(ਮਿੰਨੀ ਕਹਾਣੀ)
ਮਨਪ੍ਰੀਤ ਕੌਰ ਭਾਟੀਆ
ਮਾਂ ਦੇ ਸਸਕਾਰ ਤੋਂ ਬਾਅਦ ਅੱਜ ਤੀਜੇ ਦਿਨ ਸੁਜਾਤਾ ਦੀ ਮਾਂ ਦਾ ਭੋਗ ਸੀ। ਉਹ ਮਸਾਂ ਹੀ ਗੁਰਦੁਆਰਾ ਸਾਹਿਬ ਪਹੁੰਚੀ।ਮੱਥਾ ਟੇਕਦਿਆਂ ਗੁਰੂ ਜੀ ਦੇ ਚਰਨਾਂ ‘ਚ ਪਈ ਮਾਂ ਦੀ ਤਸਵੀਰ ਦੇਖਦਿਆਂ ਉਸ ਦੀ ਭੁੱਬ ਨਿਕਲ ਗਈ ਤੇ ਉਹ ਆਪਣੇ ਆਪ ਨੂੰ ਕਾਬੂ ਕਰਦੀ ਇੱਕ ਨੁੱਕਰ ਤੇ ਜਾ ਬੈਠੀ। ਰਾਗੀਆਂ ਵੱਲੋਂ ਵੈਰਾਗਮਈ ਕੀਰਤਨ ਚੱਲ ਰਿਹਾ ਸੀ। ਉਸਦੇ ਹੰਝੂ ਰੁਕ ਨਹੀਂ ਰਹੇ ਸਨ।
ਉਸਨੇ ਦੇਖਿਆ ਉਸਦੀਆਂ ਚਾਰੇ ਭਰਜਾਈਆਂ ਵੰਨ- ਸੁਵੰਨੇ ਸੂਟਾਂ ‘ਚ ਮੈਚਿੰਗ ਲਿਪਸਟਿਕ ਲਾਈ ਉਸਦੇ ਕੋਲ ਹੀ ਬੈਠੀਆਂ ਸਨ। ਪਿੱਛੇ ਬੈਠੇ ਰਿਸ਼ਤੇਦਾਰ ਤੇ ਹੋਰ ਲੋਕ ਆਪਣੀਆਂ ਗੱਲਾਂ ਵਿਚ ਮਸ਼ਰੂਫ ਹਨ। ਬਿਲਕੁਲ ਪਿੱਛੇ ਬੈਠੀਆਂ ਔਰਤਾਂ ਤਾਂ ਗੱਲਾਂ ਕਰਦੀਆਂ ਹੱਸ ਵੀ ਰਹੀਆਂ ਸਨ।
ਇਨੇ ਨੂੰ ਸਟੇਜ ਤੇ ਬੁਲਾਰੇ ਭਾਸ਼ਣ ਦੇਣ ਲੱਗੇ। ਸੁਜਾਤਾ ਸਭ ਦੀਆਂ ਗੱਲਾਂ ਧਿਆਨ ਨਾਲ ਸੁਣ ਰਹੀ ਸੀ। ਬੁਲਾਰੇ ਆਲੇ-ਦੁਆਲੇ ਦੀਆਂ ਗੱਲਾਂ ਕਰਦੇ ਉਸਦੇ ਭਰਾਵਾਂ ਦੀਆਂ ਸਿਫਤਾਂ ਦੇ ਪੁਲ ਬੰਨ੍ਹ ਰਹੇ ਸਨ। ਜਿਸਨੂੰ ਸੁਣ- ਸੁਣ ਕੇ ਸਭ ਤੋਂ ਅੱਗੇ ਬੈਠੇ ਉਸਦੇ ਚਾਰੇ ਭਰਾ ਖ਼ੁਸ਼ ਨਜ਼ਰ ਆ ਰਹੇ ਸਨ। ਪਰ ਉਸਦੀ ਮਾਂ ਬਾਰੇ ਕੋਈ ਕੁਝ ਨਹੀਂ ਬੋਲ ਰਿਹਾ ਸੀ। ਸੁਜਾਤਾ ਦਾ ਦਿਲ ਕੀਤਾ ਕਿ ਉਹ ਹੁਣੇ ਉੱਠ ਕੇ ਭਾਸ਼ਣ ਦੇਣ ਵਾਲੇ ਤੋਂ ਮਾਈਕ ਖੋਹ ਲਵੇ ਤੇ ਚੀਕ- ਚੀਕ ਕੇ ਸਾਰੀ ਸੰਗਤ ਨੂੰ ਦੱਸੇ ਕਿ ਸਾਡੇ ਪਿਓ ਦੇ ਮਰਨ ਤੋਂ ਬਾਅਦ ਕਿਵੇਂ ਸਾਡੀ ਮਾਂ ਨੇ ਮਿਹਨਤ- ਮੁਸ਼ੱਕਤ ਕਰ -ਕਰਕੇ ਸਾਨੂੰ ਪੰਜ ਭੈਣਾਂ ਭਰਾਵਾਂ ਨੂੰ ਪਾਲ਼ਿਆ, ਪੜ੍ਹਇਆ ਤੇ ਸਾਡੇ ਵਿਆਹ ਕੀਤੇ। ਹਰ ਪਲ , ਹਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ