ਅੱਜ ਅਚਾਨਕ ਉਸਦੇ ਘਰਵਾਲੇ ਨੂੰ ਕੋਈ ਜ਼ਰੂਰੀ ਕੰਮ ਆਣ ਪਿਆ ਅਤੇ ਧੀ ਦੇ ਦਾਖਲੇ ਲਈ ਉਸਨੂੰ ਹੀ ਨਾਲ ਕਾਲਜ ਜਾਣਾ ਪਿਆ। ਕਾਲਜ ਵੀ ਤਾਂ ਉਹੀ ਸੀ। ਉਸਦੇ ਪੈਰ ਭਾਰੇ ਹੋ ਗਏ ਸਨ ਅਤੇ ਮਨ ਨਾ ਜਾਣ ਲਈ ਜ਼ੋਰ ਪਾ ਰਿਹਾ ਸੀ ਪਰ ਮਜਬੂਰੀ ਸੀ, ਕਿਸੇ ਨੂੰ ਤਾਂ ਜਾਣਾ ਹੀ ਪੈਣਾ ਸੀ। ਧੀ ਪਹਿਲੀ ਵਾਰ ਕਾਲਜ ਵਿੱਚ ਦਾਖਲਾ ਲੈ ਰਹੀ ਸੀ। ਦੋਨੇ ਮਾਵਾਂ-ਧੀਆਂ ਸਵੇਰੇ ਬੱਸ ਵਿੱਚ ਬੈਠ ਸ਼ਹਿਰ ਵੱਲ ਨੂੰ ਚਲ ਪਈਆਂ। ਅੱਡੇ ਤੋਂ ਰਿਕਸ਼ਾ ਲੈ ਕਾਲਜ ਵੱਲ ਚਾਲੇ ਪਾ ਦਿੱਤੇ। ਜਿੰਨਾਂ ਰਿਕਸ਼ਾ ਅੱਗੇ ਜਾ ਰਿਹਾ ਸੀ ਉਹ ਪਿੱਛੇ ਜਾ ਰਹੀ ਸੀ। ਵਰਤਮਾਨ ਦੀਆਂ ਝੀਥਾਂ ਵਿੱਚੋਂ ਚੇਤਾ ਵਾਰ ਵਾਰ ਭੂਤਕਾਲ ਦੀ ਝਾਤੀ ਮਾਰ ਰਿਹਾ ਸੀ।
ਕਾਲਜ ਦੇ ਗੇਟ ਮੂਹਰੇ ਉਤਰ ਉਸਦੀ ਧੀ ਚਾਂਈ ਚਾਂਈ ਅੱਗੇ ਅੱਗੇ ਜਾ ਰਹੀ ਸੀ। ਮੁੰਡੇ-ਕੁੜੀਆਂ ਦੇ ਝੁੰਡ ਹਰ ਨਵੇਂ ਆਉਣ ਵਾਲੇ ਚਿਹਰੇ ਵੱਲ ਤੱਕਦੇ ਸਨ, ਕਿਸੇ ਕਿਸੇ ਚਿਹਰੇ ਵੱਲ ਜਿਆਦਾ ਅਤੇ ਕਿਸੇ ਵੱਲ ਬੱਸ ਇੱਕ ਨਜ਼ਰ। ਕਾਲਜ ਵੀ ਬਹੁਤ ਬਦਲ ਚੁੱਕਾ ਸੀ। ਸਮਾਂ ਵੀ ਤਾਂ ਤੇਈ ਸਾਲ ਤੋਂ ਵੀ ਵੱਧ ਹੋ ਚੁੱਕਾ ਸੀ ਪਤਾ ਨਹੀ ਕਿਵੇਂ ਉਹ ਕਦੇ ਇਸ ਰਸਤੇ ਆਈ ਹੀ ਨਹੀਂ। ਇਮਾਰਤ ਲਿਸ਼ਕਾ ਮਾਰ ਰਹੀ ਸੀ, ਗੇਟ ਵੱਡਾ ਹੋ ਗਿਆ ਸੀ ਅਤੇ ਸੱਜੇ ਹੱਥ ਜਿੱਥੇ ਨਿੰਮ ਦਾ ਵੱਡਾ ਦਰੱਖਤ ਅਤੇ ਕੰਟੀਨ ਹੁੰਦੀ ਸੀ, ਹੁਣ ਉੱਥੇ ਪਾਰਕਿੰਗ ਸਟੈਂਡ ਸੀ। ਉਸ ਨਿੰਮ ਦੇ ਦਰੱਖਤ ਕੋਲ ਹੀ ਤਾਂ ਦੇਖਿਆ ਸੀ ਉਸਨੂੰ ਪਹਿਲੀ ਵਾਰ। ਹਰ ਵਾਰ ਉੱਥੇ ਹੀ ਖੜ੍ਹਾ ਦਿਸਦਾ ਸੀ। ਪਹਿਲਾਂ ਲੱਗਾ ਕਿ ਉਸਦਾ ਭੁਲੇਖਾ ਹੈ ਪਰ ਇੰਜ ਉਸਦਾ ਰੋਜ਼ ਰੋਜ਼ ਖੜ੍ਹਣਾ ਕੁੱਝ ਹੋਰ ਹੀ ਬਾਤ ਪਾਉਂਦਾ ਸੀ। ਉਸਨੂੰ ਵੀ ਉਹ ਚੰਗਾ ਲੱਗਣ ਲੱਗ ਪਿਆ ਸੀ। ਗੱਲ ਮੁਸਕਰਾਉਣ ਤੋਂ ਪਹੁੰਚ ਕੇ ਚਿੱਠੀਆਂ ਤੱਕ ਪਹੁੰਚ ਚੁੱਕੀ ਸੀ। ਕਦੇ ਕਦੇ ਕੰਟੀਨ ਤੇ ਇਕੱਠੇ ਚਾਹ ਵੀ ਪੀ ਲੈਂਦੇ। ਉਸਨੇ ਆਪਣੀ ਇੱਕ ਫੋਟੋ ਵੀ ਉਸਨੂੰ ਦੇ ਦਿੱਤੀ ਸੀ।
ਸਾਲ ਕੁ ਇੰਜ ਹੀ ਲੰਘ ਗਿਆ ਪਰ ਫੇਰ ਉਹ ਉਸਨੂੰ ਇਕੱਲੀ ਮਿਲਣ ਲਈ ਬੁਲਾਉਣ ਲੱਗ ਪਿਆ। ਨਾਂਹ ਕੀਤੀ ਤਾਂ ਚਿੱਠੀਆਂ ਤੇ ਫੋਟੋ ਘਰ ਦਿਖਾਉਣ ਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ