ਸ਼ਹਿਰੋਂ ਦੂਰ ਨਿੱਕੇ ਜਿਹੇ ਅੱਡੇ ਤੇ ਕਿੰਨੇ ਚਿਰ ਮਗਰੋਂ ਇੱਕ ਬੱਸ ਆਉਂਦੀ.. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਬਿੰਦ ਕੂ ਰੁਕਦੀ..ਸਵਾਰੀਆਂ ਵਿਚ ਸੰਘਰਸ਼ ਹੁੰਦਾ..ਕਈ ਚੜ ਜਾਂਦੀਆਂ..ਰਹਿ ਜਾਂਦੀਆਂ ਦੇ ਮੂਹੋਂ ਬੱਦ ਦੁਆਵਾਂ ਨਿੱਕਲਦੀਆਂ.!
ਮਗਰ ਬੈਠੀ ਬੁੱਢੀ ਮਾਈ ਕੋਲੋਂ ਅਜੇ ਮਸਾਂ ਉੱਠ ਹੀ ਹੋਇਆ ਹੁੰਦਾ ਕੇ ਘੱਟਾ ਉਡਾਉਂਦੀ ਬੱਸ ਦੂਰ ਜਾ ਚੁਕੀ ਹੁੰਦੀ!
ਫੇਰ ਅਗਲੀ ਬੱਸ ਆਈ..ਨਿਰੀ ਪੂਰੀ ਹਨੇਰੀ ਤੂਫ਼ਾਨ ਵਾਂਙ..
ਇਸ ਵਾਰ ਇੱਕ ਅਲੂਣੇ ਜਿਹੇ ਜੁਆਕ ਨੇ ਹਿੰਮਤ ਕਰਕੇ ਉਸਨੂੰ ਉਤੇ ਚੜਾ ਦਿੱਤਾ…
ਕੰਡਕਟਰ ਨੇ ਟਿਕਟ ਪੁੱਛੀ..ਉਸਨੇ ਪਿੰਡ ਦੱਸਿਆ..ਕੰਡਕਟਰ ਨੇ ਓਸੇ ਵੇਲੇ ਸੀਟੀ ਮਾਰ ਬੱਸ ਰੋਕ ਲਈ ਤੇ ਆਖਿਆ..ਬੇਬੇ ਹੇਠਾਂ ਉੱਤਰ ਜਾ..ਗਲਤ ਬੱਸ ਤੇ ਚੜ ਆਈ ਏਂ..!
ਪੁੱਛੇ ਗਏ ਕਈ ਸਵਾਲਾਂ ਦੇ ਬਿਨਾ ਜੁਆਬ ਦਿੱਤਿਆਂ ਹੀ ਉਸਦੀ ਗਠੜੀ ਥੱਲੇ ਵਗਾਹ ਮਾਰੀ ਤੇ ਬੱਸ ਤੋਰ ਲਈ..!
ਸਿਖਰ ਦੁਪਹਿਰੇ ਡਿੱਗਦੀ ਢਹਿੰਦੀ ਫੇਰ ਓਸੇ ਥਾਂ ਬੋਹੜ ਹੇਠ ਬੈਠ ਅਗਲੀ ਦਾ ਇੰਤਜਾਰ ਕਰਨ ਲੱਗੀ..
ਪੂਰੇ ਅੱਧੇ ਘੰਟੇ ਬਾਅਦ ਅਗਲੀ ਬੱਸ ਆਈ..
ਪਹਿਲਾਂ ਵਾਲੀ ਕਹਾਣੀ ਇੱਕ ਵਾਰ ਫੇਰ ਦੁਰਹਾਈ ਗਈ ਤੇ ਪਲਾਂ-ਛਿਣਾਂ ਵਿਚ ਹੀ ਬੱਸ ਵਿਚ ਤਿਲ ਸਿੱਟਣ ਜੋਗੀ ਥਾਂ ਵੀ ਨਾ ਬਚੀ..!
ਪਰ ਇਸ ਵਾਰ ਕੰਡਕਟਰ ਹੇਠਾਂ ਉੱਤਰ ਸਿੱਧਾ ਬੋਹੜ ਵੱਲ ਨੂੰ ਹੋ ਗਿਆ..
ਬੇਬਸ ਲੱਗਦੀ ਮਾਤਾ ਨੂੰ ਸਹਾਰਾ ਦੇ ਕੇ ਉਠਾਇਆ..ਦੂਜੇ ਹੱਥ ਵਿਚ ਉਸਦੀ ਗਠੜੀ ਚੁੱਕ ਲਈ ਤੇ ਤੂੜੀ ਵਾਂਙ ਭਰ ਗਈ ਬੱਸ ਦੀ ਪਿਛਲੀ ਬਾਰੀ ਕੋਲ ਹੋਕਾ ਦਿੰਦਾ ਆਖਣ ਲੱਗਾ ਬੀ ਥੋੜਾ ਸਾਹ ਲੈ ਕੇ ਤੋਰਾਂਗੇ..
ਜਿਸਨੂੰ ਜਿਆਦਾ ਕਾਹਲੀ ਏ ਮਗਰੇ ਲਿੱਬੜੇ ਵਾਲਿਆਂ ਦੀ ਚੜੀ ਆਉਂਦੀ ਏ..ਚੜ ਜਾਇਓ!
ਮਾਂ ਦਾ ਚੇਤਾ