ਮਹੀਨੇ ਵਿੱਚ 4 ਤੋਂ 5 ਵਾਰ ਮੇਰੇ ਗੂਗਲ ਪੇ ਤੇ 1000 ਕੋ ਰੁਪਏ ਆਉਂਦੇ ਤਾਂ ਨਾਲ ਹੀ ਬਾਹਰਲੇ ਗਿੰਦੇ ਦਾ ਫੋਨ ਵੀ ਆ ਜਾਣਾ ਕਿ ਵੀਰ ਜੀ ਇਹ ਪੈਸੇ ਮੇਰੀ ਮਾਤਾ ਨੂੰ ਦੇ ਦੇਣਾ ਜਦੋਂ ਵੀ ਆਏ ਤੁਹਾਡੇ ਕੋਲ ,ਮੈਂ ਅੱਗੋਂ ਕਹਿ ਦੇਣਾ ਠੀਕ ਵੀਰੇ, ਗਿੰਦਾ ਵੀ ਦਿਹਾੜੀ ਦਾਰ ਬੰਦਾ ਸੀ ਤੇ ਮਰਜੀ ਨਾਲ ਸ਼ਾਦੀ ਕਰਵਾਈ ਸੀ,ਘਰ ਵਿੱਚ ਮਾਂ ਨਾਲ ਕੋਈ ਬੋਲਚਾਲ ਨਹੀਂ ਸੀ, ਜਦੋਂ ਇਸ ਤਰਾਂ ਪੈਸੇ ਆਉਂਦਿਆਂ ਨੂੰ ਕਈ ਮਹੀਨੇ ਹੋ ਗਏ ਤਾਂ ਮਨ ਵਿੱਚ ਕਈ ਸਵਾਲ ਆਉਣੇ ਕਿ ਇਹ ਪੈਸੇ ਕਿਉਂ ਦੇਂਦਾ ਮਾਂ ਆਪਣੀ ਨੂੰ ,ਵੈਸੇ ਕੋਈ ਬੋਲਚਾਲ ਨਹੀਂ ਮਾਂ ਨਾਲ ਇਸਦਾ। ਆਖਰ ਇੱਕ ਦਿਨ ਜਦੋਂ ਉਸਦੀ ਮਾਤਾ ਪੈਸੇ ਲੈਣ ਆਈ ਤਾਂ ਮੈਂ ਬੜਾ ਹੌਸਲਾ ਜਿਹਾ ਕਰਕੇ ਆਪਣੇ ਮਨ ਦੇ ਸਵਾਲ ਨੂੰ ਮਾਤਾ ਅੱਗੇ ਰੱਖ ਹੀ ਦਿੱਤਾ ਕਿ ਮਾਤਾ ਜੀ ਗਿੰਦਾ ਤੇਰਾ ਤੇਰੇ ਨਾਲ ਬੋਲਦਾ ਨਹੀਂ ਪੂਰੇ ਪਿੰਡ ਨੂੰ ਵੀ ਪਤਾ ਪਰ ਇਹ ਪੈਸੇ ਫਿਰ ਕਿਉਂ ਤੈਨੂੰ ਦੇਂਦਾ, ਪਹਿਲਾਂ ਮਾਤਾ ਚੁੱਪ ਰਹੀ ਫਿਰ ਰੋਣ ਲੱਗ ਪਈ,ਥੋੜ੍ਹਾ ਦਿਲ ਜਿਹਾ ਕਰਕੇ ਦੱਸਣ ਲੱਗੀ ਕਿ ਪੁੱਤ ਜਿਹੜੀ ਮੇਰੀ ਨੂੰਹ ਆਈ ਇਹ ਉਸਦੇ ਹੀ ਪਾਵਾੜੇ ਆ, ਮੈ ਕਿਹਾ ਨਹੀਂ ਮਾਤਾ ਜੀ ਉਹ ਤੇ ਕਦੇ ਸੁਣੀ ਨਹੀਂ ਉੱਚੀ ਬੋਲਦੀ ਵੀ, ਤਾਂ ਦੁੱਖੀ ਮਾਂ ਨੇ ਆਪਣੀਆਂ ਬਾਹਾਂ ਤੋਂ ਥੋੜ੍ਹਾ ਜਿਹਾ ਕਮੀਜ਼ ਚੁਕਿਆ ਤੇ ਬੋਲੀ ਆ ਭਲਾ ਮਾਨਸਾ ਦੇ ਕੰਮ ਆ, ਬਾਹਾਂ ਉਪਰ ਸੋਟੀਆਂ ਦੇ ਨਿਸ਼ਾਨ ਸਾਫ ਦਿਸ ਰਹੇ ਸੀ, ਮੈ ਕਿਹਾ ਮਾਂ ਤੂੰ ਗਿੰਦੇ ਨੂੰ ਦੱਸ , ਅੱਖਾਂ ਨੂੰ ਆਪਣੀ ਚੁੰਨੀ ਦੇ ਪੱਲੂ ਨਾਲ...
ਪੂੰਝਦੀ ਨੇ ਕਿਹਾ ਪੁੱਤ ਮੈਂ ਆਪਣੇ ਪੁੱਤ ਨੂੰ ਖੁਸ਼ ਦੇਖਣਾ ਚਾਉਂਦੀ ਆ, ਮੈਨੂੰ ਪ੍ਰਵਾ ਨਹੀਂ ਮੇਰੀ ਭਾਵੇਂ ਜਾਨ ਨਿਕਲ ਜਾਵੇ, ਨਾਲ਼ੇ ਪੁੱਤ ਨੂੰ ਵੀ ਨੂੰਹ ਨੇ ਧਮਕੀ ਦਿੱਤੀ ਕਿ ਤੇਰੀ ਮਾਂ ਮੇਰੇ ਮੱਥੇ ਨਹੀਂ ਲਗਨੀ ਚਾਹੀਦੀ ਜੇ ਲੱਗੀ ਤਾਂ ਮੈਂ ਦਵਾਈ ਪੀ ਕਿ ਆਤਮ ਹੱਤਿਆ ਕਰ ਲਾਉਂਗੀ ਤੇ ਜਿੰਮੇਵਾਰ ਤੂੰ ਹੋਏਗਾ।ਬੇਸ਼ੱਕ ਮਾਤਾ ਦੀਆਂ ਗੱਲਾਂ ਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਸੀ ਪਰ ਹਾਲਾਤ ਇਸਨੂੰ ਸਾਬਤ ਕਰਨ ਲਈ ਪੂਰੀ ਗਵਾਹੀ ਭਰਦੇ ਸੀ,ਇਕੇ ਸਾਹੇ ਮਾਤਾ ਕਈ ਦੁੱਖ ਦੱਸ ਗਈ ,ਕਹਿੰਦੀ ਪੁੱਤ ਮੇਰਾ ਫਿਰ ਵੀ ਚੰਗਾ ਜੋ ਮੈਨੂੰ ਨੂੰਹ ਤੋਂ ਚੋਰੀ ਛੁੱਪੇ ਖਰਚਾ ਪਾ ਦੇਂਦਾ, ਮੈਂ ਕਿਹਾ ਮਾਤਾ ਇਹਨਾਂ ਖਰਚਾ ਹੈ ਤੁਹਾਡਾ ਤਾਂ ਥੋੜ੍ਹਾ ਮੁਸਕਰਾ ਕਿ ਕਹਿਣ ਲੱਗੀ ਨਹੀਂ ਪੁੱਤ ਇਹ ਪੈਸੇ ਮੈਂ ਆਪਣੇ ਪੋਤਰੇਆਂ ਦੇ ਨਾਮ ਤੇ ਜਮਾਂ ਕਰਵਾ ਦੇਂਦੀ ਹਾਂ, ਮੇਰੇ ਪੁੱਤ ਦੀ ਜਾਨ ਸੌਖੀ ਰਹੂ ਕੱਲ ਨੂੰ , ਮੈਂ ਤਾਂ ਭੁੱਖੀ ਵੀ ਗੁਜਾਰਾ ਕਰ ਲੈਨੀ ਆ।।। ਫਿਰ ਦਿਲ ਦੇ ਸਾਰੇ ਜਵਾਬ ਤੇ ਸਵਾਲ ਖਤਮ ਹੋ ਜਦੋਂ ਮਾਂ ਅਤੇ ਪੁੱਤ ਦਾ ਪਿਆਰ ਇੱਕ ਦੂਜੇ ਤੋਂ ਵੱਧ ਨਜਰ ਆਇਆ।ਲੋਕਾਂ ਸਾਹਮਣੇ ਬੇਸ਼ੱਕ ਨਹੀਂ ਬੋਲਦੇ ਸੀ ਇੱਕ ਦੂਜੇ ਨਾਲ ਪਰ ਦਿਲ ਦੀਆਂ ਤਾਰਾਂ ਹਮੇਸ਼ਾਂ ਇੱਕੋ ਜਗ੍ਹਾ ਤੋਂ ਕਰੰਟ ਲੈਂਦੀਆਂ ਸਨ ਦੋਨਾਂ ਦੀਆਂ ਹੀ ।
ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ, 9855985137,8646017000
Access our app on your mobile device for a better experience!
Christina George
All stories are very touching.