ਕੇਰਾਂ ਮਰੀਕਾ ਕਨੀ ਕੌਲੇ-ਕੱਛਦਾ ਹਰਕਾਈਆਂ ਕਰਦਾ ਰੂਸ ਆਲਾ ਪ੍ਰੈਜ਼ੀਡੈਂਟ ਮਿਖਾਇਲ ਗਰਬਾਚੌਵ ਸਾਡੇ ਪਿੰਡਾਂ ਅੱਲ ਆ ਵੱਢਿਆ। ਇਹ ਨੱਬੇ ਕੁ ਦੀ ਗੱਲ ਆ। ਅਸੀਂ ਉਦੋਂ ਗਲੈਂਡ ‘ਚ ਮਾਰਗਰਟ ਥੈਚਰ ਪ੍ਰਾਇਮਮਨਿਸਟਰ ਲਾਈ ਹੋਈ ਸੀ।
ਲੈ ਬਈ ਇੱਕ ਪਾਸੇ ਮੋਦੀ ਮਾਂਗੂੰ ਫੋਟੋ ਲਹਾਉਣ ਲਈ ਥੈਚਰ ਬਹਿਗੀ। ਦੂਏ ਵਨੇ ਗਰਬਾਚੌਵ ਬਹਿ ਗਿਆ ਵਿਚਾਲੇ ਉਹਨਾਂ ਦੇ ਦੋ-ਭਾਸ਼ੀਆ ਬਹਿ ਗਿਆ।
ਗਰਬਾਚੌਵ ਕਹਿੰਦਾ, “ਇਹਨੂੰ ਬੀਬੀ ਨੂੰ ਕਹਿਦੇ ਇਹਦੀ ਸੂਰਖੀ ਬਹੁਤ ਸੋਹਣੀ ਆ।”
ਦੋਭਾਸ਼ੀਆ ਕਹਿੰਦਾ, “ਮੇਰੇ ਸਾਬ ਨਾਲ ਇਹ ਕਹਿਨ ਦੀ ਲੋੜ ਨ੍ਹੀਂ, ਬੀਬੀ ਜੀ ਗੁੱਸਾ ਕਰ ਸਕਦੇ ਨੇ।”
“ਸਾਡਾ ਵੀ ਤਜ਼ਰਬਾ ਜਦੋਂ ਕਿਸੇ ਜਨਾਨੀ ਤੋਂ ਕੰਮ ਲੈਣਾ ਹੋਬੇ, ਐਂਮੇ ਈ ਉਹਦੀ ਤਰੀਫ ਕਰ ਦੇਵੇ।”
ਛਲੋ ਜੀ ਉਹਨੇ ਅੰਗਰੇਜ਼ੀ ‘ਚ ਦੱਸ ਦਿੱਤਾ ਥੈਚਰ ਨੂੰ ਕਿ ਗਰਬਾ ਆਹਾ ਕਹਿੰਦਾ। ਉਹਨੇ ਹੱਸ ਕੇ ਥੈਂਕਸ ਕਿਹਾ ਤੇ ਨੀਵੀਂ ਪਾਲੀ। ਉਹ ਆਵਦੇ ਟੈਂਕ ਵੇਚਣ ਆਇਆ ਸੀ। ਟੈਂਕਾਂ ਬਾਰੇ ਸਾਡੇ ਗਲੈਂਡ ਆਲਿਆਂ ਨੂੰ ਉਹਨਾਂ ਦੇ ਬੰਦੇ ਖਾਸਾ ਕੁਸ਼ ਦੱਸਦੇ ਰਹੇ। ਉਹਦੂੰ ਮਗਰੋਂ ਗਰਬਾਚੌਵ ਭਾਸ਼ਨ ਦੇਣ ਲਾਤਾ। ਪਤੰਦਰ ਰਸ਼ੀਅਨ ਭਾਸ਼ਾ ਵਿੱਚ ਤੁਰ ਪਿਐ।
ਉਥੇ ਬੈਠੇ ਕਿਸੇ ਅੰਗਰੇਜ਼ ਨੂੰ ਉਹਦੀ ਸਮਝ ਨਾ ਲੱਗੇ। ਥੈਚਰ ਹੋਰਾਂ ਨੇ ਵਿੱਚੋਂ ਰੋਕ ਲਿਆ। ਦੋਭਾਸ਼ੀਆਂ ਕਹਿੰਦਾ, “ਸੋਨੂੰ ਗਰੇਜ਼ੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ