ਮਾਂ ਦਾ ਕਾਤਲ:-
ਉਹ ਦੋ ਭਰਾ ਸਨ ਵੱਡਾ ਅਤੇ ਉਸਦੀ ਪਤਨੀ ਵੱਖਰੇ ਰਹਿੰਦੇ ਸਨ ।
ਨਿੱਕਾ ਤੇ ਉਸਦੀ ਪਤਨੀ ਦੋ ਵੱਖਰੇ ।
ਬੇਬੇ ਬਾਪੂ ਨਿੱਕੇ ਤੋਂ ਦੁਖੀ ਰਹਿੰਦੇ ਸਨ।
ਬੇਦਖਲ ਵੀ ਕਰ ਦਿੱਤਾ। ਬਾਪੂ ਨਿੱਕੇ ਮੁੰਡੇ ਦੀਆਂ ਵਧੀਕੀਆਂ ਖ਼ਿਲਾਫ਼ ਥਾਣਿਆਂ ਚ ਇਨਸਾਫ਼ ਲੈਂਦਾ ਬੇਵਕਤਾ ਹੀ ਮਰ ਗਿਆ।
ਮਾਂ ਅਤੇ ਇੱਕ ਦੋਹਤੀ ਇੱਕ ਤੀਜੇ ਮਕਾਨ ਚ ਰਹਿਣ ਲੱਗੀਆਂ ।
ਦੋਹਤੀ ਵਿਆਹੀ ਮਾਂ
ਫਿਰ ਵੱਡੇ ਪੁੱਤ ਵੱਲ ਆ ਗਈ।
★★ ਨਿੱਕਾ ਆਪਣਾ ਜੀਵਣ ਠੱਗੀਆਂ ਠੋਰੀਆਂ ਨਾਲ ਧੱਕੀ ਜਾਂਦਾ ਸੀ। ਉਸਦਾ ਗੁੰਡਾ ਟਾਈਪ ਲੋਕਾਂ ਵਿੱਚ ਟੌਰ ਸੀ।
ਵੱਡਾ ਨੇਕ , ਮਿਹਨਤੀ ,ਚੰਗੇ ਲੋਕਾਂ ਚ’ਇੱਜਤ ਮਾਣ।
ਮਾਂ ਦੀ ਮਮਤਾ ਨੇ ਕਦੇ -ਕਦੇ ਨਿੱਕੇ ਬੇਦਖਲ ਕੀਤੇ ਪੁੱਤਰ ਵੱਲ ਨੂੰ ਮੋਹ ਭਰੀਆਂ ਅੱਖਾਂ ਨਾਲ ਵੇਖਣਾ ਸ਼ੁਰੂ ਕੀਤਾ ।
ਕਦੇ- ਕਦਾਈਂ ਨਿੱਕੇ ਵੱਲ ਜਾਣਾ -ਆਉਣਾ ਸ਼ੁਰੂ ਹੋਇਆ ਵੱਡੇ ਨੇ ਨਹੀਂ ਰੋਕਿਆ ।
ਜਿਵੇਂ ਉਸਦੇ ਅੰਦਰ ਵੀ ਭਰਾ ਲਈ ਕੁੱਝ ਅਪਣੱਤ ਜਿਉਂਦੀ ਹੋਵੇ।
ਮਾਂ ਜਦ ਨਿੱਕੇ ਵਲੋਂ ਹੋਕੇ ਆਉਂਦੀ ਹੱਸ ਛੱਡਦਾ ,ਅੱਜ ਮਾਂ ਨਿੱਕੇ ਵਲੋਂ ਚੰਗਾ- ਚੋਖਾ ਖਾਕੇ ਆਈ ਏ।
ਅਚਾਨਕ ਮਰਨ ਵਾਲੇ ਬਾਪੂ ਦੇ ਖ਼ਾਤੇ ਵਿੱਚ ਕੁੱਝ ਪੈਸੇ ਆਏ ਸ਼ਾਇਦ ਉਸਦਾ ਕੋਈ ਬੀਮਾ ਆਇਆ ਸੀ।
ਜਿਸ ਦੀ ਵਾਰਸ਼ ਮਾਂ ਸੀ।
ਇੱਕ ਦਿਨ ਮਾਂ ਨਿੱਕੇ ਪੁੱਤ ਘਰੇ ਗਈ ਡਿੱਗਦੀ -ਢਹਿੰਦੀ ਵਾਪਸ ਆਈ ਚੁੱਪ ਕਰਕੇ ਖੇਸ ਲੈਕੇ ਲੇਟ ਗਈ।
ਨੂੰਹ ਨੇ ਅਚਾਨਕ ਮਾਂ ਨੂੰ ਵੇਖਿਆ ਮਾਂ ਉੱਠੀ ਨਹੀਂ।
ਮਾਂ ਮਰ ਚੁੱਕੀ ਸੀ। ਸ਼ਾਇਦ ਉਹ ਆਪਣੀ ਮੌਤ ਦਾ ਅਸਲ ਸੱਚ ਨਾਲ ਹੀ ਲੈ ਗਈ ਸੀ।
◆◆◆
ਨਿੱਕੇ ਨੇ ਪੁਲਿਸ ਨੂੰ ਸੱਦਿਆ ਕੇ ਵੱਡੇ ਨੇ ਮੇਰੀ ਮਾਂ ਮਾਰ ਦਿੱਤੀ ਏ।
ਮਾਂ ਦੇ ਸਿਰ ਵਿੱਚ
ਕੋਈ ਰੋੜ੍ਹ ਜਿਹਾ ਪਿਆ ਸੀ ।ਨਿੱਕੇ ਨੇ ਆਪਣੇ ਵਕੀਲ ਯਾਰਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ