ਮਾਂ ਕਦੇ ਪਾਗਲ ਨਹੀਂ ਹੁੰਦੀ!!
ਦੋਸਤੋ ਮੇਰਾ ਸਿਰਲੇਖ ਪੜ੍ਹ ਕੇ ਤੁਹਾਨੂੰ ਅਜੀਬ ਤਾਂ ਲੱਗਾ ਹੋਣਾ ਪਰ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਮੇਰੀ ਰੂਹ ਤੱਕ ਮਹਿਸੂਸ ਹੋਈ।
ਦੋਸਤੋ ਸਾਡੀ ਗਲੀ ਵਿੱਚ ਇੱਕ ਔਰਤ ਹੈ।ਉਸਦਾ ਮਾਨਸਿਕ ਸੰਤੁਲਨ ਠੀਕ ਨਹੀਂ। ਉਸਦੇ ਪਤੀ ਦਾ ਕੁਝ ਸਾਲ ਪਹਿਲਾਂ 3000 ਰੁ਼. ਬਦਲੇ ਕਤਲ ਕਰ ਦਿੱਤਾ ਗਿਆ ਅਤੇ ਜੋ ਮੁੰਡਾ ਹੈ ਓਹ ਵੀ ਅਵਾਰਾ ਜਾਂ ਕਹਿ ਦਿਓ ਕਿਸਮਤ ਦਾ ਮਾਰਾ।ਪਰ ਘਰ ਦਾ ਗੁਜ਼ਾਰਾ ਉਹ ਮੁੰਡਾ ਹੀ ਦਿਹਾੜੀਆਂ ਲਗਾ ਕੇ ਕਰਦਾ ਹੈ।ਉਸ ਔਰਤ ਨੂੰ ਸਬਜ਼ੀ ਨਹੀਂ ਬਣਾਉਣੀ ਆਉਂਦੀ ਪਰ ਰੋਟੀਆਂ ਉਹ ਬਣਾ ਲੈਂਦੀ ਆ। ਮੁੰਡਾ ਰੋਜ਼ ਢਾਬੇ ਤੋਂ ਸਬਜ਼ੀ ਲੈ ਆਉਂਦਾ ਜਾਂ ਆਂਢ ਗੁਆਂਢ ਦੇ ਦਿੰਦਾ।
ਅੱਜ ਅਸੀਂ ਘਰ ਸਮੋਸੇ ਬਣਾਏ ਅਤੇ ਮੈਂ ਉਹ ਆਂਟੀ ਨੂੰ ਵੀ ਦੇਣ ਚੱਲ ਗਈ ਕਿ ਸਵੇਰ ਦੀ ਰੋਟੀ ਖਾਦੀ ਹੋਣੀ। ਮੈਂ ਸਮੋਸੇ ਪਕੜਾ ਕੇ ਆ ਗਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ