ਸਿਨੇਮੇ ਵਿਚ ਪਹਿਲੀ ਫਿਲਮ ਵਿਆਹ ਮਗਰੋਂ ਅਮ੍ਰਿਤਸਰ ਵਿੱਚ ਵੇਖੀ ਸੀ..!
ਮੁਗਲੇ-ਆਜਮ..ਮਧੂ ਬਾਲਾ ਨੂੰ ਵੇਖ ਰੀਝ ਉਠੀ ਜੇ ਰੱਬ ਨੇ ਪੁੱਤ ਦਿੱਤਾ ਤਾਂ ਨੂੰਹ ਏਦੇ ਵਰਗੀ ਹੀ ਲਿਆਉਣੀ ਏ..!
ਫੇਰ ਉਸ ਨੇ ਵੇਹੜੇ ਪੈਰ ਪਾਇਆ..ਕਿੰਨੇ ਸੁਫ਼ਨੇ ਸਜਾਉਣੇ ਸ਼ੁਰੂ ਕਰ ਦਿੱਤੇ..ਨਿੱਕੇ ਹੁੰਦੇ ਨੂੰ ਨਹਾਉਣ ਲਈ ਟੱਬ ਵਿਚ ਬਿਠਾਉਂਦੀ ਤਾਂ ਜ਼ਿਦ ਕਰਦਾ ਕੇ ਸਾਰੇ ਖਿਡੌਣੇ ਵੀ ਕੋਲ ਰੱਖ ਦੇਵੋ..!
ਫੇਰ ਅੱਖਾਂ ਤੇ ਸਾਬਣ ਮਲਣ ਲੱਗਿਆਂ ਆਖਦੀ ਅੱਖਾਂ ਮੀਟ ਲੈ..ਪਰ ਖੁੱਲੀਆਂ ਰੱਖਦਾ..
ਅੱਖਾਂ ਵਿਚ ਸਾਬਣ ਪੈ ਜਾਣ ਮਗਰੋਂ ਕਿੰਨੀ ਦੇਰ ਤੱਕ ਅੱਖਾਂ ਮਲਦਾ ਰਹਿੰਦਾ..ਫੇਰ ਥੋੜੀ ਦੇਰ ਰੋ ਰਾ ਕੇ ਇਸਨੂੰ ਨੀਂਦਰ ਆ ਜਾਂਦੀ..ਫੇਰ ਸੁੱਤੇ ਪਏ ਨੂੰ ਵੇਹਂਦੀ ਰਹਿੰਦੀ..!
ਕਿੰਨੇ ਵਰ੍ਹਿਆਂ ਬਾਅਦ ਉਸ ਦਿਨ ਉਸਦੀ ਰਿਸੈਪਸ਼ਨ ਦੀ ਪਾਰਟੀ ਸੀ..
ਚਾਰੇ ਬੰਨਿਓਂ ਕਿੰਨੀਆਂ ਵਧਾਈਆਂ ਮਿਲ ਰਹੀਆਂ ਸਨ..ਜੋੜੀ ਵੀ ਲਾਜਵਾਬ ਸੀ..ਉਹ ਵਾਕਿਆ ਹੀ ਮਧੂ ਬਾਲਾ ਵਾਂਙ..!
ਫੇਰ ਜਦੋ ਦੋਵੇਂ ਹੱਥਾਂ ਵਿਚ ਹੱਥ ਪਾ ਕੇ ਨੱਚਣ ਲੱਗੇ ਤਾਂ ਦਿਲ ਵਿਚ ਵਲਵਲਾ ਜਿਹਾ ਉਠਿਆ..
ਕਿਧਰੇ ਮੈਥੋਂ ਦੂਰ ਹੀ ਨਾ ਹੋ ਜਾਵੇ..ਕਿਸੇ ਨੇ ਪਿੱਛੋਂ ਹਜ਼ੋਕਾ ਮਾਰਿਆ..ਲਫਾਫੇ ਵਿਚ ਸ਼ਗਨ ਫੜਾਉਂਦੀ ਹੋਈ ਨੇ ਆਖਿਆ ਹੁਣ ਤੇ ਨੂੰਹ ਦੀਆਂ ਪੱਕੀਆਂ ਮਿਲਣਗੀਆਂ..!
ਵਿਆਹ ਤੋਂ ਪਹਿਲਾਂ ਉਸਦੀ ਆਦਤ ਹੋਇਆ ਕਰਦੀ ਸੀ..ਸੁਵੇਰੇ ਉੱਠ ਰਸੋਈ ਵਿਚ ਜਾ ਸਭ ਤੋਂ ਪਹਿਲਾਂ ਕੌਲੀ ਵਿਚ ਭਿਓਏਂ ਬਦਾਮਾਂ ਦਾ ਫੱਕਾ ਮਾਰਦਾ..ਫੇਰ ਬਾਹਰ ਦੌੜਨ ਨਿੱਕਲ ਜਾਂਦਾ..!
ਪਰ ਵਿਆਹ ਮਗਰੋਂ ਉਡੀਕਦੀ ਰਹਿੰਦੀ..ਕਦੋਂ ਬਾਹਰ ਆਵੇਗਾ..ਬਦਾਮ ਖਾਵੇਗਾ..
ਪਰ ਉਹ ਉਸਤੋਂ ਪਹਿਲਾਂ ਹੀ ਬਾਹਰ ਨਿੱਕਲ ਚਾਹ ਬਣਾ ਕੇ ਛੇਤੀ ਨਾਲ ਇੱਕ ਵਾਰ ਫੇਰ ਅੰਦਰ ਲੈ ਜਾਂਦੀ..
ਫੇਰ ਘੰਟੇ ਕੂ ਮਗਰੋਂ ਦੋਵੇਂ ਬਾਹਰ ਆਉਂਦੇ..ਭਿਓਏਂ ਬਦਾਮ ਅੱਧੇ ਅੱਧੇ ਕਰ ਲੈਂਦੇ..ਮੇਰੇ ਜੋਗਾ ਕੋਈ ਨਾ ਬਚਦਾ..ਇੰਝ ਲੱਗਦਾ ਕੋਈ ਮੇਰੇ ਹਿੱਸੇ ਦੇ ਨੂੰ ਵੀ ਬੁਰਕ ਮਾਰ ਖੋਹ ਕੇ ਲੈ ਗਿਆ ਹੋਵੇ..!
ਪਹਿਲਾਂ ਗੱਡੀ ਵਿਚ ਨਾਲਦੀ ਸੀਟ ਤੇ ਮੈਂ ਬੈਠਿਆ ਕਰਦੀ..
ਪਰ ਹੁਣ ਮੇਰੀ ਸੀਟ ਮੱਲੀ ਗਈ ਸੀ..ਮਗਰ ਬੈਠਣਾ ਪੈਂਦਾ..ਇਹ ਦੋਵੇਂ ਅੱਗੇ ਬੈਠੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹਿੰਦੇ..ਮੈਂ ਬਿੜਕ ਰੱਖਦੀ..ਕੀ ਗੱਲਾਂ ਕਰਦੇ ਨੇ..ਕੀਦੇ ਬਾਰੇ ਕਰਦੇ..ਕਿਧਰੇ ਮੇਰੀਆਂ ਚੁਗਲੀਆਂ ਤਾਂ ਨਹੀਂ..?
ਫੇਰ ਦੋਹਾਂ ਨੇ ਸ਼ਾਇਦ ਸਲਾਹ ਕੀਤੀ..ਬਾਹਰ ਕੱਲਿਆਂ ਹੀ ਜਾਣਾ ਸ਼ੁਰੂ ਕਰ ਦਿੱਤਾ..ਫਾਰਮੈਲਿਟੀ ਜਿਹੀ ਕਰਦੇ..ਮੰਮੀ ਤੁਸੀਂ ਚੱਲੋਗੇ?..ਮੈਂ ਇੱਕ ਵਾਰ ਨਾਂਹ ਕਰਦੀ ਤਾਂ ਉਹ ਦੋਬਾਰਾ ਨਾ ਪੁੱਛਦੇ..!
ਫੇਰ ਕਿਸੇ ਵਹਿਮ ਪਾ ਦਿੱਤਾ ਕੇ ਬਾਹਰੋਂ ਆਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Prabh Kaur
Nyccc Stories a
Rekha Rani
Bahut he vadiaa story hai .very nice paji