“ਮਹੌਲ ਠੀਕ ਨਹੀਂ”
ਗੁਰਨਾਮ ਸਿੰਘ ਰੋਜ਼ ਦੀ ਤਰਾਂ ਹੀ ਆਪਣੇ ਖੇਤਾਂ ਵੱਲ ਨੂੰ ਜਾ ਰਿਹਾ ਸੀ। ਸੂਰਜ ਨੇ ਅਜੇ ਚੜਦੇ ਵਾਲੇ ਪਾਸੇ ਤੋਂ ਮਾੜਾ ਜਿਹਾ ਸਿਰ ਹੀ ਚੁੱਕਿਆ ਸੀ। ਉਸ ਨੇ ਵੇਖਿਆ ਕਿ ਉਸ ਦੇ ਦੋਸਤ ਦਰਸ਼ਨ ਸਿੰਘ ਦੇ ਦਰਵਾਜ਼ੇ ਚ ਕਾਫੀ ਜਾਣੇ ਖੜੇ ਸਨ। ਮਨ ‘ਚ ਕਈ ਤਰਾਂ ਖਿਆਲ ਆਏ। ਕਦਮਾਂ ਨੂੰ ਥੋੜੀ ਤੇਜ਼ੀ ਦਿੰਦੇ ਹੋਏ ਦੂਰੋਂ ਹੀ ਅਵਾਜ਼ ਦੇ ਕੇ ਪੁੱਛਿਆ
“ਕੀ ਗੱਲ ਹੋ ਗਈ ਦਰਸ਼ਨ ਸਿੰਹਾਂ ? ਕਿਵੇਂ ਇਕੱਠੇ ਹੋਏ ਓ ਸਾਰੇ, ਸੁੱਖ ਤਾਂ ਹੈ”। “ਹਾਂ ਬਈ ਗੁਰਨਾਮ, ਆਪਣੇ ਲਾਡੀ ਦਾ ਕੈਨੇਡਾ ਦਾ ਪੜਾਈ ਵਾਲਾ ਵੀਜ਼ਾ ਆ ਗਿਆ ਹੈ, ਬੱਸ ਦਿੱਲੀ ਏਅਰਪੋਰਟ ਤੇ ਹੀ ਛੱਡਣ ਚੱਲੇ ਸੀ” ਦਰਸ਼ਨ ਸਿੰਘ ਨੇ ਮੁੱਛਾਂ ਨੂੰ ਮਰੋੜਾ ਦਿੰਦੇ ਹੋਏ ਗੱਲ ਪੂਰੀ ਕੀਤੀ। “ਚਲੋ ਇਹ ਤਾਂ ਖੁਸ਼ੀ ਦੀ ਗੱਲ ਹੈ, ਮਾਲਕ ਤਰੱਕੀਆਂ ਦੇਵੇ, ਪਰ ਯਾਰ ! ਮਸਾਂ ਹੀ ਸੁੱਖਾਂ ਸੁੱਖ ਕੇ ਤੁਸੀ ਪੁੱਤ ਲਿਆ ਸੀ, ਲਾਡੀ ਤੋਂ ਬਿਨਾਂ ਤੁਹਾਡਾ ਇੱਥੇ ਹੈ ਵੀ ਕੌਣ ? ਸੁੱਖ ਨਾਲ ‘ਕੱਲੇ ਨੂੰ ਜ਼ਮੀਨ ਵੀ ਬਾਰਾਂ ਕਿੱਲੇ ਆਉਦੀ ਹੈ, ਇਕੱਲੇ ਕਹਿਰੇ ਪੁੱਤ ਨੂੰ ਹਜ਼ਾਰਾਂ ਮੀਲ ਭੇਜਣ ਦੀ ਕੀ ਲੋੜ ਸੀ ? ਗੁਰਨਾਮ ਸਿੰਘ ਨੇ ਥੋੜੀ ਚਿੰਤਾ ਜਤਾਈ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ