“””” ਮਿੰਨੀ ਕਹਾਣੀ”””’
(ਲੁਟੇਰੇ)
ਲੈ ਪੁੱਤ ਖਿਚੜੀ ਨਾਲ ਦਹੀਂ ਖਾ ਲੈ ਸਗਨ ਹੁੰਦਾ ਚੰਗੇ ਕੰਮ ਲਈ ! ਤੇ ਧਿਆਨ ਰੱਖੀਂ ਰਸਤੇ ਚ ਖਿਆਲ ਨਾਲ ਜਾਣਾ ਅੱਜ ਕਲ ਸੂਹੀਏ ਤੇ ਅਮਲੀਆਂ ਦੀ ਨਜਰ ਭੜੀ ਤੇਜ ਹੁੰਦੀ।
ਮੈਂ ਮਜ਼ਾਕ ਨਾਲ ਕਿਹਾ
ਮਾਤਾ ਕੋਈ ਕਿਵੇਂ ਲੁੱਟ ਲਉ ਤੇਰੇ ਪੁੱਤ ਨੂੰ
ਵੱਡੇ ਭਾਈ ਨੂੰ ਜਹਾਜ ਤੇ ਚੜਾਉਣ ਲੁਈ ਬੜੇ ਚਾਅ ਨਾਲ ਮੈਂ ਏਅਰਪੋਰਟ ਤੇ ਗਿਆ ਸੀ। ਮਨ ਅੰਦਰ ਵਲਵਲੇ ਉੱਠਣ ਲੱਗੇ ਕਿ ਮੈਂ ਵੀ ਜਹਾਜ ਵੇਖਾਂਗਾ, ਮੱਧਮ ਪਰਿਵਾਰ ਤੋਂ ਹੋਣ ਕਰਕੇ ਵੱਡੇ ਭਾਈ ਨਾਲ ਅੰਦਰ ਜਾਣ ਦੀ ਫੀਸ ਵੱਖਰੀ ਲੱਗਦੀ ਸੀ। ਜਿਸਨੂੰ ਐਂਟਰੀ ਪਾਸ ਕਹਿੰਦੇ ਹਨ।
ਮੈਂ ਦਿਲ ਨੂੰ ਖੁਸ ਰੱਖਣ ਲਈ ਕਿਹਾ , ਤੂੰ ਜਾ ਵੀਰੇ ਇਕੱਲਾ ਹੀ ਮੈਂ ਏਅਰਪੋਰਟ ਵੇਖ ਲਿਆ ਇਹੋ ਬਹੁਤ ਮੇਰੇ ਲਈ।
ਭਾਈ ਜਦੋਂ ਅੰਦਰ ਗਿਆ ਤਾਂ ਚੈਕ ਕਰਨ ਵਾਲਾ ਅਫਸਰ ਬੈਠਾ ਸੀ ! ਵੱਡੇ ਭਾਈ ਨੇ ਜਾਣ ਤੋਂ ਪਹਿਲਾਂ ਸਾਰੇ ਸਰੀਰਕ ਟੈਸਟ ਕਰੋਨਾ ਦੇ , ਵੈਕਸੀਨ ਦੇ ਪ੍ਰਾਈਵੇਟ ਹਸਪਤਾਲ ਤੋਂ ਕਰਵਾਏ ਜਿਹੜੇ ਅੰਬੈਸੀ ਨੇ ਕਹੇ ਸੀ।
ਜਦੋਂ ਏਅਰਪੋਰਟ ਦੇ ਅੰਦਰ ਗਏ ਤਾਂ ਮੌਕੇ ਤੇ ਬੈਠੇ ਸਕਿਊਰਟੀ ਅਫਸਰ ਨੇ ਕਿਹਾ ਤੁਸੀਂ ਅੱਗੇ ਨਹੀਂ ਜਾ ਸਕਦੇ ,ਤੁਹਾਡੀ ਵੈਕਸੀਨ ਦੀ ਰਿਪੋਰਟ ਸ਼ਹੀ ਨਹੀਂ।
ਮੇਰੇ ਵੱਡੇ ਭਾਈ ਨੇ ਕਿਹਾ ਸਰ ਓਹੀ ਵੈਕਸੀਨ ਹੈ ਜਿਹੜੀ ਲਿਖੀ ਹੈ। ਕੋਰੋਨਾ ਦੇ ਸਾਰੇ ਟੈਸਟ ਠੀਕ ਹਨ। ਪਰ ਓਹ ਕਿੱਥੇ ਮੰਨਿਆ ਕੰਮ ਬਹਿਸ ਤੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ