ਮਾਂ ਤੇ ਰੋਟੀ
ਸਾਵੀ ਆਪਣੀ ਮਾਂ ਨਾਲ ਰਹਿੰਦੀ ਬਾਰਾਂ- ਤੇਰਾਂ ਸਾਲਾਂ ਦੀ ਇਕ ਗਰੀਬ ਪਰਿਵਾਰ ਦੀ ਕੁੜੀ ਸੀ। ਉਸਦਾ ਇਕ ਭਰਾਂ ਤੇ ਇਕ ਭੈਣ ਹੋਰ ਸੀ ਜੋਂ ਉਸਤੋਂ ਛੋਟੇ ਸਨ।
ਸਾਵੀ ਦੇ ਪਿਤਾ ਉਹਨਾਂ ਦੇ ਨਾਲ ਨਹੀਂ ਸੀ ਰਹਿੰਦੇ। ਉਹ ਬੋਹਤ ਸ਼ਰਾਬ ਪੀਂਦੇ ਸੀ ਅਤੇ ਇਕ ਦਿਨ ਅਚਾਨਕ ਉਨ੍ਹਾਂ ਦੀ ਮਾਂ ਤੇ ਉਹਨਾਂ ਨੂੰ ਛੱਡ ਕੁੱਝ ਸਾਲ ਪਹਿਲਾਂ ਕਿਤੇ ਚਲੇ ਗੲੇ ਸੀ।
ਹਫ਼ਤੇ , ਮਹੀਨੇ ਤੇ ਫਿਰ ਸਾਲ ਵਕ਼ਤ ਗੁਜ਼ਰਦਾ ਗਿਆ
ਮਾਂ ਜ਼ਿਆਦਾ ਪੜੀ ਲਿਖੀ ਵੀ ਨਹੀਂ ਸੀ। ਇਸ ਲੲੀ ਪਿਤਾ ਦੇ ਜਾਣ ਮਗਰੋਂ ਘਰ ਦਾ ਖਰਚਾ ਪਾਣੀ ਚਲਾਉਣ ਖਾਤਰ ਉਸਦੀ ਮਾਂ ਇਕ ਪ੍ਰਾਈਵੇਟ ਸਕੂਲ ਵਿੱਚ ਛੋਟੇ ਬਚਿਆਂ ਨੂੰ ਸੰਭਾਲਣ ਦਾ ਕੰਮ ਕਰਨ ਲਗੀ।
ਸ਼ੁਰੂ ਸ਼ੁਰੂ ਚ੍ ਜਦੋਂ ਉਸਦੇ ਪਿਤਾ ਉਹਨਾਂ ਨੂੰ ਛੱਡ ਕੇ ਗਏ ਸੀ ਤਾਂ ਘਰ ਚਲਾਉਣਾ ਬੋਹਤ ਔਖਾਂ ਹੋ ਗਿਆ ਸੀ। ਉਤੋਂ ਘਰ ਵਿਚ ਤਿੰਨ ਬੱਚੇ ਸਨ ਜਿਨ੍ਹਾਂ ਦੀ ਦੇਖਭਾਲ ਦੇ ਨਾਲ ਨਾਲ ਖਾਣ ਨੂੰ ਰਾਸ਼ਨ ਵੀ ਚਾਹੀਦਾ ਸੀ। ਮਾਂ ਨੇ ਕੲੀ ਥਾਵੇਂ ਕੰਮ ਲਈ ਹੱਥ ਪੈਰ ਮਾਰੇ ਪਰ ਕਿਤੇ ਗੱਲ ਨਹੀਂ ਬਣੀ ਅੰਤ ਕਿਸੇ ਨੇ ਦਸਿਆ ਕਿ ਇਕ ਸਕੂਲ ਵਿੱਚ ਛੋਟੇ ਬੱਚਿਆਂ ਦੀ ਦੇਖਭਾਲ ਲਈ ਆਯਾ ਦੀ ਲੋੜ ਹੈ ਉਸ ਮੁਸ਼ਕਿਲ ਘੜੀ ਵਿੱਚ ਮਾਂ ਨੂੰ ਇਕ ਆਸ਼ਾ ਦੀ ਕਿਰਨ ਨਜ਼ਰ ਆਈ ਤਾਂ ਉਹ ਬਿਨਾਂ ਸਮਾਂ ਗਵਾਏ ਸਕੂਲ ਜਾ ਪਹੁੰਚੀ , ਉਥੇ ਉਸਨੂੰ ਨੋਕਰੀ ਮਿਲ ਤਾਂ ਗੲੀ ਪਰ ਪੈਸੇ ਬੋਹਤ ਘੱਟ ਸਨ। ਫੇਰ ਵੀ ਉਸਨੇ ਆਪਣੇ ਬੱਚਿਆਂ ਖ਼ਾਤਰ ਮਨਜ਼ੂਰ ਕਰ ਲਈ। ਸਾਵੀ ਦੀ ਮਾਂ ਬੋਹਤ ਮਿਹਨਤੀ ਸੀ।
ਉਸਨੇ ਜਲਦੀ ਹੀ ਸਕੂਲ ਵਾਲਿਆਂ ਦਾ ਦਿਲ ਜਿੱਤ ਭਰੋਸਾ ਕਾਇਮ ਕਰ ਲਿਆ।
ਕਿਉਂਕਿ ਸਾਵੀ ਦੀ ਮਾਂ ਦਾ ਸੁਭਾਅ ਕਾਫੀ ਹੱਸਮੁੱਖ ਸੀ ਤੇ ਸਾਰਿਆਂ ਨੂੰ ਖਿੜੇ ਮੱਥੇ ਹੱਸ ਕੇ ਬੁਲਾਉਂਦੀ ਸੀ। ਜਲਦੀ ਹੀ ਸਾਰੇ ਉਸਦੇ ਵਾਕਫ਼ ਹੋ ਗੲੇ । ਸਕੂਲ ਦੇ ਛੋਟੇ ਬੱਚੇ ਵੀ ਸਾਵੀ ਦੀ ਮਾਂ ਨਾਲ ਘੁਲਮਿਲ ਗੲੇ। ਤੇ ਜਦੋਂ ਸਕੂਲੋਂ ਛੁੱਟੀ ਹੁੰਦੀ ਤੇ ਜਾਂ ਮਾਪੇ ਆਪਣੇਂ ਬੱਚਿਆਂ ਨੂੰ ਲੈਣ ਆਉਂਦੇ ਜਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ