ਇੱਕ ਛੋਟੀ ਜਿਹੀ ਮਨਿਆਰੀ ਦੀ ਦੁਕਾਨ, ਜਿਸਨੂੰ ਪੰਤਾਲੀ ਸਾਲ ਦਾ ਜਵਾਨ ਚਲਾ ਰਿਹਾ ਸੀ। ਉਸ ਦੁਕਾਨ ਤੋ ਉਹ ਆਪਣੇ ਤਿੰਨ ਬੱਚੇ ਪਾਲ ਰਿਹਾ ਸੀ। ਘਰਵਾਲੀ ਨਾਲ ਸਬਰ ਸੰਤੋਖ ਦੀ ਜ਼ਿੰਦਗੀ ਬਸਰ ਕਰ ਰਿਹਾ ਸੀ।
ਪੰਜਾਬੀ ਸੁਭਾਅ …. ਨਾਂ ਮਰੂ ਮਰੂ ਕਰਨੀ …. ਨਾਂ ਮਾੜਾ ਪਹਿਨਣਾ , ਨਾਂ ਮਾੜਾ ਖਾਣਾਂ। ਚੰਗਾ ਬੋਲ ਚਾਲ, ਨਾਂ ਮੰਗਣ ਦੀ ਆਦਤ, ਜਿੰਨੀ ਚਾਦਰ ੳਨਾਂ ਪੈਰ ਪਸਾਰ ਲੈਣਾ।
ਛੋਟੀ ਦੁਕਾਨ ਵੀ ਅਜ਼ੀਬ ਹੁੰਦੀ ਹੈ ਜੋ ਪਰਦਾ ਹੀ ਕੱਜਦੀ ਹੈ ਕਿ ਆਦਮੀ ਕੰਮ ਕਰ ਰਿਹਾ ਹੈ। ਬੱਚਤ ਕੁਝ ਨਹੀ। ਉਹ ਵੀ ਛੋਟਾ ਦੁਕਾਨਦਾਰ ਸੀ …ਦੋ ਚਾਰ ਹੋਲਸੇਲਰ ਟੱਕਰੇ ਹੋਏ ਸਨ। ਕੁਲ ਮਿਲਾ ਕੇ ਲੱਖ ਰੁਪਇਆ ਉਨ੍ਹਾਂ ਦਾ ਲੱਗਾ ਹੋਣਾ। ਜੋ ਮੁੱਠੀ ਭਰ ਸੇਲ ਹੋਣੀ ਕੁਝ ਕੁ ਆਪਣੇ ਜਰੂਰਤ ਲਈ ਰੱਖ ਲੈਣੀ ਬਾਕੀ ਪੈਸੇ ਹੋਲਸੇਲਰ ਨੂੰ ਦੇ ਕੇ ਹੋਰ ਮਾਲ ਲੈ ਲੈਣਾ । ਗਨੀਮਤ ਸੀ ਮਕਾਨ ਤੇ ਦੁਕਾਨ ਆਪਣੀ ਸੀ। ਉਹ ਅਜਿਹਾ ਕੋਹਲੂ ਦਾ ਬੈਲ ਸੀ ਜੋ ਅਨੇਕਾਂ ਪੈਂਡਾ ਤਹਿ ਕਰਕੇ ਵੀ ਉੱਥੇ ਹੀ ਖੜਾ ਸੀ ।
ਉਸਦਾ ਕੋਈ ਬੈਂਕ ਬੈਲੰਸ ਨਹੀ ਸੀ। ਸੱਜਰਾ ਕਮਾਉਦੇ ,ਨਾਲੋ ਨਾਲ ਖਰਚ ਕਰ ਲੈਂਦੇਂ। ਪਰ ਕਦੇ ਸ਼ਿਕਵਾ ਨਹੀ, ਸ਼ਿਕਾਇਤ ਵੀ ਨਹੀ। ਕੱਪੜੇ ਪਹਿਨਣ ਦੇ ਸਲੀਕੇ ਤੇ ਘਰ ਦੀ ਹਰ ਚੀਜ ਸਾਫ਼-ਸੁਥਰੀ ਤੇ ਟਿਕਾਣੇ ਰੱਖਣ ਦੀ ਆਦਤ ਨੇ ਅਜਿਹੀ ਨੁਹਾਰ ਦਿੱਤੀ ਸੀ ਕਿ ਜਿਵੇਂ ਉਹ ਸੰਪਨ ਪਰਿਵਾਰ ਹੋਵੇ ।
ਬੇਸ਼ੱਕ ਪਰਿਵਾਰ ਚ ਇਤਫ਼ਾਕ ਸੀ, ਕਰਜ਼ਾ ਵੀ ਕੋਈ ਨਹੀ ਸੀ ਪਰ ਅੰਦਰ ਇੱਕ ਖਾਲੀਪਣ ਸੀ, ਇੱਕ ਬੋਝ ਸੀ ਕਿ ਉਹ ਆਪਣੇਂ ਪਰਿਵਾਰ ਨੂੰ ਕੋਈ ਐਸ਼ੋ ਅਰਾਮ ਵਾਲੀ ਜਿੰਦਗੀ ਨਹੀ ਸੀ ਦੇ ਸਕਿਆ, ਐਸ਼ ਤੇ ਇੱਕ ਪਾਸੇ ਰਹੀ ਅਕਸਰ ਜ਼ਰੂਰੀ ਖਰਚੇ ਵੀ ਪੂਰੇ ਨਹੀਂ ਹੁੰਦੇ ਸਨ। ਦੁੱਖ ਸੀ ਅੰਦਰੂਨੀ ਕਿ ਬੱਚਿਆਂ ਨੂੰ ਚੰਗੇ ਸਕੂਲਾਂ ‘ਚ ਨਹੀ ਸੀ ਪੜਾ ਸਕਿਆ ।
ਮਾਨਸਿਕ ਬੋਝ ਦਾ ਨਤੀਜ਼ਾ ਹਾਰਟ ਅਟੈਕ ਦੇ ਰੂਪ ਚ ਆਇਆ ।ਖੜੇ-ਖੜੋਤੇ ਮੁਸੀਬਤ ਬਣ ਗਈ । ਘਰਵਾਲੀ ਨੂੰ ਮਜਬੂਰਨ ਪੈਸੇ ਮੰਗਣੇ ਪਏ ਰਿਸ਼ਤੇਦਾਰਾ ਕੋਲ਼ੋਂ।
ਇਲਾਜ ਹੋ ਗਿਆ, ਘਰ ਆ ਗਿਆ। ਹੁਣ ਉਸਦੇ ਦਿਲੋ ਦਿਮਾਗ ਤੇ ਹੋਰ ਬੋਝ ਪੈ ਗਿਆ। ਉਸ ਜਿਸਨੇ ਕਦੇ ਕਿਸੇ ਤੋ ਪੰਜੀ ੳਧਾਰ ਨਾ ਲਈ ਸੀ ਉਸਨੂੰ ਲੱਗਿਆ ਜਿਵੇ ਉਹ ਉਧਾਰ ਦੀ ਜਿੰਦਗੀ ਜੀ ਰਿਹਾ ਹੋਵੇ। ਰਿਸ਼ਤੇਦਾਰ ਉਸਦੇ ਸੰਪਨ ਸਨ, ਅਗਰ ਕੋਈ ਬਾਂਹ ਫੜ ਲੈਂਦਾ ਤੇ ਉਹ ਔਖਾਂ ਨਾ ਹੁੰਦਾ। ਉਸਨੇ ਕੁਝ ਕਿਹਾ ਨਹੀ, ਕਿਸੇ ਨੂੰ ਉਸਦੀ ਔਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ