ਅਜ਼ਾਦੀ ਤੋਂ ਬਾਅਦ ਪੰਜਾਬ ਦੇ ਉਜੜੇ ਲੋਕਾਂ ਦਾ ਵਸੇਵਾ ਕਰਾਉਣ ਦਾ ਜਿੰਮਾ ਮਹਿਕਮਾ ਮਾਲ ਪਾਸ ਸੀ।ਪੰਜਾਬ ਦੇ ਬਹੁਤੇ ਲੋਕ ਅਨਪੜ ਸਨ।ਪਾਕਿਸਤਾਨ ਤੋਂ ਉਜੜ ਕੇ ਆਏ ਲੋਕਾਂ ਨੂੰ ਜਮੀਨ ਦੀ ਅਲਾਟਮੈਂਟ ਕਰਨ ਦੀ ਜੁਮੇਵਾਰੀ ਮਾਲ ਮਹਿਕਮੇ ਦੀ ਹੀ ਸੀ।ਉਸ ਵੇਲੇ ਦੇ ਤਹਿਸੀਲਦਾਰ ਪਟਵਾਰੀਆਂ ਦਾ ਉਜੜੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਤਿਕਾਰ ਹੁੰਦਾ ਸੀ।ਹੌਲੀ ਹੌਲੀ ਸਾਡੇ ਸਰਕਾਰੀ ਮਹਿਕਮੇ ਲੀਡਰਾਂ ਦੇ ਕਮਾਊ ਪੁੱਤ ਬਣਕੇ ਕੰਮ ਕਰਨ ਲੱਗੇ।ਪੁਲਿਸ ਥਾਣਿਆਂ,ਸਬ ਰਜਿਸਟਰਾਰ ਤੇ ਜਿਆਦਾ ਕਮਾਈ ਵਾਲੇ ਦਫਤਰਾਂ ਦੀਆਂ ਬੋਲੀਆਂ ਲੱਗਣ ਲੱਗੀਆਂ।ਮੁਲਾਜਮਾਂ ਦੀਆਂ ਯੁਨੀਅਨਾਂ ਬਣ ਗਈਆਂ,ਕੋਈ ਮੁਲਾਜਮ ਗਲਤ ਕਰਦਾ ਹੈ ਤਾਂ ਵੀ ਯੂਨੀਅਨ ਉਸ ਦੇ ਹੱਕ ਹੀ ਖੜ੍ਹਦੀ ਹੈ ਅਜਿਹਾ ਹੀ ਮੇਰੇ ਆਪਣੇ ਕਿੱਤੇ ਵਿੱਚ ਵੀ ਹੈ।ਸਹੀ ਕੰਮ ਕਰਨ ਵਾਲੇ ਮੁਲਾਜਮਾਂ ਦੀਆਂ ਝੂਠੀਆ ਸ਼ਿਕਾਇਤਾਂ ਕਰਾਈਆ ਜਾਂਦੀਆ ਹਨ।
ਅਰਸਾ ਦਰਾਜ ਪਹਿਲਾਂ ਸ ਨੇੜਲੇ ਪਿੰਡ ਵਿੱਚ ਦੋ ਸਕੇ ਭਰਾ ਸੰਤ ਸਿੰਘ ਤੇ ਬੰਤ ਸਿੰਘ ਰਹਿੰਦੇ ਸਨ।ਸੰਤ ਸਿੰਘ ਨਾਮ ਵਾਲਾ ਭਰਾ ਸੁਭਾਅ ਪੱਖੋਂ ਵੀ ਸੰਤ ਹੀ ਸੀ।ਉਸ ਨੇ ਆਪਣੇ ਹੱਥੀ ਬਲਦਾਂ ਨਾਲ ਖੇਤੀ ਕਰਕੇ ਖੁਦ ਕੁਝ ਜਮੀਨ ਖਰੀਦ ਕੀਤੀ ਸੀ। ਮੇਰੇ ਕੋਲ ਉਹ ਵਿਅਕਤੀ ਫਰਦ ਵਿੱਚੋ ਆਪਣੀ ਜਮੀਨ ਦਾ ਪਤਾ ਕਰਾਉਣ ਆਇਆ ਸੀ।ਰਿਕਾਰਡ ਦੀ ਘੋਖ ਕਰਨ ਤੇ ਪਤਾ ਲੱਗਾ ਕਿ ਮਾਲ ਮਹਿਕਮੇ ਵੱਲੋਂ ਚਾਰ ਸਾਲਾ ਬਣਾਉਣ ਸਮੇਂ ਇੱਕ ਅੱਖਰ(ਸੱਸਾ ਤੋਂ ਬੱਬਾ)ਦਾ ਹੇਰ ਫੇਰ ਕਰਕੇ ਬੰਤ ਸਿੰਘ ਫਿੱਟ ਕਰ ਦਿੱਤਾ ਗਿਆ ਸੀ।ਪਿਤਾ ਤੇ ਦਾਦੇ ਦਾ ਨਾਮ ਮਿਲਦਾ ਹੋਣ ਕਰਕੇ ਬੰਤ ਸਿੰਘ ਰਿਕਾਰਡ ਮਾਲ ਵਿੱਚ ਮਾਲਕ ਕਾਬਜ ਜਾਹਰ ਕਰ ਦਿੱਤਾ ਗਿਆ ਸੀ।ਇਸ ਤੋਂ ਉਪਰੰਤ ਬੰਤ ਸਿੰਘ ਨੇ ਆਪਣੇ ਪੁੱਤਰ ਦੇ ਨਾਮ ਤੇ ਤਬਦੀਲ ਮਲਕੀਅਤ ਕਰਵਾ ਕੇ ਉਸ ਨੂੰ ਮਾਲਕ ਬਣਾ ਦਿੱਤਾ ਸੀ।ਰਿਕਾਰਡ ਮਾਲ ਵਿੱਚ ਬੰਤ ਸਿੰਘ ਦਾ ਲੜਕਾ ਮਾਲਕ ਕਾਬਜ ਜਾਹਰ ਹੋ ਗਿਆ ਸੀ।
ਅਸੀਂ ਪੁਲਿਸ ਮਹਿਕਮੇ ਕੋਲ ਅਪਰਾਧਿਕ ਮਾਮਲਾ ਦਰਜ ਕਰਾਉਣ ਲਈ ਪਹੁੰਚ ਕੀਤੀ।ਪਰ ਕੋਈ ਕਾਰਵਾਈ ਨਹੀ ਹੋਈ।ਮਾਲ ਵਿਭਾਗ ਕੋਲ ਰਿਕਾਰਡ ਦਰੁਸਤ ਕਰਨ ਦੀ ਪਹੁੰਚ ਕੀਤੀ ਤਾਂ ਉਹ ਵੀ ਨਹੀ ਕੀਤਾ ਗਿਆ।ਉਸ ਤੋਂ ਬਾਅਦ ਦੀਵਾਨੀ ਦਾਵਾ ਦਾਇਰ ਕੀਤਾ ਗਿਆ।ਮੁਢਲੀ ਨਜਰੇ ਹੀ ਰਿਕਾਰਡ ਮਾਲ ਮੁਦਈ ਧਿਰ ਦੇ ਹੱਕ ਵਿੱਚ ਸੀ।ਪਰ ਜਿਵੇਂ ਕਹਾਵਤ ਅਨੁਸਾਰ ਕਹਿੰਦੇ ਹਨ ਕਿ ਇੱਕ ਵਾਰ ਜੰਗਲ ਵਿੱਚ ਮੱਝ ਭੱਜੀ ਜਾ ਰਹੀ ਸੀ ਰਸਤੇ ਵਿੱਚ ਕਿਸੇ ਜਾਨਵਰ ਨੇ ਉਸ ਨੂੰ ਪੁਛਿਆ ਕਿ ਕਿਉਂ ਭੱਜ ਰਹੀ ਹੈਂ ਉਸ ਦਾ ਜਵਾਬ ਸੀ ਕਿ ਜੰਗਲ ਵਿੱਚ ਪੁਲਿਸ ਆਈ ਹੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ