ਮਾਂ, ਮੈਂ ਬੁੱਢਾ ਨਹੀਂ ਹੋਣਾ,
ਮਾਂ ਦੇ ਮੂੰਹ ਤੇ ਪੋਲੇ ਪੋਲੇ ਹੱਥ ਫੇਰਦਾ, ਚਾਰ ਚੁਫੇਰੇ ਘੁੰਮਦਾ, ਕਦੀ ਮਾਂ ਦੀ ਪਿੱਠ ਤੇ ਚੜ੍ਹਦਾ, ਕਦੀ ਮੂੰਹ ਚੁੰਮਦਾ ਤੇ ਕਦੀ ਮਾਂ ਦੇ ਸਿਰੋਂ ਚੁੰਨੀ ਧੂੰਦਾ। ਮਾਂ ਦੇ ਵਾਲਾਂ ਵਿਚ ਹੱਥ ਫੇਰਦਾ। ਅਚਾਣਕ ਚੌਂਕ ਜਾਂਦਾ, “ਮਾਂ ਤੂੰ ਬੁੱਢੀ ਨਹੀਂ ਹੋਣਾ,” ਆਖ ਰੋਣ ਲੱਗਦਾ, ਮਾਂ ਬੋਲੀ,”ਤੂੰ ਕਿਉਂ ਰੋਂਦਾ ਏ, ਮੈਂ ਅਜੇ ਬੁੱਢੀ ਨਹੀਂ ਹੁੰਦੀ। ਅਜੇ ਤਾਂ ਮੈਂ ਬੜ੍ਹੇ ਕੰਮ ਕਰਨੇ। ਤੈਨੂੰ ਸਾਂਭਣਾ, ਫਿਰ ਪੜ੍ਹਾਉਣਾ। ਜਦੋਂ ਤੂੰ ਕਿਸੇ ਕੰਮ ਤੇ ਲੱਗ ਗਿਆ, ਤੇਰਾ ਵਿਆਹ ਕਰਨਾ, ਫਿਰ ਤੇਰੇ ਬੱਚੇ ਹੋਣੇ,। ਤੂੰ ਉਹਨਾਂ ਨੂੰ ਸਾਂਭੀ, ਤੇ, ਮੈਂ ਫੇਰ ਬੁੱਢੀ ਹੋਊਂ।”
ਮਾਂ, “ਮੈਂ ਦੇਖ ਲਏ ਤੇਰੇ ਕਿੰਨੇ ਵਾਲ ਚਿੱਟੇ ਹੋ ਗਏ, ਹੁਣ ਤੂੰ ਬੁੱਢੀ ਨਾ ਹੋਵੀਂ। ਬੁੱਢੇ ਹੋ ਕੇ ਮਰ ਜਾਈਦਾ।”
ਮਾਂ,”ਮੈਂ ਵੀ ਬੁੱਢਾ ਨਹੀਂ ਹੋਣਾਂ, ਤੂੰ ਵੀ ਨਾ ਹੋਈਂ।”
ਬਹੁਤ ਫਿਕਰ ਸੀ, ਬੱਚੇ ਦੇ ਬੋਲਾਂ ਵਿਚ,,,
ਮਾਂ ਫਿਰ ਆਖਦੀ, “ਤੂੰ ਬਹੁਤ ਬੁੱਢਾ ਹੋਵੇਂ। ਜ਼ਿੰਦਗੀ ਦੇ ਸਾਰੇ ਰੰਗ ਦੇਖੇਂ। ਜਿਹੜੇ ਬੁੱਢੇ ਨਹੀਂ ਹੁੰਦੇ, ਉਹ ਰੱਬ ਕੋਲ ਪਹਿਲਾਂ ਪਹੁੰਚ ਜਾਂਦੇ।”
ਬੈਠੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ