ਜਦੋਂ ਚੱਲਦੇ-ਚੱਲਦੇ ਓਹ ਥੱਕ ਗਿਆ ਤਾਂ ਦੋ ਘੜੀ ਸੜਕ ਦੇ ਕਿਨਾਰੇ ਹੀ ਬੈਠ ਗਿਆ। ਅਚਾਨਕ ਲੱਗੇ ਲਾੱਕਡਾਊਨ ਕਾਰਨ ਉਹ ਤੁਰਕੇ ਹੀ ਆਪਣੇ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੈਰਾਂ ਵਿੱਚ ਪਏ ਹੋਏ ਛਾਲੇ ਉਸਨੂੰ ਹੋਰ ਚੱਲਣ ਦੀ ਇਜ਼ਾਜਤ ਨਹੀਂ ਸਨ ਦੇ ਰਹੇ।
ਜੋ ਬਿਸਕੁਟਾਂ ਦੇ ਪੈਕਟ ਓਹ ਖਾਣ ਲਈ ਨਾਲ ਲੈ ਕੇ ਚੱਲਿਆ ਸੀ, ਓਹ ਪਿਛਲੀ ਸ਼ਾਮ ਖਤਮ ਹੋ ਗਏ ਸਨ। ਹੁੱਣ ਭੁੱਖ ਵੀ ਡਾਹਡੀ ਲੱਗੀ ਸੀ ਅਤੇ ਪਿਆਸ ਵੀ। ਉਸ ਨੂੰ ਕੁੱਛ ਸਮਝ ਨਹੀਂ ਸੀ ਆ ਰਿਹਾ ਕਿ ਕਿੱਥੇ ਜਾਵੇ?
ਹਜੇ ਤਾਂ ਓਹ ਅੱਧੇ ਰਸਤੇ ਵੀ ਨਹੀਂ ਸੀ ਪਹੁੰਚਿਆ।
ਹਾਰ ਕੇ ਓਹ ਓਥੇ ਹੀ ਲੰਮਾ ਪੈ ਗਿਆ। ਦੋ ਘੰਟੇ ਪਿਆ ਰਿਹਾ। ਇਕ ਟਰੱਕ ਵਾਲਾ ਉਸਨੂੰ ਦੇਖ ਕੇ ਰੁਕਿਆ। ਉਸਨੇ ਆਪਣੇ ਕੋਲ ਪਿਆ ਪਾਣੀ ਉਸਨੂੰ ਦੇ ਦਿੱਤਾ। ਪਾਣੀ ਨਾਲ ਪਿਆਸ ਬੁਝੀ ਤਾਂ ਓਹ ਕੁੱਛ ਚੱਲਣ ਜੋਗਾ ਹੋ ਗਿਆ।
ਆਪਣੇ ਨਾਲ ਟਰੱਕ ਵਾਲੇ ਦੀ ਦਿੱਤੀ ਇਕ ਪਾਣੀ ਦੀ ਬੋਤਲ ਉਸਨੇ ਰੱਖ ਲਈ ਸੀ। ਰਾਤ ਤਾਂ ਕਿਸੇ ਤਰੀਕੇ ਲੰਘ ਗਈ। ਪਰ ਅਗਲੇ ਦਿਨ ਦੀ ਦੁਪਹਿਰ ਤੱਕ ਓਹ ਭੁੱਖ ਨਾਲ ਮਰਨ ਵਾਲਾ ਹੋ ਗਿਆ।
ਪਰ ਕਿਸੇ ਤਰੀਕੇ ਚੱਲਦਾ ਰਿਹਾ। ਚੱਲਦੇ ਹੋਏ ਉਸਨੇ ਸੜਕ ਉਪਰ ਇਕ ਕੁੱਤਾ ਮਰਿਆ ਪਿਆ ਦੇਖਿਆ। ਓਹ ਉਸ ਕੋਲ ਜਾ ਕੇ ਬੈਠ ਗਿਆ। ਉਸਦੀ ਸੋਚਣ ਸ਼ਕਤੀ ਖਤਮ ਹੋ ਗਈ ਸੀ। ਉਸਨੂੰ ਬੱਸ ਆਪਣੀ ਭੁੱਖ ਦਿਖਾਈ ਦਿੰਦੀ ਸੀ। ਉਸਨੇ ਉਸ ਮਰੇ ਹੋਏ ਕੁੱਤੇ ਦੇ ਕੱਚੇ ਮਾਸ ਨੂੰ ਹੀ ਖਾਣਾ ਸ਼ੁਰੂ ਕਰ ਦਿੱਤਾ।
ਇਸੇ ਸਮੇਂ ਓਥੇ ਇਕ ਪੱਤਰਕਾਰ ਦੀ ਕਾਰ ਆ ਕੇ ਰੁਕੀ। ਉਸਨੇ ਪਹਿਲਾਂ ਤਾਂ ਮਰੇ ਹੋਏ ਕੁੱਤੇ ਦਾ ਕੱਚਾ ਮਾਸ ਖਾਂਦੇ ਉਸ ਬੰਦੇ ਦੀ ਵੀਡੀਓ ਬਣਾਈ ਅਤੇ ਫੇਰ ਉਸਦੀ ਮੱਦਦ ਕਰੀ। ਉਸਨੂੰ ਹੱਸਪਤਾਲ ਪਹੁੰਚਾਇਆ।
ਇਲਾਜ ਕਰਵਾ ਕੇ ਉਸਨੂੰ ਉਸਦੇ ਪਿੰਡ ਤੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ