ਜਿੱਥੇ ਉਹ ਖੜਾ ਸੀ ਉੱਥੋਂ ਇੱਕ ਰਾਹ ਪਿੰਡ ਨੂੰ ਜਾਂਦਾ ਸੀ ਤੇ ਇੱਕ ਮਹੰਤ ਦੇ ਡੇਰੇ ਨੂੰ , ਉਹਨੇ ਪਹੀ ਦੀ ਨੁੱਕਰ ਤੇ ਬੈਠਣ ਲਈ ਲਾਗਲੇ ਮੂਸਲ ਦੀ ਜੜ੍ਹ ‘ਚੋਂ ਸੁੱਕੀ ਪਰਾਲੀ ਕੱਢ ਕੇ ਤਰੇਲੇ ਘਾਹ ਤੇ ਵਿਛਾਈ , ਆਪਣੇ ਖੁੱਸੇ ਨੂੰ ਪਹੀ ਦੀ ਹਿੱਕੜੀ ਤੇ ਦੋਹਾਂ ਹੱਥਾਂ ‘ਚ ਮੂਧਾ ਫਸਾ ਕੇ ਮਾਰਿਆ , ਰੇਤ ਬਾਹਰ ਕਿਰ ਗਈ ਤੇ ਦੂਜੇ ਹੱਥ ‘ਚ ਫੜਿਆ ਪੈੱਗ ਅੰਦਰ……….
ਜਦੋਂ ਨੂੰ ਉਹ ਪਿੰਡ ਮੁੜਿਆ ਕੋਈ – ਕੋਈ ਕੱਲਮ ਕੱਲੇ ਤਾਰੇ ਨੇ ਆਣ ਅੰਬਰ ਦੇ ਪਿੰਡੇ ਤੇ ਸਿਰ ਕੱਢ ਲਿਆ ਸੀ । ਕੱਤਕ ਦੀ ਮੱਸਿਆ ਦੀ ਸ਼ਾਹ ਕਾਲੀ ਰਾਤ ਵਿੱਚ ਟਾਂਵੇਂ – ਟਾਂਵੇ ਭੌਂਕਦੇ ਕਿਸੇ ਲੰਡਰ ਕੁੱਤੇ ਦੀ ‘ਵਾਜ ਡਬਲ ਜਿਹੀ ਹੋ ਕੇ ਗਲੀ ਵਿੱਚ ਗੂੰਜ ਰਹੀ ਸੀ । ਉਹਨੇ ਘਰ ਦਾ ਗੇਟ ਵੜਨ ਸਾਰ ਲੋਈ ਦੀ ਬੁੱਕਲ ‘ਚੋਂ ਸੱਜੇ ਹੱਥ ਨਾਲ ਦੋਹਾਂ ਨਿੱਕਿਆਂ ਦਰਵਾਜ਼ਿਆਂ ਵਿਚਕਾਰਲੀ ਜਗ੍ਹਾ ਥਾਣੀਂ ਹੱਥ ਪਾ ਕੇ ਬਾਹਰੋਂ ਖੜੇ ਨੇ ਹੀ ਸਹਿਜੇ – ਸਹਿਜੇ ਅਰਲ ਖੋਲ੍ਹਿਆ । ਉਸੇ ਕੁੱਤੇ ਨੇ ਜਦੋਂ ਉਹਦੇ ਵੱਲ ਨੂੰ ਦੰਦ ਕਰੀਚੇ ਤਾਂ ਉਹਨੇ ਉਹਦੀ ਵੱਖੀ ‘ਚ ਠਾਹ ਦੇਣੀ ਲੱਤ ਮਾਰੀ , ਕਤੀੜ ਚਊਂ – ਚਊਂ ਕਰਦੀ ਜਿੱਧਰ ਨੂੰ ਮੂੰਹ ਹੋਇਆ ਤੀਰ ਹੋ ਗਈ । ਉਹ ਸਿੱਧਾ ਮੰਜੇ ਤੇ ਆਣ ਲੱਥਾ , ਮੰਜੇ ਦਾ ਪਾਵਾ ਲੈਵਲ ਕਰਨ ਲਈ ਉਹਨੇ ਇੱਕ ਭੁਰਿਆ ਜਿਹਾ ਰੋੜਾ ਹੇਠਾਂ ਟਿਕਾਇਆ ਤੇ ਦੁੱਧ ਦਾ ਗਿਲਾਸ ਬੁੱਲ੍ਹਾਂ ਤੇ………
ਓਦਾਂ ਉਹ ਉਹ ਟੈਮ ਨਾਲ ਘਰ ਆ ਕੇ ਪੈ ਜਾਇਆ ਕਰਦਾ ਸੀ ਪਰ ਅਜਾ ਪਤਾ ਨਹੀਂ ਕਿੱਥੋਂ ਧੱਕੇ – ਧੌੜੇ ਖਾਹ ਕੇ ਆਇਆ ਸੀ । ਅੱਖਾਂ ‘ਚ ਰੋਹ ਏਨਾ ਕੇ ਧਰਤੀ ਪਾੜ ਦੇਵੇ , ਪੈਰਾਂ ‘ਚ ਫੁਰਤੀ ਏਨੀ ਕਿ ਆਹ ਨਾਲ ਲਗਦਾ ਸਰਪੰਚ ਕਾ ਫੁੱਟਬਾਲ ਦੀ ਟੈਂਕੀ ਆਲਾ ਚੁਬਾਰਾ ਇੱਕੋ ਵਾਰ ‘ਚ ਛਾਲ ਮਾਰ ਕੇ ਟੱਪਜੇ । ਦੋ ਕਮਰਿਆਂ ਦੇ ਮਕਾਨ ‘ਚ ਉਹ ਲੱਭੂ ਦਾ ਮੁੰਡਾ ਅਖਵਾਉਂਦਾ ‘ਕੱਲਾ ਈ ਰਹਿੰਦਾ ਸੀ । ਮਾਂ – ਪਿਉ ਵਾਹਰਾ ,,ਭੈਣ – ਭਰਾ , ਚਾਚੇ – ਤਾਇਆਂ ਤੋਂ ਊਣਾ ਦਿਹਾੜੀਆਂ ਕਰਕੇ ਬੁਰਕੀਆਂ ਜੋੜਦਾ ।
ਗਵਾਂਡਣ ਚਾਚੀ ਕਦੀਂ – ਕਦਾਈਂ ਆ ਕੇ ਘਰ ਦਾ ਮੂੰਹ – ਮੱਥਾ ਸਵਾਰ ਜਾਂਦੀ ਤੇ ਸ਼ਾਮ ਜੀ ਨੂੰ ਕੋਸੇ ਦੁੱਧ ਦੀ ਬਾਟੀ ਸਾਂਝੀ ਕੰਧ ਤੇ ਟਿਕਾ ਖੁਦ ਸੁਰਖੁਰੂ ਹੋ ਜਾਂਦੀ ਤੇ ਉਹ ਸ਼ੁਰੂ……..
ਉਹਦੇ ਦਿਲ ‘ਚ ਅੰਤਾਂ ਦੀ ਪੀੜ੍ਹ ਸੀ , ਫਿਰਨੀ ਕੋਲੇ ਪਾਈਆਂ ਝੁੱਗੀਆਂ ‘ਚ ਰਹਿੰਦੇ ਬਾਜ਼ੀਗਰਾਂ ਦੀ ਇੱਕ ਕੁੜੀ ਨੂੰ ਕਈ ਦਿਨ ਪਹਿਲਾਂ ਉਹਨੇ ਖੇਤੋਂ ਕੱਖਾਂ ਦੇ ਨਾਲ ਆਪਣਾ ਦਿਲ ਵੀ ਪੰਡ ਦੇ ਵਿੱਚੇ ਬੰਨ੍ਹ ਕੇ ਦੇ ਦਿੱਤਾ ਸੀ । ਕੁੜੀ ਨੇ ਜਦੋਂ ਆਪਣੇ ਤਿੱਖੇ ਨੱਕ ‘ਚ ਪਾਏ ਚੌਰਸ ਕੋਕੇ ਨਾਲ ਉਹਦੇ ਵੱਲ ਮੁੜ ਕੇ ਹਾਸੀ ਬਿਖੇਰੀ ਸੀ ਤਾਂ ਕੰਜਰਦਾ ਊਂ ਈ ਕਿੰਨਾ ਟੈਮ ਝੋਨੇ ਦੇ ਵੱਢ ‘ਚ ਲਿਟੀ ਗਿਆ ਸੀ । ਕੱਖ ਲੈ ਕੇ ਕੁੜੀ ਪਿੰਡ ਨੂੰ ਆ ਗਈ ਤੇ ਉਹ ਘਰ ਨੂੰ……..
ਇੱਕ ਪੂਰਨਮਾਸ਼ੀ ਨੂੰ ਪਿੰਡ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ