ਆਮ ਤੌਰ ਤੇ ਮਾਲਵਾ ਬੈਲਟ ਨੂੰ ਬੈਕਵਰਡ ਮੰਨਿਆ ਜਾਂਦਾ, ਫਰੀਦਕੋਟ, ਮੁਕਤਸਰ, ਮੋਗਾ, ਅਬੋਹਰ, ਮਲੋਟ, ਮਾਨਸਾ, ਸੰਗਰੂਰ, ਬਠਿੰਡਾ, ਬਰਨਾਲਾ, ਗੰਗਾਨਗਰ ਦੇ ਕੁਝ ਇਲਾਕੇ ਅਤੇ ਇਹਨਾਂ ਨਾਲ ਲੱਗਦੇ ਕੁਝ ਜਿਲ੍ਹੇ ਇਸ ਬੈਲਟ ਵਿੱਚ ਆਉਂਦੇ ਹਨ। ਇਹਨਾਂ ਜਿਲ੍ਹਿਆਂ ਦੇ ਪਿੰਡਾਂ ਨੂੰ ਆਮ ਤੌਰ ਤੇ ਪਿਛੜੇ ਸਮਝਿਆ ਜਾਂਦਾ ਹੈ। ਕਾਫੀ ਸਾਲਾਂ ਦੇ ਗਾਹੇ-ਬਗਾਹੇ ਇਹ ਪਿਛੜੇਪਨ ਦੀਆਂ ਗੱਲਾਂ ਸੁਣਨ ਨੂੰ ਮਿਲਦੀਆ ਰਹੀਆਂ ਕਿ ਇੱਥੋਂ ਦੇ ਲੋਕ ਸਿੱਧੇ ਸਾਦੇ ਚਾਦਰੇ ਬੰਨਣ ਵਾਲੇ ਜੱਟ-ਬੂਟ ਹਨ (ਮੇਰਾ ਬਾਪੂ ਤੇ ਦਾਦਾ ਵੀ ਅਕਸਰ ਹੀ ਚਾਦਰਾ ਬੰਨ੍ਹਦੇ ਹਨ) ਅਤੇ ਇਹ ਵੀ ਕਿਹਾ ਜਾਂਦਾ ਕਿ ਇੱਥੋਂ ਦੀਆਂ ਔਰਤਾਂ ਦੀ ਬੋਲਚਾਲ ਪੇਂਡੂ ਹੈ ਇਹ ਸਲਵਾਰਾਂ ਦੇ ਪੌਚੇਂ ਚੱਕ ਕੇ ਰੱਖਦੀਆਂ ਅਤੇ ਨੱਕ ‘ਚ ਵੱਡੇ ਵੱਡੇ ਕੋਕੇ ਪਾਉਂਦੀਆਂ। ਇਸ ਮਲਵਈ ਪਿਛੜੇਪਨ ਦੀਆਂ ਟਿੱਚਰਾਂ ਅਕਸਰ ਹੀ ਸੀਨੇ ‘ਚ ਖੁੱਭਦੀਆਂ ਰਹਿੰਦੀਆਂ ਇਹਨਾਂ ‘ਚ ਵਾਧਾ ਉਸ ਵੇਲੇ ਹੋਇਆ ਜਦੋਂ ਪਟਿਆਲੇ ਤੋਂ ਮੇਰਾ ਨਵਾਂ-ਨਵਾਂ ਬਣਿਆ ਦੋਸਤ ਮੈਨੂੰ ਮਲਵਈ ਪਿਛੜੇਪਨ ਦਾ ਅਹਿਸਾਸ ਵਾਰ-ਵਾਰ ਕਰਵਾ ਰਿਹਾ ਅਖੇ ਤੁਹਾਡੇ ਵੱਲ ਪਿੰਡਾਂ ਦਾ ਬੁਰਾ ਹਾਲ ਹੈ ਤੁਹਾਡੇ ਪਿੰਡ ਹਨ੍ਹੇਰੇ ਧੂੜ ਵਿੱਚ ਲਿਬੜੇ ਦੁਨੀਆਂ ਤੋਂ ਦੂਰ ਦਿਖਾਈ ਦੇ ਰਹੇ ਹਨ। ਤੁਹਾਡੇ ਵੱਲ ਤਾਂ ਸ਼ਹਿਰ ਵੀ ਸ਼ਹਿਰਾਂ ਵਗਰੇ ਨਹੀਂ ਹਨ ਇੱਥੇ ਨਾ ਕੋਈ ਸ਼ਾਪਿੰਗ ਮਾਲ ਹੈ ਨਾ ਹੀ ਖਾਣ ਪੀਣ ਵਧੀਆ ਹੈ ਕੀ ਸੌਪਿੰਗ ਕਰਦਾ ਹੋਵੇਂਗਾ ਇਹੋ ਜਿਹੇ ਸ਼ਹਿਰਾਂ ‘ਚ। ਕਿਉਂ ਇੱਥੇ ਫਸਿਆ ਰਹਿੰਨੈ ਕਦੇ ਬਾਹਰ ਦੀ ਸੋਹਣੀ ਦੁਨੀਆਂ ਵੀ ਵੇਖ ਵਧੀਆਂ ਸਿਰੇ ਦੇ ਸ਼ਹਿਰ ਵਿੱਚ ਰਹਿੰਦੇ ਲੇਖਕਾਂ ਨੂੰ ਮਿਲ, ਲਿਖਣ ਲਈ ਵਧੀਆਂ ਮਸਾਲਾ ਇਕੱਠਾ ਕਰ ਆਪਣੀ ਸੋਚ ਵਧੀਆ ਬਣਾ। ਉਸ ਦੋਸਤ ਦੀਆਂ ਗੱਲਾਂ ਤੇ ਹਾਸਾ ਆਉਂਦਾ ਤੇ ਉਸ ਦੀ ਸੋਚ ਤੇ ਤਰਸ, ਮਿੱਤਰ ਪਿਆਰਿਆ ਜ਼ੋ ਇਨਸਾਨ ਜਿੱਥੇ ਪੈਦਾ ਹੁੰਦਾ ਉਸ ਨੂੰ ਆਪਣਾ ਇਲਾਕਾ ਆਪਣਾ ਪਿੰਡ ਸ਼ਹਿਰ ਪਿਆਰਾ ਲੱਗਦਾ ਹੋਰ ਵੀ ਸਭ ਇਲਾਕੇ ਚੰਗੇ ਹੋਣਗੇ ਪਰ ਤੈਨੂੰ ਮਲਵਈਆਂ ਬਾਰੇ ਦੱਸ ਦੇਵਾਂ ਇਹ ਜੱਟ ਬੂਟ ਹਲੇ ਵੀ ਜੇ ਕੋਈ ਗਲੀ ਗੁਆਂਢ ਦੀ ਧੀ-ਭੈਣ ਵੱਲ ਮਾੜਾ ਝਾਕਦਾ ਤਾਂ ਕਹਿ ਦਿੰਦੇ ਨੇ – ਚਾਚਾ ਤੂੰ ਡਾਕਟਰ ਸੱਦ ਲਿਆ ਜਾਂ ਵੱਡੇ ਵੈਲੀ ਦੇ ਘਰ ਸੁਨੇਹਾ ਲਾ ਦੇ, ਦੂਜੇ ਹੀ ਪਲ ਵੱਜੀ ਡਾਂਗ ਨਾਲ ਵੈਲੀ ਦੇ ਸਿਰ ਚੋਂ ਨਿਕਲਦੀਆਂ ਤਤੀਰੀਆਂ ਕੰਧਾਂ ਲਿਬੇੜ ਦਿੰਦੀਆਂ। ਸਾਡੇ ਤਾਂ ਮਰਨੇਂ ਮਰਗ ਵੇਲੇ ਆਂਢੀ ਗੁਆਂਢੀ ਭੋਗ ਤੱਕ ਮਰਗ ਵਾਲੇ ਘਰ ਨੂੰ ਰੋਟੀ ਨਹੀਂ ਪਕਾਉਣ ਦਿੰਦੇ, ਵਿਆਹ ਵਿੱਚ ਪ੍ਰੀਯਾਂ ਵੱਲੋਂ ਆਏ ਮੇਲ ਲਈ ਮੰਜੇ ਬਿਸਤਰੇ ਇਕੱਠੇ ਕਰਨੈ ਤਾਂ ਇੱਕ ਪਾਸੇ ਵਿਆਹ ਵਾਲੇ ਘਰ ਨੂੰ ਪਤਾ ਹੀ ਨਹੀਂ ਲੱਗਦਾ ਕਿ ਸ਼ਰੀਕੇ ਕਬੀਲੇ ਨੇ ਕਦੋਂ ਵਿਆਹ ਸਾਂਭ ਲਿਆ। ਇਹਨਾਂ ਚਾਦਰੇ ਵਾਲੇ ਮਲਵਈ ਬਾਬਿਆਂ ਦੀਆਂ ਸਰੋਂ ਦਾ ਤੇਲ ਲਾ ਸੌਕ ਨੂੰ ਰੱਖੀਆਂ ਦੁਨਾਲੀਆਂ ਸਿਰਫ਼ ਰੋਹਬ ਹੀ ਨਹੀਂ ਪਾਉਂਦੀਆਂ ਸਗੋਂ ਗਊ ਗਰੀਬ ਦੀ ਰੱਖਿਆ ਵੀ ਕਰਦੀਆਂ। ਇਹ ਜੱਟ ਬੂਟ ਸ਼ਾਮ ਨੂੰ ਥਕੇਵਾਂ ਲਾਉਣ ਲਈ ਆਪਣੀ ਹੀ ਜਾੜ੍ਹ ਕਰਾਰੀ ਨਹੀਂ ਕਰਦੇ ਸਗੋਂ ਘਰੇ ਰੋਟੀਆਂ ਲਈ ਜਾਂਦੇ ਸੀਰੀ ਦੀਆਂ ਅੱਖਾਂ ਵੀ ਲਾਲ ਹੁੰਦੀਆਂ। ਇਹ ਉੱਚੇ ਪੌਂਚੇ ਤੇ ਕੋਕੇ ਵਾਲੀਆਂ ਮਲਵੈਣਾਂ ਹਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਪਿੰਡ ਕੋਈ ਵੀ ਹੋਵੇ। ਪਰ ਅਸੀ ਪੰਜਾਬੀ ਹਾ
Gurtej Kahlon
ਵਾਹ ਵੀਰ ਜੀ, ਤਾਡੇ ਮਾਲਵੇ ਦੇ ਬਾਰੇ ਪੜ ਸਵਾਦ ਆ ਗਿਆ।
ਸਾਡੇ ਮਾਝੇ ਦੇ ਕੁਝ ਪਿੰਡ ਵੀ ਇਦਾ ਦੇ ਹੀ ਨੇ।
ਮਝੈਲ।