹੈ ਇਹਦੇ ਚੋ ਕੁਝ ਪੈਸੇ ਘੱਟ ਨੇ। ਘਰ ਤੋ ਪੈਸੇ ਗਾਇਬ ਹੋਣ ਕਰਕੇ ਸਾਨੂੰ ਸਭ ਨੂੰ ਲੱਗਾ ਕੇ ਸ਼ਾਯਦ ਦੂਸਰੇ ਮੁਹੱਲੇ ਦੇ ਮੁੰਡੇ ਨਾਲ ਚਲੀ ਗਈ ਹੈ।
ਚਾਚੀ ਨੇ ਮੰਮੀ ਨੂੰ ਕਿਹਾ ਵੀ ਸਾਨੂੰ ਉਹਨਾਂ ਦੇ ਘਰ ਜਾਕੇ ਉਹਨਾਂ ਦੇ ਮੁੰਡੇ ਬਾਰੇ ਪੁੱਛਣਾ ਚਾਹੀਦਾ ਤੇ ਜੇਕਰ ਉਹ ਸਾਡੀ ਕੁੜੀ ਨੂੰ ਲੈਕੇ ਗਿਆ ਤਾਂ ਓਸਨੂੰ ਵਾਪਿਸ ਲੈਕੇ ਆਵੇ ਕਿਉੰਕਿ ਉਸਦਾ ਵਿਆਹ ਰਖਿਆ ਹੈ ਤੇ ਅਸੀ ਉਹਦੇ ਸੋਹਰਿਆਂ ਨੂੰ ਕੀ ਜਵਾਬ ਦਵਾਂਗੇ। ਪਰ ਮੰਮੀ ਕਹਿੰਦੇ ਕੇ ਉਹ ਸਾਡੀ ਗੱਲ ਕਿਉੰ ਸੁਣਨਗੇ ਜੇਕਰ ਉਹਨਾਂ ਦੇ ਮੁੰਡੇ ਨਾਲ ਨਾ ਹੋਈ ਤਾਂ ਪਿੰਡ ਚ ਦੁਸ਼ਮਣੀ ਪੈ ਜਾਏਗੀ। ਕਾਫੀ ਦੇਰ ਬਹਿਸ ਹੁੰਦੀ ਰਹੀ ਰਾਤ ਕਾਫੀ ਹੋ ਗਈ ਸੀ। ਫੇਰ ਚਾਚੀ ਨੇ ਕਿਹਾ ਵੀ ਸਵੇਰ ਤੱਕ ਦੇਖ ਲਓ ਜੇਕਰ ਆ ਗਈ ਤਾਂ ਠੀਕ ਨਹੀਂ ਫੇਰ ਅਸੀ ਉਸ ਮੁੰਡੇ ਦੇ ਘਰ ਜਾਕੇ ਪੁੱਛਾਂਗੇ ਮੰਮੀ ਮੰਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ