ਮੇਰੀ ਮਾਂ
ਬਹੁਤ ਸਾਧਾਰਨ ਜਿਹੀ ਔਰਤ ਸੀ। ਸ਼ਕਲ ਤੋਂ ਵੀ ਬਸ ਠੀਕ ਠਾਕ ਹੀ ਸੀ । ਦੰਦ ਉੱਚੇ , ਢਿੱਡ ਵੱਡਾ ਪਰ ਰੰਗ ਗੋਰਾ ਸੀ । ਮੰਜੇ ਤੇ ਵੀ ਛੋਟੀ ਉਮਰ ਵਿੱਚ ਹੀ ਪੈ ਗਈ ਸੀ। ਮੇਰੀ ਤਾਂ ਹਜੇ ਪੜ੍ਹਾਈ ਵੀ ਪੂਰੀ ਨਹੀਂ ਹੋਈ ਸੀ । ਕੋਈ ਖਾਸ ਪਕਵਾਨ ਬਣਾਉਣੇ ਵੀ ਨਹੀਂ ਆਉਂਦੇ ਸੀ ।ਪੜੀ ਲਿਖੀ ਵੀ ਨਹੀਂ ਸੀ ਬਹੁਤਾ । ਸ਼ਾਇਦ ਅੱਠ ਕੁ ਪਾਸ ਹੀ ਸੀ । ਪਰ ਫੇਰ ਵੀ ਮੇਰੇ ਲਈ ਵਿਲੱਖਣ ਹੀ ਸੀ ਉਹ । ਬੇਹੱਦ ਇਮਾਨਦਾਰ ਸੀ । ਮਿਹਨਤੀ ਵੀ ਬਹੁਤ ਸੀ । ਸ਼ਰੀਫ ਤਾਂ ਅੰਤਾਂ ਦੀ ਹੀ ਸੀ । ਢੇਰਾਂ ਦੇ ਢੇਰ ਕੱਪੜਿਆਂ ਦੇ ਧੋ ਦਿੰਦੀ ਸੀ , ਘਰ ਧੋ ਦਿੰਦੀ ਸੀ ਮਿੰਟਾਂ ਵਿੱਚ ਹੀ, ਭਾਂਡੇ ਮਾਂਜਦੀ , ਰੋਟੀਆਂ ਪੱਕਾਉਂਦੀ ਕਦੇ ਥੱਕਦੀ ਜਾਂ ਅੱਕਦੀ ਨਹੀਂ ਸੀ । ਸਾਰੇ ਹੀ ਰਿਸ਼ਤਿਆਂ ਨੂੰ ਸੱਚੇ ਦਿਲੋਂ ਨਿਭਾਉਂਦੀ ਸੀ । ਪੇਕੇ ਜਾਂਦੀ, ਭਰਜਾਈਆਂ ਨੇ ਕਿ ਦਿੱਤਾ ਕਿ ਨਹੀਂ ਦੇਖਦੀ ਤੱਕ ਨਹੀਂ ਸੀ । ਭਾਵੇਂ ਆਪ ਬਾਹਲਾ ਨਹੀਂ ਪੜ੍ਹੀ ਹੋਈ ਸੀ ਪਰ ਮੈਨੂੰ ਟਿਉਸ਼ਨ ਤੇ ਸਮੇਂ ਸਿਰ ਭੇਜਣ ਲਈ ਤੜਕੇ ਹੀ ਉੱਠ ਜਾਂਦੀ ਸੀ । ਮੈਨੂੰ ਰਾਤੀ ਦੇਰ ਤੱਕ ਜਾਗ ਕੇ ਪੜਨ ਦੀ ਆਦਤ ਸੀ । ਮੈਂ ਭਾਵੇਂ ਅਲੱਗ ਕਮਰੇ ਵਿੱਚ ਹੀ ਪੜ੍ਹਦੀ ਸੀ , ਪਰ ਉਸਦਾ ਧਿਆਨ ਮੇਰੇ ਕਮਰੇ ਦੀ ਲਾਈਟ ਤੇ ਹੀ ਰਹਿੰਦਾ ਸੀ । ਬਹੁਤ ਰਾਤ ਹੋ ਗਈ ਹੈ ਸੌਂ ਜਾ ਹੁਣ – ਅਵਾਜ਼ਾਂ ਮਾਰਦੀ ਰਹਿੰਦੀ । ਫ਼ਿਕਰ ਕਰਦੀ ਸੀ ਮੇਰਾ । ਹਰ ਬੁੱਧਵਾਰ ਕੀਰਤਨ ਹੁੰਦਾ ਸੀ ਸਾਡੀ ਗਲੀ ਵਿੱਚ । ਗੁਆਂਢਣਾਂ ਮਿਲ ਕੇ ਕਰਦੀਆਂ ਸੀ ।ਵਿਆਹ ਜਾਣ ਜਿੰਨਾ ਚਾਅ ਰਹਿੰਦਾ ਸੀ ਏਥੇ ਜਾਣ ਦਾ ਮੇਰੀ ਮਾਂ ਨੂੰ । ਸਵੇਰੇ ਉੱਠ ਕੇ ਹੀ ਕੰਮ ਪੂਰੀ ਰਫ਼ਤਾਰ ਨਾਲ਼ ਕਰ ਦਿੰਦੀ ਸੀ ਕਿ ਕੋਈ ਵੀ ਰੁਕਾਵਟ ਨਾ ਆਵੇ ਤੇ ਕੀਰਤਨ ਨਾ ਛੁੱਟ ਜਾਵੇ । ਸਾਡਾ ਧਿਆਨ ਤਾਂ ਬਸ ਪ੍ਰਸਾਦ ਤੇ ਹੀ ਰਹਿੰਦਾ ਸੀ ਕਿ ਅੱਜ ਕਿ ਖਾਣ ਨੂੰ ਮਿਲੂਗਾ । ਸਾਡੀ ਗਲੀ ਵਿੱਚ ਇਹ ਕੀਰਤਨ ਲੱਗਭਗ 20ਸਾਲ ਹੁੰਦਾ ਰਿਹਾ । ਅਸੀਂ ਘਰ ਬੇਚ ਕੇ ਕਿਤੇ ਹੋਰ ਵੀ ਚਲੇ ਗਏ ਸੀ । ਪਰ ਮਾਂ ਦਾ ਕੀਰਤਨ ਦਾ ਜਨੂੰਨ ਕਦੇ ਟਹਿ -ਢੇਰੀ ਨਾ ਹੋਇਆ ਦੇ ਹਰ ਵਸੀਲੇ ਪਹੁੰਚਦੀ ਹੀ ਰਹੀ । ਕਮਾਲ ਦੀ ਸ਼ਿੱਦਤ ਸੀ ।
ਕਹਿੰਦੇ ਨੇ ਧੀਆਂ ਆਪਣੀਆਂ ਮਾਵਾਂ ਦਾ ਬਹੁਤ ਖਿਆਲ ਰੱਖਦੀਆਂ ਨੇ । ਪਰ ਮੈਂ ਇਹੋ ਜਿਹੀ ਧੀ ਸਾਬਿਤ ਨਾ ਹੋ ਸਕੀ । ਵਿਆਹ ਤੋਂ ਬਾਅਦ ਆਪਣੀ ਹੀ ਕਬੀਲਦਾਰੀ ਵਿੱਚ ਉੱਲਝ ਕੇ ਰਹਿ ਗਈ । ਆਪਣੇ ਫਰਜ਼ਾਂ ਨੂੰ ਭੁੱਲ ਗਈ । ਵਿਆਹ ਤੋਂ 4 ਕੁ ਮਹੀਨਿਆਂ ਬਾਅਦ ਹੀ B.ed ਵਿੱਚ selection ਹੋ ਗਈ । ਸੌਖੀ ਨਹੀਂ ਸੀ ਹੁੰਦੀ b.ed ਕਰਨੀ ਓਸ ਵੇਲੇ । ਹੋਸਟਲ ਜਾਣਾ ਪੈਣਾ ਸੀ ।12-13ਦਿਨਾਂ ਬਾਅਦ ਸਹੁਰੇ ਗੇੜਾ ਲੱਗਦਾ ਸੀ । ਡਰਦੀ ਮਾਰੀ ਪੇਕੇ ਨਹੀਂ ਜਾਂਦੀ ਸੀ ਕਿ ਕਿਤੇ ਸਹੁਰਿਆਂ ਨੂੰ ਬੁਰਾ ਨਾ ਲੱਗ ਜਾਵੇ। ਜੇਠਾਣੀ ਨੂੰ ਵੀ ਪ੍ਰੈਗਨੈਂਸੀ ਸੀ ਤੇ bed rest ਦੱਸਿਆ ਹੋਇਆ ਸੀ । ਭਾਵੇਂ ਮੇਰੇ ਹਸਬੈਂਡ ਨੇ ਘਰ ਦੇ ਸਾਰੇ ਕੰਮਾਂ ਦੀ ਪੂਰੀ ਜ਼ਿੰਮੇਦਾਰੀ ਚੁੱਕੀ ਹੋਈ ਸੀ । ਪਰ ਪੇਕੇ ਜਾਣਾ ਹੈ ਇਹ ਕਹਿਣ ਦੀ ਹਿੰਮਤ ਹੀ ਨਹੀਂ ਹੁੰਦੀ ਸੀ । ਨਵਾਂ ਨਵਾਂ ਵਿਆਹ ਸੀ । ਡਰਦੀ ਸੀ । ਬਹੁਤ ਦੇਰ ਬਾਅਦ ਪੇਕੇ ਜਾ ਸਕੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ