ਪਿਤਾ ਜੀ ਕਈ ਐਸੀਆਂ ਗੱਲਾਂ ਦੱਸ ਗਏ ਜਿਹੜੀਆਂ ਅੱਜ ਦੇ ਸੰਧਰਬ ਤੇ ਖਰੀਆਂ ਉੱਤਰਦੀਆਂ ਨੇ..!
ਜੂਨ ਚੁਰਾਸੀ ਮਗਰੋਂ ਬਾਰੇ ਇਕ ਕਹਾਣੀ ਅਕਸਰ ਦੱਸਿਆ ਕਰਦੇ..ਮਾਝੇ ਦੇ ਉਸ ਵੇਲੇ ਦੇ ਦੋ ਉਘੇ ਲੀਡਰ..ਸੰਤੋਖ ਸਿੰਘ ਰੰਧਾਵਾ (ਮੌਜੂਦਾ ਡਿਪਟੀ ਮੁਖ-ਮੰਤਰੀ ਦਾ ਪਿਤਾ ਜੀ) ਅਤੇ ਜਨਰਲ ਰਾਜਿੰਦਰ ਸਿੰਘ ਸਪੈਰੋ ਇੰਦਰਾ ਨੂੰ ਵਧਾਈ ਦੇਣ ਉਚੇਚਾ ਦਿੱਲੀ ਅੱਪੜ ਗਏ..!
ਓਥੇ ਜਾਂਦਿਆਂ ਹੀ ਚਾਪਲੂਸੀ ਦੇ ਡੈਮ ਉਸਾਰ ਦਿਤੇ ਤੇ ਆਖਣ ਲੱਗੇ ਮੈਡਮ ਆਪਨੇ ਬਹੁਤ ਚੰਗਾ ਕੀਤਾ ਅਟੈਕ ਕਰਕੇ..ਦੇਸ਼ ਵਿਰੋਧੀ ਤਾਕਤਾਂ ਕਾ ਸਫਾਇਆ ਕਰਕੇ ਰੱਖ ਦੀਆ!
ਅੱਗਿਓਂ ਡਰੀ ਹੋਈ ਗੱਲ ਪੈ ਗਈ..ਅਖ਼ੇ ਅੱਗੇ ਹੀ ਤੁਹਾਡੇ ਵਰਗੇ ਝੋਲੀ ਚੁੱਕਾਂ ਮਗਰ ਲੱਗ ਕੇ ਪੰਗਾ ਲੈ ਬੈਠੀ ਹਾਂ..ਜਾਓ ਚਲੇ ਜਾਓ..ਨਜਰਾਂ ਤੋਂ ਦੂਰ ਹੋ ਜਾਉ!
ਉਸ ਦਿਨ ਪਤਾ ਲੱਗਾ ਕੇ ਤਕੜੇ ਤੋਂ ਤਕੜਾ ਹਾਕਮ ਵੀ ਜਦੋਂ ਕੋਈ ਬੱਜਰ ਗਲਤੀ ਕਰ ਬੈਠੇ ਤਾਂ ਉਸਨੂੰ ਹਰ ਚੀਜ ਵਿਚੋਂ ਆਪਣਾ ਅੰਤ ਹੀ ਦਿਸਦਾ ਏ!
ਅਕਸਰ ਦੱਸਦੇ ਹੁੰਦੇ ਕੇ ਦਿੱਲੀ ਦੀ ਆਦਤ ਰਹੀ ਏ ਇਹ ਮਾਰਨ ਤੋਂ ਪਹਿਲਾਂ ਚੰਗੀ ਤਰਾਂ ਭੰਡਦੀ ਏ..ਬਦਨਾਮ ਕਰਦੀ ਏ..ਇਹ ਵਰਤਾਰਾ ਸਦੀਆਂ ਤੋਂ ਹੀ ਇੰਝ ਹੀ ਚੱਲਦਾ ਆਇਆ ਏ..ਜਸਵੰਤ ਸਿੰਘ ਕੰਵਲ ਬਾਰੇ ਜਿੰਨਾ ਓਹਨਾ ਨੇ ਪੜਿਆ..ਮੈਂ ਸ਼ਾਇਦ ਹੀ ਕਦੀ ਪੜ ਸਕਾਂ..!
ਕੰਵਲ ਜੀ ਨਾਲ ਸਬੰਧਿਤ ਇਸ ਚੱਲਦੇ ਸੰਧਰਬ ਤੋਂ ਬਾਹਰ ਦੀ ਇੱਕ ਘਟਨਾ ਯਾਦ ਆ ਗਈ..!
ਨੱਬੇ-ਕਾਨਵੇਂ ਵੇਲੇ ਮਾਝੇ ਤੋਂ ਇੱਕ ਪੰਥ ਦਰਦੀ ਨੇ ਖਤ ਲਿਖਿਆ..ਅਖ਼ੇ ਕੰਵਲ ਜੀ ਤੁਸੀਂ ਢੁਡੀਕੇ ਬੈਠੇ ਹੀ ਸਭ ਕੁਝ ਲਿਖੀ ਜਾਂਦੇ ਓ ਕਦੀ ਗਹਿਗੱਚ ਦੇ ਗੜ ਆਖੇ ਜਾਂਦੇ ਬਟਾਲੇ ਗੁਰਦਾਸਪੁਰ ਵਾਲੇ ਇਲਾਕੇ ਵੱਲ ਵੀ ਫੇਰ ਮਾਰੋ..ਤੁਹਾਨੂੰ ਅਸਲ ਹਾਲਾਤ ਵਿਖਾਈਏ..!
ਅੱਗੋਂ ਆਖਣ ਲੱਗੇ ਯਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ