ਸਾਉਣ ਮਹੀਨੇ ਝੜੀ ਵਾਲੇ ਦਿਨ ਸਕੂਲੋਂ ਜਾਣ ਬੁਝ ਕੇ ਭਿੱਜ ਕੇ ਘਰੇ ਵੜਦੀ..
ਪਤਾ ਹੁੰਦਾ ਸੀ ਕੇ ਅੱਗੋਂ ਤਿਲਾਂ ਤੇ ਗੁੜ ਵਾਲੇ ਮਜੇਦਾਰ ਲੱਡੂ ਮਿਲਣੇ ਨੇ ਤੇ ਕਦੀ ਕਦੀ ਗੋਭੀ ਦੇ ਗਰਮ ਗਰਮ ਪਕੌੜੇ ਵੀੇ!
ਉਸ ਨੂੰ ਪਤਾ ਸੀ ਕਿ ਜਾਣਕੇ ਗਿੱਲੀ ਹੋ ਕੇ ਆਈ ਏ..ਫੇਰ ਵੀ ਚਿੱਕੜ ਹੋਈ ਵਰਦੀ, ਗੰਦੇ ਬੂਟ ਧੋਂਦਿਆਂ ਕਦੀ ਗਿਲਾ ਨਾ ਕਰਿਆ ਕਰਦੀ.. ਕਦੀ ਕਦੀ ਏਨਾ ਜਰੂਰ ਆਖ ਦਿੰਦੀ ਕੇ ਧੀਏ ਸਿਆਣੇ ਬਣੀਦਾ। ਮਾਵਾਂ ਤੋਂ ਬਗੈਰ ਕੋਈ ਨਹੀਂ ਸਹਿੰਦਾ ਇੰਝ ਦੇ ਨਖਰੇ!
ਕਦੀ ਸਕੂਲੋਂ ਨਰਾਜ ਹੋਈ ਘਰੇ ਵੜਦੀ ਤਾਂ ਬਸਤਾ ਵਗਾਹ ਕੇ ਪਰਾਂ ਮਾਰਦੀ ਤੇ ਫੇਰ ਸਾਰਾ ਗੁੱਸਾ ਉਸ ਤੇ ਜਾਂ ਫੇਰ ਰੋਟੀ ਤੇ ਕੱਢਦੀ..
ਫੇਰ ਉਹ ਬੁਰਕੀ ਤੋੜ ਮੇਰੇ ਮੂੰਹ ਚ ਪਾਉਂਦੀ ਤਾਂ ਐਵੇਂ ਝੂਠ ਹੀ ਆਖ ਦਿੰਦੀ ਕੇ ਸਬਜ਼ੀ ਵਿਚ ਲੂਣ ਜਿਆਦਾ ਹੈ ਤੇ ਜਾਂ ਫੇਰ ਰੋਟੀ ਪਾਸਿਓਂ ਸੜੀ ਹੋਈ ਏ..!
ਅੱਗੋਂ ਚੁੰਨੀਂ ਨਾਲ ਮੁੜਕਾ ਪੂੰਝਦੀ ਹੋਈ ਆਖਦੀ “ਫੇਰ ਚੂਰੀ ਕੁੱਟ ਦਿੰਦੀ ਹਾਂ..ਗੁੜ ਵਾਲੇ ਮਿੱਠੇ ਚੌਲ ਰਿੰਨ ਦਿੰਨੀ ਆ”..”ਆਲੂਆਂ ਵਾਲੇ ਪਰੌਠੇ ਖਾ ਲੈ ਤੇ ਜਾਂ ਫੇਰ ਰਾਜਮਾਂਹ ਚੋਲ..
ਤੇ ਫੇਰ ਗੁੱਸਾ ਕੱਢਣ ਲਈ ਆਖ ਦਿੰਦੀ “ਨਹੀਂ ਮੈਂ ਨਾਲਦੀ ਗਲੀ ਦੀ ਨੁੱਕਰ ਤੇ ਲੱਗੀ ਰੇਹੜੀ ਦੇ ਸਮੋਸੇ ਈ ਖਾਣੇ ਆ”
ਉਹ ਸਿਖਰ ਦੁਪਹਿਰੇ ਲੰਮੀਂ ਸਾਰੀ ਵਾਟ ਤੁਰ ਮੁੜ੍ਹਕੋ-ਮੁੜ੍ਹਕੀ ਹੋਈ ਉਹ ਵੀ ਲਿਆ ਦਿੰਦੀ..
ਫੇਰ ਕੋਲ ਬਿਠਾ ਕੇ ਆਪ ਖੁਆਉਂਦੀ ਤੇ ਫੇਰ ਆਖਦੀ..ਚੱਲ ਘੜੀ ਅਰਾਮ ਕਰ ਲੈ ਥੱਕੀ ਹੋਵੇਂਗੀ..ਫੇਰ ਕੋਲ ਬੈਠੀ ਪੱਖੀ ਝਲਦੀ ਰਹਿੰਦੀ..ਜਦੋ ਜਾਗ ਖੁਲਦੀ ਤਾਂ ਪਲੇਟ ਵਿਚ ਗੁੜ ਵਾਲੇ ਬਿਸਕੁਟ ਪਏ ਦੇਖ ਰੂਹ ਬਾਗੋ ਬਾਗ ਹੋ ਜਾਂਦੀ..ਪਰ ਸੜ ਜਾਏ ਮੇਰੀ ਜੁਬਾਨ ਮੈਂ ਉਸਦਾ ਕਦੀ ਵੀ ਧੰਨਵਾਦ ਨਾ ਕਰਦੀ..ਬਸ ਏਹੀ ਸੋਚਦੀ ਕੇ ਚੰਗੀ ਭਲੀ ਕੋਲ ਹੀ ਤਾਂ ਹੈ..ਕਿਹੜੀ ਕਿਤੇ ਭੱਜੀ ਜਾ ਰਹੀ ਏ..ਕਰ ਦੇਵਾਂਗੀ ਸ਼ੁਕਰੀਆ..ਅਜੇ ਬਥੇਰਾ ਚਿਰ ਜਿਉਂਦੀ ਰਹਿਣਾ ਇਸ ਨੇ..ਪਰ ਇੰਝ ਹੋਣਾ ਸ਼ਾਇਦ ਨਸੀਬ ਵਿਚ ਨਹੀਂ ਸੀ ਲਿਖਿਆ!
ਅੱਜ ਤੁਰ ਗਈ ਨੂੰ ਪੂਰਾ ਸਾਲ ਹੋ ਗਿਆ..
ਨਵੀਂ ਲਿਆਂਦੀ ਲਗਭਗ ਮੇਰੇ ਹਾਣ ਦੀ ਏ..ਇਸੇ ਸ਼ਸ਼ੋਪੰਜ ਵਿਚ ਰਹਿੰਦੀ ਹਾਂ ਕਿ “ਮਾਂ” ਆਖਾਂ ਕੇ ਉਸਦਾ ਨਾਮ ਲੈ ਕੇ ਬੁਲਾਵਾਂ?
ਇੱਕ ਦਿਨ ਨਾਮ ਲੈ ਵਾਜ ਮਾਰ ਲਈ..ਘਰੇ ਪਰਲੋ ਆ ਗਈ..ਉਸ ਦਿਨ ਮਗਰੋਂ ਉਸਦੇ ਰੰਗ ਵਿਚ ਪੂਰੀ ਤਰਾਂ ਰੰਗਿਆ ਹੋਇਆ ਮੇਰਾ ਬਾਪ ਮੈਨੂੰ ਬੇਗਾਨਾ ਜਿਹਾ ਲੱਗਣ ਲੱਗਾ!
ਮੈਂ ਫੇਰ ਕਦੀ ਵੀ ਉਸ ਨਾਲ ਨਜਰ ਨਹੀਂ ਮਿਲਾਈ..ਜਦੋਂ ਕਦੀ ਅੱਗੋਂ ਤੁਰੀ ਆਉਂਦੀ ਦਿਸ ਪੈਂਦੀ ਤਾਂ ਰਾਹ ਬਦਲ ਲੈਂਦੀ..ਉਹ ਵੀ ਪੱਕੀ ਪੀਠੀ ਸੀ..ਆਪ ਮੂੰਹੋਂ ਕੁਝ ਨਾ ਆਖਦੀ ਪਰ ਹੌਲੀ ਜਿਹੀ ਬਾਪ ਦੇ ਕੰਨ ਵਿਚ ਫੂਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ