ਮੇਰੀ ਲਵ ਮੈਰਿਜ ਵਾਲੀ ਜਿੰਦਗੀ
ਅਮਨ ਦਾ ਅੱਜ ਜਨਮ ਦਿਨ ਸੀ ਸੋਚਿਆ ਕਿ ਗਿਫ਼੍ਟ ਲੈ ਜਾਵਾਂ ਉਸਨੂੰ ਖੁਸ਼ ਕਰਨ ਲਈ। ਟੈਮ ਤੇ ਗਿਫ਼੍ਟ ਦੇ ਕਿ ਵਿਸ਼ ਕਰੂੰਗਾ। ਸ਼ਾਮ ਨੂੰ ਓਫਸ ਤੋਂ ਨਿੱਕਲ ਕਿ 8 ਕੋ ਵਜੇ ਘਰ ਆਇਆ ਸੀ ,ਅਜੇ ਹੱਸ ਕਿ ਕਿਹਾ ਕਿਵੇਂ ਓ ਜਨਾਬ ਤਾਂ ਅੱਗੋਂ ਰੋਜ ਦੀ ਤਰ੍ਹਾਂ ਰੋਣ ਕਲੇਸ਼, ਅਤੇ ਮੇਹਣੇ, ਮਰ ਗਈ ਮੈਂ ਤੇਰੇ ਲੜ ਲੱਗ ਕਿ ਸੜ੍ਹ ਗਈ ਕਿਸਮਤ ਮੇਰੀ, ਇਕੇ ਸਾਹੇ ਕਈ ਕੁੱਛ ਕਹਿੰਦੀ ਅਮਨ ਨੇ ਫਿਰ ਪਹਿਲਾਂ ਵਾਂਗ ਮੇਰੀ ਮਾਂ ਤੇ ਛੋਟੇ ਛੋਟੇ ਇਲਜ਼ਾਮ ਲਗਾ ਕਿ ਖੂਬ ਬੇਜਤੀ ਕੀਤੀ,ਨਾਲ਼ ਦੀ ਨਾਲ ਪਿਓ ਭੈਣ ਭਰਾ ਅਤੇ ਰਿਸ਼ਤੇਦਾਰ ਵੀ ਨਹੀਂ ਬਖਸ਼ੇ,ਮੇਰਾ ਜੇਬ ਵਿੱਚ ਪਿਆ ਗਿਫ਼੍ਟ ਕੱਢਣ ਲਈ ਹੱਥ ਓਥੇ ਹੀ ਸੁੰਨ ਹੋ ਗਿਆ, ਤੇ ਹਰ ਰੋਜ ਦੀ ਤਰਾਂ ਅੱਜ ਵੀ ਮਾਯੂਸ ਹੋ ਕਿ ਬਿਨਾਂ ਰੋਟੀ ਖਾਣ ਤੋਂ ਬਿਨਾਂ ਹੀ ਲੰਮੇ ਪੈ ਗਿਆ,ਆਖਰ ਉਸ ਅਮਨ ਨੂੰ ਯਾਦ ਕਰਨ ਲੱਗਾ ਜੋ ਵਿਆਹ ਤੋਂ ਪਹਿਲਾਂ ਇੱਕ ਪਲ ਨਹੀਂ ਰਹਿੰਦੀ ਸੀ ਮੇਰੇ ਤੋਂ ਬਿਨਾਂ ਇਸ ਰਿਸ਼ਤੇ ਲਈ ਲੋਕ ਨਾਰਾਜ਼ ਸੀ ,ਜਿਵੇਂ ਮੇਰਾ ਪਰਿਵਾਰ ਅਮਨ ਦਾ ਪਰਿਵਾਰ ਪਰ ਸਿਰਫ ਮੇਰੀ ਮਾਂ ਨੇ ਹਾਮੀ ਭਰੀ ਸੀ ਸਾਡੀ ਲਵ ਮੈਰਿਜ ਲਈ ਕਿਉਂ ਕਿ ਲਵ ਮੈਰਿਜ ਨੂੰ ਪਿੰਡਾਂ ਵਿੱਚ ਅਜੇ ਵੀ ਇੱਕ ਨਾਜਾਇਜ਼ ਰਿਸ਼ਤਾ ਹੀ ਸਮਝਿਆ ਜਾਂਦਾ ਹੈ।ਇਸ ਰਿਸ਼ਤੇ ਨੂੰ ਕਿਸੇ ਵੀ ਅਪਣਾਇਆ ਨਹੀਂ ਸੀ ਉਸ ਟੈਮ ,ਪਤਾ ਨਹੀਂ ਕਿੰਨੀਆਂ ਕੋ ਮੁਸ਼ਕਲਾਂ ਝੱਲ ਕਿ ਇਹ ਸਾਡਾ ਰਿਸ਼ਤਾ ਸਿਰੇ ਲੱਗਾ ਸੀ ,ਹੁਣ ਅਮਨ ਦੀਆਂ ਇਹ ਛੋਟੀਆਂ ਛੋਟੀਆਂ ਗੱਲਾਂ ਦਿਲ ਨੂੰ ਵਲੂੰਧਰ ਕਿ ਰੱਖ ਦਿੰਦੀਆਂ, ਮੈਂ ਆਪਣੇ ਆਪ ਤੇ ਵੀ ਕਈ ਵਾਰ ਗੁੱਸੇ ਹੋ ਜਾਂਦਾ, ਇਹਨਾਂ ਇੱਕ- ਦੋ ਸਾਲਾਂ ਵਿੱਚ ਕਦੇ ਵੀ ਸ਼ਾਂਤੀ ਨਹੀਂ ਮਿਲੀ ਰੂਹ ਨੂੰ ਅਮਨ ਨੂੰ ਕਦੇ ਵੀ ਕਿਸੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sarbjeet Brar
baut e. vadia. message. rab mehar. kre