ਤੇਜ ਬਾਰਿਸ਼ ਦੇ ਕਾਰਨ ਇਕ ਕੱਚੀ ਗਲੀ ਵਿੱਚ ਉਸਦੀ ਵਿਲ ਚੇਅਰ ਦਾ ਟਾਇਰ ਛੋਟੇ ਜਿਹੇ ਖੱਡੇ ਵਿੱਚ ਧਸ ਗਿਆ। ਵਾਰ-2 ਕੋਸ਼ਿਸ਼ ਕਰਨ ਦਾ ਬਾਵਜੂਦ ਵੀ ਉਹ ਟਾਇਰ ਬਾਹਰ ਨਾ ਕੱਢ ਸਕਿਆ।
ਹੌਲੀ-2 ਮੀਂਹ ਤੇਜ ਹੁੰਦਾ ਜਾ ਰਿਹਾ ਸੀ। ਉਸਨੂੰ ਖੁਦ ਦੇ ਭਿੱਜਣ ਨਾਲੋਂ ਜਿਆਦਾ ਫਿਕਰ ਉਸ ਬੋਰੀ ਦੇ ਬਣੇ ਚੋਲੇ ਦੀ ਹੋ ਰਹੀ ਸੀ ਜੋ ਉਸਨੇ ਆਪਣੇ ਗੋਡਿਆਂ ਤੇ ਰਖਿਆ ਹੋਇਆ ਸੀ। ਉਹ ਵਾਰ-2 ਉਸਨੂੰ ਆਪਣੇ ਸਿਰ ਤੇ ਬੰਨੇ ਪਰਨੇ ਨਾਲ ਢੱਕ ਰਿਹਾ ਸੀ।
ਉਹ ਆਉਣ ਜਾਣ ਵਾਲਿਆਂ ਤੋ ਮਦਦ ਮੰਗ ਰਿਹਾ ਸੀ ਪਰ ਹਰ ਕਿਸੇ ਨੂੰ ਖੁਦ ਦੀ ਫਿਕਰ ਸੀ ਖੁਦ ਨੂੰ ਭਿੱਜਣ ਤੋ ਬਚਾਉਣ ਲਈ ਹਰ ਕੋਈ ਉਸ ਨੂੰ ਨਜਰ ਅੰਦਾਜ ਕਰ ਰਿਹਾ ਸੀ।
ਭਾਵੇ ਮੀਂਹ ਕਰਕੇ ਉਸਦਾ ਪਤਾ ਨਹੀ ਚਲਦਾ ਸੀ ਪਰ ਉਸ ਦੇ ਚੇਹਰੇ ਦੇ ਹਾਵ-ਭਾਵ ਦਸ ਰਹੇ ਸਨ ਕਿ ਉਹ ਰੋ ਰਿਹਾ ਸੀ। ਜਿਸ ਤਰ੍ਹਾਂ ਉਹ ਚੋਲੇ ਨੂੰ ਖੁਦ ਤੋ ਜਿਆਦਾ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਤੋ ਅੰਦਾਜ਼ਾ ਲਾਇਆ ਜਾ ਸਕਦਾ ਸੀ ਕਿ ਉਸ ਵਿੱਚ ਜਰੂਰ ਘਰ ਦਾ ਜਰੂਰੀ ਰਾਸ਼ਨ ਹੋਣਾ।
ਜਦੋ ਕੋਲ ਦੀ ਗੁਜਰਨ ਵਾਲਾ ਹਰ ਵਿਅਕਤੀ ਉਸਨੂੰ ਨਜਰ ਅੰਦਾਜ ਕਰ ਰਿਹਾ ਸੀ ਤਾ ਉਸ ਨੇ ਆਪਣੀਆਂ ਗਿਲੀਆਂ ਅੱਖਾਂ ਨੂੰ ਸਾਫ ਕੀਤਾ ਤੇ ਉਪਰ ਵਲ ਮੂੰਹ ਕਰਕੇ ਬੋਲਿਆ ਉਏ ਰੱਬਾ! ਦੁਨੀਆਂ ਬਣਾਉਣ ਵਾਲਿਆ ਤੇਰੇ ਬਣਾਏ ਕਿਹੋ ਜਿਹੇ ਲੋਕ ਨੇ ਕਿਉ ਇਹਨਾ ਨੂੰ ਕਿਸੇ ਤੇ ਤਰਸ ਨਹੀ ਆਉਦਾ ਮੇਰੀ ਪਤਨੀ ਮੇਰੇ ਬੱਚੇ ਭੁੱਖੇ ਭਾਣੇ ਮੇਰੇ ਆਉਣ ਦਾ ਇੰਤਜਾਰ ਕਰ ਰਹੇ ਨੇ ਤੇ ਮੈ ਇਸ ਮੁਸੀਬਤ ਵਿਚ ਫਸ ਗਿਆ ਹਾਂ।
ਮੈਨੂੰ ਨਫਰਤ ਹੈ; ਤੇਰੇ ਤੇ ਤੇਰੀ ਇਸ ਦੁਨੀਆਂ ਦੇ ਲੋਕਾ ਤੋ ਤੂੰ ਇਨਸਾਨ ਤਾ ਬਹੁਤ ਬਣਾ ਦਿੱਤੇ ਪਰ ਕਾਸ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ