ਸੁਸ਼ਾਂਤ ਸਿੰਘ ਰਾਜਪੂਤ ਨੇ ਆਤਮ ਹੱਤਿਆ ਕਰ ਲਈ , ਬਹੁਤ ਦੁੱਖ ਲੱਗਾ। ਇਨਸਾਨ ਐਨਾ ਕਿਵੇਂ ਟੁੱਟ ਜਾਂਦਾ ਕਿ ਆਤਮ ਹੱਤਿਆ ਤੋਂ ਇਲਾਵਾ ਕੋਈ ਸਮਾਧਾਨ ਨਾ ਨਜ਼ਰ ਆਵੇ ? ਪਰ ਉਸਨੇ ਆਤਮ ਹੱਤਿਆ ਨਹੀਂ ਕੀਤੀ ਉਸਦਾ ਕਤਲ ਹੋਇਆ ਹੈ , ਪੂਰਾ ਜਰੂਰ ਪੜ੍ਹਿਓ ਤੇ ਆਪਣੇ ਵਿਚਾਰ ਜਰੂਰ ਦੱਸਿਓ ਜੋ ਅਸੀਂ ਕਿਸੇ ਨਾਲ ਭੇਦਭਾਵ ਕਰਦੇ ਆ ਉਹ ਕਿੰਨਾ ਕ ਸਹੀ ਹੁੰਦਾ।
ਸੁਸ਼ਾਂਤ ਜਿਸਨੇ ਕਿ ਬਿਹਾਰ ਤੋਂ ਉੱਠ ਕੇ ਮੁੰਬਈ ਤੱਕ ਦਾ ਸਫ਼ਰ ਕੀਤਾ ਉਹ ਵੀ ਆਪਣੇ ਦਮ ਤੇ ਮੇਹਨਤ ਨਾਲ , ਧੋਨੀ, ਕੇਦਾਰਨਾਥ , ਛਿਛੋਰੇ ਵਰਗੀ ਫਿਲਮ ਚ ਦਮਦਾਰ ਕੰਮ ਕਰਨ ਵਾਲੇ ਸੁਸ਼ਾਂਤ ਨਾਲ ਕਈ ਐਕਟਰਾਂ ਤੇ ਐਕਟਰਨੀਆਂ ਵਲੋਂ ਭੇਦਭਾਵ ਕੀਤਾ ਜਾਂਦਾ ਸੀ , ਕਈ ਐਕਟਰਨੀਆਂ ਨੇ ਉਸ ਨਾਲ ਕੰਮ ਕਰਨ ਤੋਂ ਸਿਰਫ ਇਸ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਬਿਹਾਰ ਤੋਂ ਸੀ , ਤੇ ਉਸਦੇ ਪਿਤਾ ਕੋਈ ਮਹਾਨ ਐਕਟਰ ਜਾਂ ਡਾਇਰੈਕਟਰ ਨਹੀਂ ਸਨ , ਕੌਫੀ ਵਿਦ ਕਰਨ ਵਿੱਚ ਜਦੋਂ ਸੋਨਮ ਕਪੂਰ ਨੂੰ ਸੁਸ਼ਾਂਤ ਬਾਰੇ ਪੁੱਛਿਆ ਗਿਆ ਤਾਂ ਉਸਦਾ ਜਵਾਬ ਸੀ “ਉਹ ਕੌਣ ਆ ? ” ਤੇ ਅਨਿਲ ਕਪੂਰ ਵੀ ਨਾਲ ਹੀ ਬੈਠਾ ਸੀ ਤੇ ਤਿੰਨੋ ਹੱਸ ਰਹੇ ਸਨ , ਸੋਨਮ ਕਪੂਰ ਜਿਸਨੂੰ ਫ਼ਿਲਮਾਂ ਵਿੱਚ ਕੰਮ ਸਿਰਫ ਅਨਿਲ ਕਪੂਰ ਕਰਕੇ ਮਿਲਿਆ ਸੀ , ਇਸ ਤਰਾਂ ਹੀ ਆਲੀਆ ਭੱਟ ਨੇ ਵੀ ਕੀਤਾ ਸੀ ਇਸੇ ਸ਼ੋ ਦੇ ਵਿੱਚ , ਏਨਾ ਹੀ ਨਹੀਂ ਜਦੋਂ ਸੁਸ਼ਾਂਤ ਦੀ ਫਿਲਮ ਕੇਦਾਰਨਾਥ ਆਉਣੀ ਸੀ ਤਾਂ ਕਈ ਬਾਲੀਵੁੱਡ ਹਸਤੀਆਂ ਨੇ ਕਿਹਾ ਸੁਸ਼ਾਂਤ ਪਿਨੌਤੀ ਹੈ ਅਤੇ ਫਿਲਮ ਸੁਪਰ ਫਲਾਪ ਹੋਵੇਗੀ , ਪਰ ਫਿਲਮ ਜਬਰਦਸਤ ਹਿੱਟ ਹੋਈ ਅਤੇ ਫਿਰ ਉਹਨਾਂ ਲੋਕਾਂ ਦਾ ਕਹਿਣਾ ਸੀ ਕਿ ਮੂਵੀ ਸਾਰਾ ਅਲੀ ਖ਼ਾਨ ਦਾ ਕਰਕੇ ਹਿੱਟ ਹੋਈ ਹੈ , ਜਦਕਿ ਇਸ ਵਿੱਚ ਸੁਸ਼ਾਂਤ ਨੇ ਕਮਾਲ ਦੀ ਅਦਾਕਾਰੀ ਕੀਤੀ ਸੀ , ਸੁਸ਼ਾਂਤ ਦਾ ਕਹਿਣਾ ਸੀ ਕਿ ਬਾਲੀਵੁੱਡ ਉਸਨੂੰ ਆਪਣਾ ਨਹੀਂ ਸਮਝਦਾ ਅਤੇ ਕਦੇ ਕੋਈ ਕਿਸੇ ਪਾਰਟੀ ਵਿੱਚ ਵੀ ਨਹੀਂ ਬੁਲਾਉਂਦਾ , ਸੁਸ਼ਾਂਤ ਨੂੰ ਸ਼ਾਇਦ ਲੱਗਣ ਲੱਗ ਗਿਆ ਸੀ ਕਿ ਇਸ ਤਰਾਂ ਉਸਦਾ ਕਰਿਅਰ ਖਤਮ ਹੋ ਜਾਵੇਗਾ ਤੇ ਉਹ ਡਿਪਰੈਸ਼ਨ ਵਿੱਚ ਚਲਾ ਗਿਆ ਤੇ ਫਿਰ ਆਤਮ ਹੱਤਿਆ ਕਰ ਲਈ।
ਹੁਣ ਗੱਲ ਕਰਦੇ ਆ ਸਾਡੀ ਪੰਜਾਬੀ ਇੰਡਸਟਰੀ ਦੀ , ਜਿਆਦਾ ਦੂਰ ਨਹੀਂ ਜਾਂਦੇ ਹੁਣੇ ਹੁਣੇ ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦਾ ਗਾਣਾ “ਬੰਬੀਹਾ ਬੋਲੇ” ਆਇਆ , ਜੋ ਕਿ ਬਹੁਤ ਹੀ ਹਿੱਟ ਹੋ ਰਿਹਾ ਹੈ , ਦੋਵਾਂ ਨੇ ਬਹੁਤ ਸੋਹਣਾ ਗਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sargun sandhu
right
Kawaljeet kaur
ਇਕੱਲੀ ਫਿਲਮ ਇੰਡਸਟਰੀ ਵਿੱਚ ਹੀ ਨਹੀਂ ਹਰ ਥਾਂ ਭੇਦਭਾਵ ਕਰਦੇ ਪਏ ਨੇ ਲੋਕ। ਉਹ ਸੋਚਦੇ ਨੇ ਕਿ ਕੋਈ ਸਾਡੇ ਤੋਂ ਅੱਗੇ ਨਾ ਨਿਕਲ ਜੇ। ਉਹਨਾਂ ਲੋਕਾਂ ਵਿਚ ਆਪਾਂ ਵੀ ਆਉਂਦੇ ਆ, ਆਪਾਂ ਵੀ ਕਦੀ ਨਾ ਕਦੀ ਸੋਚਦੇ ਆ ਕਿ ਕੋਈ sucessful ਕਿਵੇਂ ਹੋ ਗਿਆ ਇਹਨੂੰ ਕਿਵੇਂ ਪਿੱਛੇ ਕੀਤਾ ਜਾਵੇ ਪਰ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਕੋਈ ਇਨਸਾਨ ਕਿੰਨਿਆਂ ਮੁਸ਼ਕਿਲਾ ਨਾਲ ਆਪਣੀ ਮੰਜ਼ਿਲ ਤੇ ਪਹੁੰਚਿਆ ਹੋਵੇਗਾ।ਪਰ ਸਭ ਨੂੰ ਦਬਾਉਣਾ ਆਉਂਦਾ , ਕਿਸੇ ਦਾ ਹੋਸਲਾ ਵਧਾਉਣਾ ਨਹੀਂ ਆਉਂਦਾ।
Rekha Rani
ਮੇਰਾ ਮਾਨਣਾ ਹੈੈ ਸੁਸਾੰਤ ਨੇ ਬਹੁਤ ਜਲਦੀ ਵਿੱਚ ਫੈਸਲਾ ਲਿਆ ਉਸਨੇ ਸਿਰਫ਼ ਆਪਣੇ ਬਾਰੇ ਹੀ ਸੋਚਿਆ। ਉਸਨੇ ਆਪਣੇ ਪਿਤਾ ਤੇ ਭੈਣਾ ਬਾਰੇ ਨਹੀਂ ਸੋਚਿਆ ਕੋਈ ਬੰਦਾ ਆਪਣੀ ਜ਼ਿੰਦਗੀ ਨੂੰ ਕਿਵੇ ਖਤਮ ਕਰ ਸਕਦਾ ਹੈ ਜੋ ਕਿ ਪਰਮੇਸ਼ੁਰ ਦੀ ਦੇਣ ਹੈ। ਅਸੀ ਤਾ ਇਨਸਾਨ ਹਾ ਲੋਕਾਂ ਨੇ ਤਾ ਪਰਮਾਤਮਾ ਨੂੰ ਨਹੀ ਸੀ ਛਡਿਆ struggle is life
Jaspreet Kaur
absolutely ryt👍🏻
ਮਨਿੰਦਰ
ਬਹੁਤ ਸੋਹਣੀਆਂ ਗੱਲ੍ਹਾਂ ਦੱਸੀਆਂ,
ਅੱਜ ਕੱਲ੍ਹ ਦੇ ਬੱਚੇ ਇਹ ਨਹੀਂ ਦੇਖਦੇ ਕਿ ਸਾਰੇ ਕਲਾਕਾਰ ਮਿਹਨਤ ਕਰਕੇ ਕਮਾਈ ਕਰ ਰਹੇ ਅਾ, ਅਸੀਂ ਅੈਵੇ hater-suppoter ਬਣ ਕੇ ਆਵਦਾ ਟਾਈਮ ਖਰਾਬ ਕਰ ਰਹੇ ਅਾ, ਜਿਸਨੂੰ ਸੁਣਨਾ ਹੈ ਸੁਣੋ ਜੇਕਰ ਕੋਈ ਨਹੀਂ ਪਸੰਦ ਓਹਨੂੰ ਨਾ ਸੁਣੋ,
ਬਾਅਦ ਵਿਚ ਇਹੀ hater- suppoter depression da ਸ਼ਿਕਾਰ ਹੁੰਦੇ ਹਨ, ਜਦੋਂ ਵੇਲਾ ਹਥੋ ਲੰਘ ਜਾਂਦੇ 🙏
Seema Goyal
Be strong. Lokaa da kum ,dose nu depress karna hi hai.Be brave.