More Punjabi Kahaniya  Posts
ਲਵ ਮੈਰਿਜ


ਕਹਾਣੀ
ਲਵ ਮੈਰਿਜ
ਕਾਫ਼ੀ ਦਿਨਾਂ ਤੋਂ ਕਹਾਣੀ ਲਿਖਣ ਦੀ ਸੋਚ ਰਿਹਾ ਸੀ ਪਰ ਲਿਖਣ ਦਾ ਟਾਇਮ ਨਹੀ ਸੀ ਮਿਲਦਾ ਜੇ ਟਾਇਮ ਹੁੰਦਾ ਤਾਂ ਲਿਖਣ ਦਾ ਮੂਡ ਨਾ ਬਣਦਾ ਜੇ ਲਿਖਣ ਦਾ ਮੂਡ ਬਣਦਾ ਤਾਂ ਕਈ ਘਟਨਾਵਾਂ ਅੱਗੇ ਪਿੱਛੇ ਆਉਣ ਲੱਗੀਆਂ ਕੋਈ ਕਾਬੂ ਨਾ ਆਏ।ਬੰਦਾ ਕੋਸ਼ਿਸ਼ ਬਥੇਰੀ ਕਰਦੈ ਕਿ ਕੋਈ ਪ੍ਰੇਸ਼ਾਨੀ ਘੇਰਾ ਨਾ ਪਾਏ ਪਰ ਜ਼ਿਆਦਾ ਘਰੇਲੂ ਪਰੇਸ਼ਾਨੀਆਂ ਮਜ਼ਬੂਰੀਆਂ ਜਿੰਮੇਵਾਰੀਆਂ ਬੰਦੇ ਨੂੰ ਮਾਰ ਲੈਂਦੀਆਂ ਨੇ।ਕੋਈ ਆਪਣੀਆਂ ਜਿੰਮੇਵਾਰੀਆਂ ਤੋ ਭੱਜਣਾ ਨਹੀ ਚਾਹੁੰਦਾ ਕੋਸਿਸ਼ ਕਰਦਾ ਹੈ ਕਿ ਮੈਂ ਸਾਰੀਆਂ ਜਿੰਮੇਵਾਰੀਆਂ ਸਫਲਤਾ ਪੂਰਵਕ ਨਿਭਾਵਾਂ।ਕੋਈ ਕੋਈ ਕੰਮ ਚੋਰ ਹੁੰਦੈ ਹੋਣਾ ਸਾਰੇ ਨਹੀਂ।
ਚੱਲੋ ਮੈਂ ਤੁਹਾਨੂੰ ਆਪਣੇ ਦੋਸਤ ਦੇ ਘਰ ਲੈ ਕੇ ਚੱਲਦਾ।ਮੈ ਵੀ ਉਸਨੂੰ ਦਸ ਸਾਲਾਂ ਬਾਦ ਮਿਲਣ ਚੱਲਿਆ।ਬੀ ਏ ਕਰਕੇ ਮੈ ਵਿਦੇਸ਼ ਚੱਲਾ ਗਿਆ ਤੇ ਮੇਰਾ ਦੋਸਤ ਨੌਕਰੀ ਦੀ ਭਾਲ ਚ।ਪਰ ਜਦ ਮੈ ਆਪਣੇ ਦੋਸਤ ਦੇ ਪਿੰਡ ਗਿਆ ਤਾਂ ਜਾ ਕੇ ਪਤਾ ਲੱਗਿਆ ਕਿ ਉਹ ਤਾਂ ਪਿੰਡ ਛੱਡ ਕੇ ਸ਼ਹਿਰ ਚੱਲੇ ਗ਼ਏ ਨੇ। ਇੱਥੇ ਹੁਣ ਕੋਈ ਨਹੀਂ ਰਹਿੰਦਾ।ਮੇਰੇ ਦੋਸਤ ਦਾ ਕੋਈ ਭੈਣ ਭਾਈ ਨਹੀ ਸੀ ਆਪਣੇ ਮਾਂ ਪਿਉ ਦਾ ਇਕਲੋਤਾ ਪੁੱਤਰ ਸੀ।ਕਬੀਲਦਾਰੀ ਔਖਿਆ ਸ਼ੌਖਿਆ ਰਿੜੀ ਜਾਂਦੀ ਸੀ।ਮੇਰਾ ਦੋਸਤ ਬਹੁਤ ਹੁਸ਼ਿਆਰ ਸੀ,ਪਰ ਇਸਨੂੰ ਕਾਫ਼ੀ ਗਿਲਾ ਸ਼ਿਕਵਾ ਰਿਹਾ ਸੀ ਸਮੇਂ ਦੀਆਂ ਸਰਕਾਰਾਂ ਤੇ।ਉਹ ਦੱਸਦਾ ਸੀ ਕਿ ਜਦੋ ਉਸਦਾ ਪੜਦਾਦਾ ਉਸਦੇ ਦਾਦੇ ਸਮੇਤ ਪਾਕਿਸਤਾਨੋ ਆਇਆ ਸੀ ਤਾਂ ਉਸ ਵੇਲੇ ਕੋਈ ਕੰਮ ਕਾਰ ਨਾ ਹੋਣ ਕਰਕੇ ਸਰਕਾਰ ਨੇ ਸ਼ਰਨਾਰਥੀ ਨੂੰ ਇਸ ਗ਼ੱਲ ਦੀ ਇਜ਼ਾਜਤ ਦਿੱਤੀ ਕਿ ਭੱਠੀਆਂ ਲਾਓ ਤੇ ਕੰਮ ਚੱਲਾਓ ਤਾਂ ਜੋ ਦੇਸੀ ਦਾਰੂ ਕੱਢਕੇ ਆਪਣਾ ਰੋਜ਼ਗਾਰ ਚੱਲਾ ਸਕਣ ਤੇ ਲੁੱਟਾ ਖੋਹਾਂ ਕਰਕੇ ਮਾਹੋਲ ਖਰਾਬ ਨਾ ਕਰਨ।ਪਤਾ ਨਹੀ ਸੀ ਕਿ ਇਹ ਜਾਣਕਾਰੀ ਗ਼ਲਤ ਸੀ ਕਿ ਠੀਕ ਪਰ ਦਾਰੂ ਨੇ ਕਈ ਘਰ ਡਬੋ ਦਿੱਤੇ ਅੰਗਰੇਜ਼ਾਂ ਨੇ ਦੁੱਧ ਲੱਸੀ ਦੀ ਥਾਂ ਚਾਹ ਤੇ ਲਾ ਦਿੱਤਾ ਤੇ ਆਪਣਿਆਂ ਨੇ ਨਸ਼ਿਆਂ ਤੇ।ਪਹਿਲਾਂ ਲੋਕੀ ਨਸ਼ਾ ਘੱਟ ਕਰਦੇ ਸਨ ਤੇ ਖੁਰਾਕਾਂ ਵਧੀਆ ਖਾਂਦੇ ਸਨ ਪਰ ਹੁਣ ਤਾਂ ਖੁਰਾਕਾਂ ਪਹਿਲਾਂ ਵਰਗੀਆਂ ਰਹੀਆਂ ਨਹੀ ਰਸਾਣਿਕ ਖਾਦਾਂ ਸਪੇਰਆਂ ਟੀਕਿਆਂ ਮਿਲ਼ਾਵਟ ਨੇ ਸਤਿਆ ਨਾਸ਼ ਕਰ ਦਿੱਤਾ ਜੋ ਹੁਣ ਹਾਲ ਹੈ ਸਭ ਦੀਆਂ ਅੱਖਾਂ ਸਾਹਮਣੇ ਹੈ।ਕਈ ਸਿਆਣਪ ਵਰਤ ਕੇ ਕਰੋੜਾਂ ਚ ਹੋ ਗਏ ਤੇ ਕਈ ਫ਼ੋਕੀ ਸੋਹਰਤ ਲਈ ਫੁਕਰਪੁਣੇ ਦਿਖਾਵੇ ਚ ਝੁੱਗਾ ਚੋੜ ਕਰਵਾ ਬੈਠੇ।
ਮੈ ਤਾਂ ਤੁਹਾਨੂੰ ਆਪਣੇ ਦੋਸਤ ਦੇ ਘਰ ਲੈ ਕੇ ਜਾਣਾ ਸੀ ਪਰ ਗੱਲਾਂ ਕਿਹੜੀਆਂ ਛੇੜ ਬੈਠਾ।ਪਿੰਡੋ ਕਿਸੇ ਨੇ ਦੱਸਿਆ ਕਿ ਕੁਲਵਿੰਦਰ ਨੇ ਸ਼ਹਿਰ ਕਿਸੇ ਜੋਤੀ ਨਾਮ ਦੀ ਲੜਕੀ ਨਾਲ ਲਵ ਮੈਰਿਜ ਕਰਾਈ ਹੈ ਉਥੇ ਹੀ ਰਹਿੰਦਾ ਐ।ਖੈਰ ਮੈ ਦੋਸਤ ਦਾ ਪੂਰਾ ਪਤਾ ਫੋਨ ਨੰਬਰ ਲੈ ਕੇ ਪਟਿਆਲੇ ਗਿਆ।ਉਸਦਾ ਘਰ ਲੱਭਣ ਚ ਕੋਈ ਮੁਸ਼ਕਿਲ ਨਾ ਆਈ। ਕਾਲੋਨੀ ਦੇ ਗੇਟ ਤੇ ਖੜੇ ਸਿਕਰਉਟੀ ਗਾਰਡ ਨੇ ਐਂਟਰੀ ਕਰਕੇ ਪੁੱਛ ਪੜਤਾਲ ਕਰਕੇ ਦੱਸਿਆ ਕਿ ਉਹ ਸਾਹਮਣੇ ਹੀ ਕੋਠੀ ਹੈ ਜਿੱਥੇ ਤੁਸੀ ਜਾਣਾ ਹੈ।ਮੈ ਦੇਖ ਕੇ ਹੈਰਾਨ ਰਹਿ ਗਿਆ ਕਿ ਐਨੀ ਵੱਡੀ ਕੋਠੀ ਚ ਰਹਿੰਦੈ ਯਾਰ ਮੇਰਾ। ਜਾ ਕੇ ਡੋਰ ਬੈਲ ਵਜਾਈ, ਤਾਂ ਇੱਕ ਨੇਪਾਲੀ ਨੌਕਰ ਆਇਆ ਜਦ ਮੈ ਕੁਲਵਿੰਦਰ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਸਾਹਿਬ ਤਾਂ ਘਰ ਨਹੀ ਹਨ।ਬੱਚਿਆਂ ਨੂੰ ਲੈ ਕੇ ਸ਼ਿਮਲੇ ਗਏ ਨੇ ,ਹੁਣ ਇੱਕ ਦੋ ਦਿਨਾਂ ਚ ਆ ਜਾਣਗੇ।ਤੁਸੀ ਨਾਮ ਪਤਾ ਦੱਸ ਦਿਓ ਸਾਹਿਬ ਨੂੰ ਦੱਸ ਦਿਆਂਗਾ।ਮੈ ਅਜੇ ਨੇਪਾਲੀ ਨੌਕਰ ਨੂੰ ਕੁਝ ਕਹਿਣ ਲੱਗਾ ਸੀ ਕਿ ਚਾਚਾ ਚਾਚੀ ਬਾਹਰ ਆ ਗਏ ਤੇ ਮੇਰੇ ਬਾਰੇ ਪੁੱਛਿਆ ਫਿਰ ਮੈਨੂੰ ਕਹਿਣ ਕਿ ਤੂੰ ਕਵੀ ਤਾਂ ਨਹੀ...

ਜੋ ਸਾਡੇ ਵਿੰਦਰ ਨਾਲ ਪੜਦਾ ਸੀ ਤਾਂ ਮੇਰੇ ਵੱਲੋ ਹਾਂ ਕਰਨ ਤੇ ਉਹ ਬੜਾ ਖੁਸ਼ ਹੋਏ ਤੇ ਆਪਣੇ ਨਾਲ ਅੰਦਰ ਲਿਜਾ ਕੇ ਪੂਰੀ ਸੇਵਾ ਕੀਤੀ।
ਮੈਂ ਚਾਚਾ ਚਾਚੀ ਨੂੰ ਪੁੱਛਿਆ ਕਿ ਤੁਸੀ ਇੱਥੇ ਕਦੋਂ ਆਏ ?ਕੁਲਵਿੰਦਰ ਕਰਦਾ ਏ ,ਬੜੀ ਵਧੀਆ ਕੋਠੀ ਖਰੀਦ ਕੀਤੀ ਏ ,ਤਾਂ ਚਾਚਾ ਜੀ ਕਹਿਣ ਲੱਗੇ ਕਿ ਕੀ ਦੱਸਾਂ ਪੁੱਤ ਏ ਕੋਠੀ ਕੁਲਵਿੰਦਰ ਦੀ ਜੋਤੀ ਦੇ ਮਾਂ ਬਾਪ ਦੀ ਜੋ ਹੁਣ ਵਿਦੇਸ ਚ ਰਹਿੰਦੇ ਨੇ ।ਸਾਲ ਚ ਦੋ ਚਾਰ ਵਾਰ ਗੇੜਾ ਮਾਰ ਜਾਂਦੇ ਨੇ ਤੇ ਕਈ ਕਾਫੀ ਸਮਾਂ ਇੱਥੇ ਰਹਿੰਦੇ ਨੇ।ਅਸੀ ਤਾਂ ਇੱਥੇ ਟਾਇਮ ਪਾਸ ਕਰਨ ਆਗੇ ਨਾਲੇ ਸਾਡਾ ਕਿਹੜਾ ਪਿੰਡ ਕੱਲਿਆਂ ਦਾ ਜੀ ਲੱਗਣਾ ਸੀ। ਅਸੀ ਤਾਂ ਕੁਲਵਿੰਦਰ ਦਾ ਘਰ ਬਾਰ ਵੱਸਦਾ ਦੇਖ ਕੇ ਖੁਸ਼ ਹਾਂ।

ਕੁਝ ਦਿਨਾਂ ਬਾਅਦ ਮੇਰਾ ਦੋਸਤ ਵੀ ਆ ਗਿਆ।ਉਹ ਹੈਰਾਨ ਹੋਇਆ ਕਿ ਐਨੇ ਸਾਲਾਂ ਬਾਅਦ ਕਿਵੇ ਆ ਗਿਆ। ਕਾਫ਼ੀ ਗੱਲਾਂ ਹੁੰਦੀਆ ਰਹੀਆਂ।ਫਿਰ ਮੈ ਕਬੀਲਦਾਰ ਬਾਰੇ ਪੁੱਛਿਆ ਤਾਂ ਕਹਿਣ ਲੱਗਾ ਕਿ ਵਧੀਆਂ ਐਸਾਂ ਕਰਦੇ ਹਾਂ ਪਰ ਕਦੇ ਕਦੇ ਹੱਥ ਟੈਟ ਹੋ ਜਾਂਦਾ ਕੀ ਕਰੀਏ ਕਈ ਵਾਰ ਐਨਾ ਕਮਾਉਣ ਦੇ ਬਾਵਜੂਦ ਵੀ ਖਰਚੇ ਪੂਰੇ ਨਹੀਂ ਹੁੰਦੇ।ਤਾਂ ਇਹ ਸੁਣ ਕੇ ਮੈ ਉਸਨੂੰ ਹੌਂਸਲਾ ਦਿੱਤਾ ਕਿ ਕਿਉਂ ਘਬਰਾਉਂਦਾ ਏ ਸਭ ਕੁਝ ਠੀਕ ਹੋ ਜਾਊ। ਤੂੰ ਇਹ ਦੱਸ ਇਹ ਕੋਠੀ ਕਦੋਂ ਖਰੀਦ ਕੀਤੀ,ਬੜੀ ਵਧੀਆ ਐ।ਸੱਤਰ ਅੱਸੀ ਲੱਖ ਤੋ ਘੱਟ ਤਾਂ ਨਹੀ ਹੋਣੀ।ਤਾਂ ਉਹ ਹੱਸਦੇ ਹੋਏ ਕਹਿਣ ਲੱਗਾ ਕਿ ਆਪਣੇ ਤੋਂ ਤਾਂ ਹਾਲੇ ਕਿੱਥੇ ਪਲਾਟ ਨਹੀ ਖਰੀਦ ਹੋਣਾ ਸੀ ਕਰਜ਼ਾ ਉਤਾਰਦਿਆਂ ਉਮਰ ਬੀਤ ਜਾਣੀ ਸੀ। ਏ ਤਾਂ ਤੇਰੀ ਭਾਬੀ ਦੀ ਮਿਹਰਬਾਨੀ ਏ ਜੇ ਤੇਰੀ ਭਾਬੀ ਸਾਥ ਨਾ ਦਿੰਦੀ ਤਾਂ ਪਿੰਡ ਹੀ ਹੋਣਾ ਸੀ।ਹੁਣ ਤਾਂ ਮਹਿੰਗਾਈ ਐਨੀ ਐ ਕਿ ਤੀਹ ਪੈਤੀ ਹਜ਼ਾਰ ਨਾਲ ਗੁਜ਼ਾਰਾ ਨਹੀ ਹੁੰਦਾ। ਉੱਤੋ ਮੇਰੀ ਸੱਸ ਐਨੀ ਕੰਜ਼ੂਸ ਆਂ ਕਿ ਜੋ ਪਿੰਡੋ ਜ਼ਮੀਨ ਦਾ ਠੇਕਾ ਆਉਦਾ ਏ ਜੋ ਦੁਕਾਨਾਂ ਦਾ ਕਿਰਾਇਆ ਆਉਂਦਾ ਏ,ਉਹ ਵੀ ਸਾਂਭ ਲੈਂਦੀ ਜਦ ਮੇਰੇ ਸੁਹਰੇ ਦੀ ਪੇਸ਼ ਨਹੀ ਜਾਂਦੀ ਤਾਂ ਮੇਰੀ ਕੀ ਪੇਸ਼ ਜਾਊ? ਤਾਂ ਮੈਂ ਪੁੱਛਿਆ ਕਿ ਤੇਰਾ ਸੁਹਰਾ ਕੀ ਕਰਦੈ? ਤਾਂ ਉਹ ਕਹਿਣ ਲੱਗਾ ਕਿ ਮੇਰਾ ਸੁਹਰਾ ਰੇਲਵੇ ਵਿਭਾਗ ਵਿਚੋਂ ਰਿਟਾਇਰ ਹੋਇਆ ਹੈ।ਕਾਫ਼ੀ ਪੈਸਾ ਮਿਲਿਆ ਏ,ਕਾਫ਼ੀ ਐਫ ਡੀਆਂ ਕਰਾ ਰੱਖੀਆਂ ਨੇ ।ਏ ਸਮਝ ਲੈ ਪੰਜਾਹ ਸੱਠ ਹਜ਼ਾਰ ਪਿੰਡੋ ਸਾਲ ਛਿਮਾਹੀ ਆ ਜਾਂਦਾ ਏ ਤੇ ਦੁਕਾਨਾਂ ਦਾ ਕਿਰਾਇਆ ਵੀਹ ਹਜ਼ਾਰ ਮਹੀਨਾ ਤੇ ਮੇਰੇ ਸੁਹਰੇ ਦੀ ਐਫ਼ ਡੀਆਂ ਦਾ ਵਿਆਜ ਵੀ ਹਜ਼ਾਰਾਂ ਰੁਪਿਆਂ ਚ ਆਉਂਦਾ।ਜਦ ਮੈ ਕਿਹਾ ਕਿ ਤੈਨੂੰ ਕਿਸੇ ਵੱਲ ਦੇਖਣ ਦੀ ਕੀ ਲੋੜ ਹੈ,ਤੇਰਾ ਤਨਖਾਹ ਨਾਲ ਵਧੀਆ ਸਰ ਸਕਦੈ। ਤਾਂ ਉਹ ਕਹਿਣ ਲੱਗਾ ਕਿ ਤੈਨੂੰ ਕੀ ਪਤੈ ਖਰਚਾ ਤਾਂ ਮੇਰੇ ਸਿਰ ਤੇ ਐ ਮੈਨੂੰ ਪਤਾ ਕਿਵੇ ਖਰਚਾ ਕਰਨਾ ਏ ਕਿੱਥੇ ਕਰਨਾ ਏ? ਪੰਦਰਾਂ ਹਜ਼ਾਰ ਰੁਪੈ ਤਾਂ ਤੇਰੀ ਭਰਜਾਈ ਲੈ ਜਾਂਦੀ ਏ ,ਪੰਜ ਛੇ ਹਜ਼ਾਰ ਦਾ ਦੁੱਧ ਆ ਜਾਂਦਾ ਏ ਮੇਰੇ ਕੋਲ ਤਾਂ ਬੜੀ ਮੁਸ਼ਕਿਲ ਨਾਲ ਖਰਚੇ ਜੋਗੇ ਬਚਦੇ ਨੇ ਕਿਸ਼ਤਾਂ ਭਰਨੀਆਂ ਹੁੰਦੀਆਂ ਨੇ ਕਾਰ ਦੀਆਂ।ਮੈ ਤਾਂ ਸੋਚਿਆ ਸੀ ਕਿ ਘਰ ਜਵਾਈ ਬਣ ਕੇ ਐਸ਼ ਕਰਾਂਗੇ ।ਪਰ ਮੈ ਤਾਂ ਲਵ ਮੈਰਿਜ ਕਰਾ ਕੇ ਘਰ ਜਵਾਈ ਬਣ ਕੇ ਦੁੱਖ ਹੀ ਸਹੇੜ ਲਿਆ।ਹੁਣ ਤੂੰ ਦੱਸ ਲਵ ਮੈਰਿਜ ਕਰਾਉਣੀ ਏ?
@©®✍️✍️ ਸਰਬਜੀਤ ਸੰਗਰੂਰਵੀ
00000000000000

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)