ਲੋਕ ਕਹਿੰਦੇ ਮਾਂ,ਬੱਚੇ ਦੀ ਜਿੰਦਗੀ ਬਣਾਉਦੀ ਆ,ਪਰ ਕਈ ਵਾਰ ਉਹੀ ਬੱਚਾ ਓਸੇ ਮਾਂ ਦੀ ਜਿੰਦਗੀ ਤਬਾਹ ਕਰ ਦਿੰਦਾ ਹੈ।ਉਹ ਅਸਿਹ ਦਰਦ ਝੱਲ ਕੇ ਪਹਿਲਾਂ ਇੱਕ ਨੰਨੀ ਜਾਨ ਨੂੰ ਦੁਨੀਆ ਤੇ ਲਿਆਉਂਦੀ ਹੈ।ਫਿਰ ਉਹ ਉਸ ਨੰਨੀ ਜਾਨ ਨੂੰ ਬੋਲਣਾ,ਖਾਣਾ,ਚੱਲਣਾ,ਚੰਗੀਆਂ ਆਦਤਾਂ ਸਿਖਾਉਂਦੀ ਹੈ।ਇਹ ਸੋਚਕੇ ਕਿ ਮੇਰਾ ਪੁੱਤ ਪੜ੍ਹ ਲਿਖ ਕੇ ਚੰਗਾ ਅਫਸਰ ਬਣੇਗਾ ਤੇ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ।ਪਰ ਉਹ ਇਹ ਨੀ ਜਾਣਦੀ ਹੁੰਦੀ ਕਿ ਉਸਦਾ ਬੱਚੇ ਚੰਗਾ ਅਫਸਰ ਤਾਂ ਦੂਰ ਪਰ ਚੰਗਾ ਇਨਸਾਨ ਜਾਂ ਚੰਗਾ ਪੁੱਤ ਬਣਨ ਚ ਹੀ ਅਸਫਲ ਰਹਿ ਜਾਉਗਾ।ਮਾਂ ਆਵਦੇ ਪੁੱਤ ਨੂੰ ਸੁਪਨੇ ਜਾਂ ਕਲਪਨਾ ਵਿੱਚ ਸੂਟ ਬੂਟ ਪਾ ਇੱਕ ਕਨੂੰਗੋ ਵਾਂਗ ਨੂੰਮਾਦਿਆਂ ਤੇ ਹੁਕਮ ਚਲਾਉਂਦਾ ਦੇਖਦੀ ਹੈ।ਪਰ ਜਦ ਓਹੀ ਪੁੱਤ ਬੀੜੀਆਂ ਸਿਗਰਟ ਜਾਂ ਚਿੱਟੇ ਵਰਗੇ ਨਸ਼ੇ ਦਾ ਆਦੀ ਹੋ ਲੋਕਾਂ ਦੀਆਂ ਤੋਹਮਤਾਂ(ਲਾਹਨਤਾ) ਲੈਂਦਾ ਹੈ ਤਾਂ ਮਾਂ ਦਾ ਸੀਨਾ ਵਿਨਿਆ ਜਾਂਦਾ ਹੈ।ਮਾਂ ਰੋਂਦੀ ਕਰਲਾਂਉਦੀ ਵਾਸਤੇ ਪਾਉਂਦੀ ਇਹ ਸਭ ਛੱਡਣ ਲਈ ਕਹਿੰਦੀ ਹੈ।ਪਰ ਨਸ਼ੇ ਵਿੱਚ ਓਹ ਪੁੱਤ ਉਸ ਠੰਢੀ ਛਾਂ ਜਾਂ ਰੱਬ ਰੂਪੀ ਮਾਂ ਨੂੰ ਕੁੱਟਦਾ ਮਾਰਦਾ ਹੈ।ਪਰ ਫਿਰ ਵੀ ਮਾਂ ਅਪਸ਼ਬਦ ਦੀ ਬਜਾਏ ਪੁੱਤ ਤੋਂ ਬਿਨਾ ਨੀ ਬੋਲਦੀ।ਮਾਂ ਤਾਂ ਮਾਂ ਹੀ ਹੈ।ਮਾਂ ਬੱਚੇ ਨੂੰ ਜਨਮ ਦੇਣ ਸਮੇ ਦਾ ਤਾਂ ਦਰਦ ਸਹਾਰ ਲੈਂਦੀ ਹੈ ਜੋ ਕਿ ਇਹਨਾ ਭਿਆਨਕ ਹੁੰਦਾ ਹੈ ਜਿਵੇਂ ੨੦ ਹੱਢੀਆਂ ਇਕੋ ਸਮੇ ਤੇ ਟੁੱਟ ਗਈਆਂ ਹੋਣ।ਪਰ ਇੱਕ ਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ