ਮੈ ਬੱਚਾ ਨਹੀਂ ਹਾਂ
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬੱਚੇ ਬਹੁਤ ਪਿਆਰੇ ਤੇ ਭੋਲੇ ਹੁੰਦੇ ਹਨ।ਉਹ ਕਈ ਵਾਰ ਅਨਜਾਣੇ ਵਿੱਚ ਅਜਿਹੀਆਂ ਗੱਲਾਂ ਕਰ ਦਿੰਦੇ ਹਨ ਜਿੰਨਾਂ ਬਾਰੇ ਅਸੀਂ ਕਦੇ ਸੋਚਿਆਂ ਵੀ ਨਹੀਂ ਹੁੰਦਾ । ਬੱਚੇ ਕਈ ਵਾਰ ਗੱਲ ਸਹਿ -ਸੁਭਾਵਿਕ ਹੀ ਮੂੰਹ ਵਿੱਚੋਂ ਕੱਢ ਦਿੰਦੇ ਹਨ ਤੇ ਵੱਡੇ ਵੀ ਗੱਲ ਸੁਣ ਕੇ ਹੈਰਾਨ ਰਹਿ ਜਾਦੇਂ ਹਨ। ਜਿਸਦਾ ਉਹਨਾਂ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ। ਅਜਿਹੀ ਇੱਕ ਗੱਲ ਮੇਰੀ ਨਾਲ ਵੀ ਹੋਈ।
ਪਿਛਲੇ ਮਹੀਨੇ ਦੀ ਗੱਲ ਹੈ ਕਿ ਮੇਰਾ ਇੱਕ ਨੋਕਰੀ ਸਮੇਂ ਦਾ ਦੋਸਤ ਮਹਿੰਦਰ ਆਪਣੇ ਛੋਟੇ ਪੋਤੇ ਬਿੱਟੂ ਨਾਲ ਮਿਲਣ ਮੇਰੇ ਘਰ ਆਇਆਂ। ਬਿੱਟੂ ਦੀ ਉਮਰ ਪੰਜ ਕੁ ਸਾਲ ਦੀ ਹੋਵੇਗੀ। ਜਦੋਂ ਉਹ ਸ਼ਾਮ ਨੂੰ ਵਾਪਸ ਜਾਣ ਲੱਗੇ ਤਾਂ ਬਿੱਟੂ ਨੇ ਮੇਰੇ ਬੱਚਿਆਂ ਕੋਲ ਹੀ ਰਹਿਣ ਦੀ ਜਿੱਦ ਕਰ ਲਈ। ਮਹਿੰਦਰ ਨੇ ਉਸਨੂੰ ਕਾਫ਼ੀ ਚੱਲਣ ਕਿਹਾ ਪਰ ਉਸਨੇ ਇੱਕ ਨਾ ਸੁਣੀ।
“ਬਿੱਟੂ ਪੁੱਤਰ ਆਪਾਂ ਅੰਕਲ ਦੇ ਘਰ ਫ਼ੇਰ ਆ ਜਾਵਾਂਗੇ। ਤੇਰੀ ਮੰਮੀ ਉਡੀਕਦੇ ਹੋਣਗੇ ਹੁਣ ਆਪਾਂ ਆਪਣੇ ਘਰ ਚੱਲਦੇ ਹਾਂ। ”
“ਨਹੀਂ ਦਾਦੂ ਮੈ ਤਾਂ ਰੀਆ ਦੀਦੀ ਕੋਲ ਹੀ ਰਹਿਣਾ ਹੈ। ”
ਮਹਿੰਦਰ ਨੇ ਬਹੁਤ ਸਮਝਾਇਆ ਪਰ ਬਿੱਟੂ ਨੇ ਇੱਕ ਨਾ ਸੁਣੀ। ਮੈਂ ਵੀ ਕਹਿ ਦਿੱਤਾ, “ਮਹਿੰਦਰ ਕੋਈ ਗੱਲ ਨਹੀਂ ਸਵੇਰੇ ਮੈਂ ਆਪ ਛੱਡ ਆਵਾਂਗਾ। ਬਿੱਟੂ ਤਾਂ ਬੱਚਾ ਹੈ ਤੂੰ ਵੀ ਐਵੇਂ ਜਿੱਦ ਕਰੀਂ ਜਾਦਾਂ ਹੈ।”
“ਨਹੀਂ ਵੀਰ ਜਿੱਦ ਦੀ ਕੋਈ ਗੱਲ ਨਹੀਂ ਹੈ ਪਰ ਇਹ ਇਕੱਲਾ ਕਿਤੇ ਰਿਹਾ ਨਹੀਂ ਹੈ। ਤੁਹਾਨੂੰ ਰਾਤ ਨੂੰ ਤੰਗ ਕਰੇਗਾ। ”
“ਚੱਲ ਕੋਈ ਨਾ ਜਦੋਂ ਤੰਗ ਕਰੇਗਾ ਦੇਖਿਆ ਜਾਵੇਗਾ ਨਾਲੇ ਚਾਰ ਕਿਲੋਮੀਟਰ ਦੀ ਦੂਰੀ ਤੇ ਤਾਂ ਪਿੰਡ ਹੈ। ਮੈਂ ਆਪ ਛੱਡ ਆਵਾਂਗਾ।”
“ਚੱਲ ਠੀਕ ਹੈ ਜਿਵੇਂ ਤੇਰੀ ਮਰਜ਼ੀ, ਮੈਂ ਚੱਲਦਾ ਹਾਂ। ਬਿੱਟੂ ਰਾਤ ਨੂੰ ਤੰਗ ਨਾ ਕਰੀਂ ਪੁੱਤਰ। ”
“ਠੀਕ ਹੈ ਦਾਦੂ “, ਆਖ ਉਹ ਅੰਦਰ ਭੱਜ ਜਾਦਾਂ ਹੈ।
ਰਾਤ ਨੂੰ ਅਜੇ ਅੱਠ ਕੁ ਵਜੇ ਦਾ ਸਮਾਂ ਸੀ ਕਿ ਬਿੱਟੂ ਨੇ ਘਰ ਜਾਣ ਦੀ ਜਿੱਦ ਫੜ ਲਈ। ਮੈਂ ਬੜਾ ਸਮਝਾਇਆ ਪੁੱਤਰ ਸਵੇਰੇ ਤੁਹਾਡੇ ਘਰ ਚੱਲਾਂਗੇ।
” ਨਹੀਂ ਮੈਂ ਤਾਂ ਹੁਣੇ ਹੀ ਮੰਮੀ ਕੋਲ ਜਾਣਾ ਹੈ। ”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ