ਮਾਂ- ਵੰਡ
ਟੀ. ਵੀ. ਤੇ ਗਾਣਾ ਚੱਲ ਰਿਹਾ ਸੀ,’ਦੱਸ ਕਿਵੇਂ ਵੰਡਾਂਗੇ, ਕਿਵੇਂ ਵੰਡਾਂਗੇ ਤੈਨੂੰ ਮਾਂ’ ਸੁਣ ਕੇ ਹਰਦੀਪ ਦਾ ਤ੍ਰਾਹ ਨਿੱਕਲ ਗਿਆ ਤੇ ਉਸਦੀਆਂ ਯਾਦਾਂ ਦਸ ਸਾਲ ਪਿੱਛੇ ਵੱਲ ਪਰਤ ਗਈਆਂ। ਕਿਵੇਂ … ਉਸਦਾ ਬਾਪੂ ਤੇ ਚਾਚਾ ਜਦੋ ਅੱਡ ਹੋਏ ਸਨ ਤਾਂ ਉੱਨਾਂ ਨੇ ਘਰ- ਬਾਰ, ਜ਼ਮੀਨ – ਜਾਇਦਾਦ ਵੰਡਣ ਦੇ ਨਾਲ ਆਪਣੀ ਮਾਂ ਨੂੰ ਵੀ ਵੰਡ ਲਿਆ ਸੀ।ਇਹ ਤੈਅ ਹੋਇਆ ਸੀ ਕਿ ਮਾਂ ਦੋਵੇ ਭਰਾਵਾਂ ਵੱਲ ਇੱਕ- ਇੱਕ ਮਹੀਨਾ ਰੋਟੀ ਖਾਇਆ ਕਰੇਗੀ। ਉਸਦੇ ਹਿੱਸੇ ਦਾ ਘਰ- ਜ਼ਮੀਨ ਦੋਵੇ ਭਰਾਵਾਂ ਨੇ ਅੱਧੋ- ਅੱਧ ਕਰ ਲਿਆ ਸੀ। ਕਿਵੇਂ ਉਸਦੀ ਦਾਦੀ ਆਪਣੀ ਪੋਤੀ ਹਰਦੀਪ ਕੋਲ ਢਿੱਡ ਹੋਲਾ ਕਰਦੀ,” ਪੁੱਤ ਤੇਰਾ ਬਾਬਾ ਜੀ ਤਾਂ ਇਨ੍ਹਾਂ ਦੋਵਾਂ ਨੂੰ ਛੋਟੇ- ਛੋਟੇ ਛੱਡ ਕੇ ਜਹਾਨੋ ਤੁਰ ਗਿਆ ਸੀ, ਪਿੱਛੋਂ ਇੰਨ੍ਹਾਂ ਨੂੰ ਕੀ ਪਤੈ? ਇਹਨਾਂ ਨੂੰ ਪਾਲਣ ਲਈ ਮੈ ਕਿਵੇਂ ਦਿਹਾੜੇ ਕੱਟੇ ਨੇ? ਕਿਹੜੇ ਹੀਲੇ ਇਹ ਬਣ ਪੱਤਣ ਲਾਏ ਨੇ । ਹੁਣ ਜਦੋ ਆਪਣੇ-ਆਪ ਜੋਗੇ ਕਰਤੇ , ਇਨ੍ਹਾਂ ਨੂੰ ਮੇਰੀ ਰੋਟੀ ਵੀ ਚੁੱਭਦੀ ਹੈ। “ ਸੁਣ ਕੇ ਹਰਦੀਪ ਬਹੁਤ ਦੁਖੀ ਹੁੰਦੀ।
ਹਰਦੀਪ ਨੂੰ ਉਦੋਂ ਹੋਰ ਵੀ ਵੱਧ ਦੁੱਖ ਹੁੰਦਾ, ਜਦੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ