ਮਿੰਨੀ ਕਹਾਣੀ
ਮਾਂ ਦੀ ਮਮਤਾ
ਕੋਈ ਪਾਗਲ ਆ ! ਪਤਾ ਨਹੀਂ ਕੀ ਲੁਕਾ ਰਹੀ ਆਪਣੀ ਬੁੱਕਲ ਅੰਦਰ। ਇਹ ਗੱਲਾਂ ਮੇਰੇ ਕੰਨੀ ਪਈਆਂ ਜਦ ਮੈਂ ਆਪਣੇ ਦਫਤਰ ਜਾ ਰਿਹਾ ਸੀ ਪੈਦਲ। ਇੱਕ ਸੜਕ ਦੇ ਵੱਡੇ ਪੁੱਲ ਹੇਠਾਂ ਭੀੜ ਜਮਾਂ ਸੀ ਆਉਂਦੇ ਜਾਂਦੇ ਲੋਕ ਵੇਖਦੇ ਤੇ ਕੁੱਝ ਕੁ ਓਥੇ ਹੀ ਖੜ੍ਹੇ ਵੇਖੀ ਜਾਂਦੇ। ਮੈਂ ਪੁਛਿਆ ਤਾਂ ਕਹਿੰਦੇ ਕੋਈ ਪਾਗਲ ਲੱਗਦੀ ਆ ! ਐਵੇਂ ਲੱਗਦਾ ਚੋਰੀ ਕਰਕੇ ਆਈ ਕਿੱਧਰੋਂ ਆਪਣੀ ਬੁੱਕਲ ਅੰਦਰ ਲੁਕਾ ਰਹੀ ਕੁੱਝ ਦੱਸਦੀ ਵੀ ਨਹੀਂ। ਮੈ ਵੀ ਵੇਖਣ ਲਈ ਉਤਾਵਲਾ ਹੋਇਆ । ਅਧਖੜ ਉਮਰ ਦੀ ਔਰਤ ਨੰਗੇ ਪੈਰ ਬੈਠੀ ਸੀ ਬੁੱਕਲ ਮਾਰ ਕਿ। ਵਾਲ ਖਿੱਲਰੇ ਸਨ। ਕੋਲ ਇੱਕ ਬਿਸਕੁਟ ਦਾ ਪੈਕਟ ਨਾਲ ਕੁੱਝ ਕੁ ਟਾਫੀਆਂ ਸਨ। ਮੈਂ ਉਸਨੂੰ ਬੜੇ ਗੌਰ ਨਾਲ ਵੇਖਿਆ ਜਿਵੇਂ ਉਹ ਇਸ ਭੀੜ ਤੋਂ ਡਰੀ ਹੋਵੇ। ਮੈਂ ਡਰਦਾ ਡਰਦਾ ਉਸ ਔਰਤ ਵੱਲ ਥੋੜ੍ਹਾ ਅੱਗੇ ਵਧਿਆ । ਉਸ ਨੂੰ ਕੁੱਝ ਖਾਣ ਲਈ ਫੜਾਇਆ ਤਾਂ ਉਸਦੇ ਚੇਹਰੇ ਤੇ ਮੁਸਕੁਰਾਹਟ ਆਈ। ਮੈਂ ਉਸਨੂੰ ਪੁੱਛਿਆ ਕੀ ਨਾਮ ਏ ਤੇਰਾ । ਉਹ ਕੁੱਝ ਨਹੀਂ ਬੋਲੀ। ਮੈਂ ਫਿਰ ਉਸਨੂੰ ਕਿਹਾ ਏਨੀ ਠੰਡ ਹੈ ਤੂੰ ਸਿਰ ਤੇ ਕੋਈ ਟੋਪੀ ਵੀ ਨਹੀਂ ਪਾਈ । ਪੈਰ ਵੀ ਨੰਗੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ