ਬਾਨਵੇਂ ਦਾ ਸਤੰਬਰ ਮਹੀਨਾ..ਅਮ੍ਰਿਤਸਰ ਪੁਲਸ ਨੂੰ ਭੋਪਾਲ ਤੋਂ ਸੁਨੇਹਾ ਆਇਆ..ਪੁਲਸ ਨੇ ਪੰਜ ਸਿੱਖ ਮੁੰਡੇ ਫੜੇ ਨੇ..ਤੁਹਾਡੇ ਪਿੰਡਾਂ ਤੋਂ ਨੇ!
ਮਹਿਤੇ ਠਾਣੇ ਨੂੰ ਚਾਅ ਚੜ ਗਿਆ..ਪ੍ਰੋਡਕਸ਼ਨ ਵਾਰੰਟ ਲੈ ਪੰਜਾ ਨੂੰ ਏਧਰ ਲੈ ਆਏ..ਉਂਝ ਹੀ ਜਿੱਦਾਂ ਮੀਟ ਬਣਾਉਣ ਲਈ ਕੋਈ ਸਾਬਤ ਕੁੱਕੜ ਮੁੱਲ ਲੈ ਆਵੇ..ਖ਼ਾਨਾ-ਪੂਰਤੀ ਲਈ ਜੱਜ ਕੋਲੋਂ ਦੋ ਦਿਨ ਦਾ ਪੁੱਛਗਿੱਛ ਰਿਮਾਂਡ ਲੈ ਲਿਆ..ਤੀਜੇ ਦਿਨ ਵਾਪਿਸ ਅਦਾਲਤ ਪੇਸ਼ ਕਰਨਾ ਸੀ ਪਰ ਦੂਜੇ ਦਿਨ ਹੀ ਪਿੰਡ ਧਰਦਿਉ-ਬੁੱਟਰ ਕੋਲ ਓਹੀ ਕੁਝ ਕੀਤਾ ਜੋ ਓਹਨੀਂ ਦਿੰਨੀ ਅਕਸਰ ਹੀ ਕਰ ਦੇਣ ਦਾ ਰਿਵਾਜ ਹੋਇਆ ਕਰਦਾ ਸੀ..!
ਸਾਹਿਬ ਸਿੰਘ ਬਲਵਿੰਦਰ ਸਿੰਘ ਦਲਬੀਰ ਸਿੰਘ ਤੇ ਇਕ ਹੋਰ ਅਣਪਛਾਤਾ..ਮਾਵਾਂ ਦੇ ਚਾਰ ਪੁੱਤ..ਅਮ੍ਰਿਤਸਰ ਸ਼ੀਤਲਾ ਮੰਦਿਰ ਸੰਸਕਾਰ ਵੀ ਕਰ ਦਿੱਤਾ..!
ਸਾਹਿਬ ਸਿੰਘ ਦੇ ਭਰਾ ਨੇ ਤੀਹ ਸਾਲ ਮੁਕੱਦਮਾ ਲੜਿਆ..ਧਮਕੀਆਂ..ਲਾਲਚ..ਪ੍ਰੈਸ਼ਰ ਅਤੇ ਹੋਰ ਵੀ ਕਿੰਨਾ ਕੁਝ..!
ਬੇਂਚ ਤੇ ਚਿੱਟਾ ਕੁੜਤਾ ਪਜਾਮਾ ਪਾਈ ਬੈਠਾ ਤਰਸੇਮ ਚੰਦ ਰਿਟਾਇਰਡ ਸਬ ਇੰਸਪੈਕਟਰ..ਰਿਟਾਇਰਡ ਡੀ.ਐੱਸ.ਪੀ ਕਿਸ਼ਨ ਸਿੰਘ..ਤੀਜਾ ਰਜਿੰਦਰ ਸਿੰਘ ਇੰਸਪੈਕਟਰ ਅੱਜ ਇਸ ਦੁਨੀਆ ਵਿਚ ਨਹੀਂ ਏ..!
ਪਹਿਲੇ ਦੋਹਾਂ ਨੂੰ ਉਮਰ ਕੈਦ ਹੋ ਗਈ ਏ..ਕੁਰਸੀ ਤੇ ਲੱਤ ਰੱਖੀ ਬੈਠਾ ਮਸੂਮ ਜਿਹਾ ਤਰਸੇਮ ਚੰਦ..ਇੰਝ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ