ਬੇਟਾ ਸਵੇਰ ਦਾ ਨਾਰਾਜ਼ ਹੈ।
‘ਪਾਪਾ ਹਰ ਵਾਰ ਮੇਰੇ ਨਾਲ ਇਸ ਤਰ੍ਹਾਂ ਹੀ ਕਰਦੇ ਨੇ ਜਦੋਂ ਵੀ ਮੈਂ ਕੋਈ ਕੰਮ ਕਹਿੰਦਾ ਹਾਂ, ਕਹਿਣਗੇ ਮੂਡ ਨਹੀਂ। ਹੋਰ ਕੁੱਝ ਲਿਖਣਾ ਹੋਵੇ ਬਥੇਰਾ ਮੂਡ ਹੁੰਦਾ ਹੈ ‘। ਉਹ ਆਪਣੀ ਮਾਂ ਨੂੰ ਕਹਿ ਰਿਹਾ ਹੈ ।
ਉਸਨੇ ਅੱਜ ਮੈਨੂੰ ਮਾਂ ਦਿਵਸ ਉੱਪਰ ਕਵਿਤਾ ਲਿਖਣ ਲਈ ਕਿਹਾ ਸੀ ਜੋ ਉਸਨੇ ਵੀਡੀਓ ਬਣਾ ਕੇ ਆਪਣੀ ਟੀਚਰ ਨੂੰ ਭੇਜਣੀ ਸੀ ਪਰ ਅੱਜ ਮੈਂ ਸੱਚਮੁੱਚ ਉਦਾਸ ਹਾਂ, ਬੇਟੇ ਤੋਂ ਵੀ ਬਹੁਤ ਛੋਟਾ ਸੀ ਜਦੋਂ ਮਾਂ ਇਸ ਸੰਸਾਰ ਨੂੰ ਛੱਡ ਕੇ ਤੁਰ ਗਈ ਸੀ। ਮੈਨੂੰ ਕੀ ਪਤਾ ਮਾਂ ਦਾ ਪਿਆਰ ਕੀ ਹੁੰਦਾ ਹੈ, ਕਿਵੇਂ ਲਾਡ ਲਡਾਉਂਦੀ ਹੈ, ਦੁਲਾਰਦੀ ਹੈ। ਮਾਂ ਦੇ ਨਾਂ ‘ਤੇ ਰੋਣਾ-ਧੋਣਾ ਹੀ ਲਿਖ ਸਕਦਾ ਹਾਂ।
ਇਸ ਲਈ ਬੇਟੇ ਨੂੰ ਮੈਂ ਜਵਾਬ ਹੀ ਦੇ ਦਿੱਤਾ ਸੀ ਜਿਸ ਕਾਰਨ ਉਹ ਨਾਰਾਜ਼ ਹੋ ਗਿਆ।
ਪਤਨੀ ਵੀ ਬੁੜ-ਬੁੜ ਜਿਹੇ ਕਰਦੀ ਮੈਨੂੰ ਇੱਕ ਦੋ ਵਾਰ ਕਵਿਤਾ ਲਿਖਣ ਨੂੰ ਕਹਿ ਗਈ ਹੈ ।
ਅੱਕ ਕੇ ਲਿਖਣ ਬੈਠ ਹੀ ਗਿਆ।ਮੈਨੂੰ ਲਿਖਦੇ ਨੂੰ ਦੇਖ ਉਹ ਚਾਹ ਦਾ ਕੱਪ ਬਣਾਉਣ ਜਾ ਲੱਗੀ ਹੈ,ਉਸਨੂੰ ਪਤਾ ਹੈ ਲਿਖਣ ਵੇਲੇ ਮੈਂ ਚਾਹ ਜਰੂਰ ਪੀਂਦਾ ਹਾਂ ਤੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਚਾਹ ਦੀ ਚੁਸਕੀ ਭਰਦਾ ਰਹਿੰਦਾ ਹਾਂ।
ਪਰ ਅੱਜ ਚਾਹਕੇ ਵੀ ਮਨ ਵਿਚ ਕੋਈ ਭਾਵ ਨਹੀਂ ਆ ਰਿਹਾ ਜੋ ਕਾਗਜ਼ ਉੱਪਰ ਲਿਖ ਦੇਵਾਂ।ਮਾਂ ਬਾਰੇ ਸੋਚਣ ਲੱਗਦਾ ਹਾਂ…..। ਯਾਦਾਂ ਨੂੰ ਪਿੱਛੇ ਲੈਕੇ ਜਾਂਦਾ ਹਾਂ, ਮਨ ਭਰ ਆਉਂਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ