ਪਿਤਾ ਜੀ ਨੇ ਸਾਡੇ ਨਿੱਕੇ ਹੁੰਦਿਆਂ ਤੋਂ ਹੀ ਘਰ ਵਿਚ ਕਦੇ ਲਵੇਰਾ ਮੁੱਕਣ ਨਹੀਂ ਸੀ ਦਿੱਤਾ..!
ਕਾਲਜੋਂ ਆਉਣ ਮਗਰੋਂ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾ..ਪੱਗ ਲਾਹ ਸਿਰ ਤੇ ਪਰਨਾ ਬੰਨ ਵਲੈਤੀ ਗ਼ਾਈਂ ਲਈ ਪੱਠੇ ਵੱਢਣ ਜਾਣਾ..!
ਭਰ ਸਿਆਲ ਵਿਚ ਕਈ ਵੇਰ ਹਰੇ ਦੀ ਤੋਟ ਆ ਜਾਇਆ ਕਰਦੀ..ਫੇਰ ਤੂੜੀ ਵਾਲਾ ਗਤਾਵਾ ਕਰਨਾ ਪੈਂਦਾ..ਗਤਾਵਾ ਉਸਨੂੰ ਬਿਲਕੁਲ ਵੀ ਪਸੰਦ ਨਹੀਂ ਸੀ..ਉਹ ਇਸ ਵਿਚ ਜਿਆਦਾ ਖਲ ਅਤੇ ਆਟਾ ਭਾਲਦੀ..ਫੇਰ ਗੁੱਸੇ ਵਿਚ ਢੁੱਡਾਂ ਮਾਰ ਮਾਰ ਸਾਰਾ ਕੁਝ ਖੁਰਲੀ ਤੋਂ ਬਾਹਰ ਸਿੱਟ ਦੀਆ ਕਰਦੀ..ਫੇਰ ਅੜਿੰਗਣਾ ਸ਼ੁਰੂ ਕਰ ਦਿੰਦੀ..ਮੈਨੂੰ ਗੁੱਸਾ ਆ ਜਾਂਦਾ..ਉਸਨੂੰ ਕੁੱਟ ਦਿਆ ਕਰਦਾ..ਉਹ ਡਰ ਕੇ ਇੱਕ ਨੁੱਕਰੇ ਲੱਗ ਜਾਇਆ ਕਰਦੀ..ਭੈਣ ਪਿਤਾ ਜੀ ਨੂੰ ਦੱਸ ਦਿੰਦੀ ਕੇ ਇਸਨੇ ਅੱਜ ਡੰਗਰ ਕੁੱਟੇ ਨੇ..ਉਹ ਨਰਾਜ ਹੋ ਜਾਂਦੇ..ਆਖਦੇ ਬੇਵਕੂਫ਼ ਆਪਣੇ ਦਿਲ ਤੋਂ ਸੋਚ ਕੇ ਵੇਖ..ਬੇਜੁਬਾਨ ਨੂੰ ਕਿੰਨੀ ਪੀੜ ਹੁੰਦੀ ਹੋਵੇਗੀ..ਮੈਂ ਓਹੀ ਸੋਟੀ ਫੇਰ ਆਪਣੇ ਮਾਰਦਾ..ਵਾਕਿਆ ਹੀ ਪੀੜ ਹੁੰਦੀ..!
ਮੈਨੂੰ ਤਰਸ ਆ ਜਾਂਦਾ..ਉਸਨੂੰ ਪਲੋਸਦਾ..ਪਿਆਰ ਕਰਦਾ!
ਮੈਂ ਪਹਿਲਾਂ ਹੀ ਕੁਝ ਐਸੀਆਂ ਥਾਵਾਂ ਲੱਭ ਕੇ ਰੱਖੀਆਂ ਹੁੰਦੀਆਂ ਜਿਥੇ ਥੋੜਾ ਬਹੁਤ ਘਾਹ ਉੱਗਿਆ ਹੁੰਦਾ..ਫੇਰ ਘੜੀ ਕੂ ਮਗਰੋਂ ਦਾਤਰੀ ਨਾਲ ਉਸ ਘਾਹ ਦੀ ਅੱਧੀ ਕੂ ਪੰਡ ਕਰ ਹੀ ਲਿਆਉਂਦਾ..ਫੇਰ ਸੁੱਕੀ ਪਰਾਲੀ ਨਾਲ ਕੁਤਰ ਕੇ ਵਧੀਆ ਪੱਠੇ ਬਣ ਜਾਂਦੇ..ਉਹ ਰੱਜ ਕੇ ਖਾਂਦੀ ਫੇਰ ਮੇਰੇ ਵੱਲ ਵੇਖਦੀ..ਇੰਝ ਲੱਗਦਾ ਮੇਰਾ ਸ਼ੁਕਰਾਨਾ ਕਰ ਰਹੀ ਹੋਵੇ..!
ਅੱਜ ਏਨੇ ਵਰ੍ਹਿਆਂ ਮਗਰੋਂ ਆਪਣੇ ਸ਼ਹਿਰੋਂ ਦੋ ਸੌ ਕਿਲੋਮੀਟਰ ਦੂਰ ਜਾਣਾ ਪਿਆ..!
ਇਸ ਵੇਰ ਕਨੇਡਾ ਦੀ ਸੌ ਵਰ੍ਹਿਆਂ ਦੀ ਸਭ ਤੋਂ ਭੈੜੀ ਔੜ ਲੱਗੀ..ਪਿਛਲੇ ਡੇਢ ਮਹੀਨੇ ਤੋਂ ਕੋਈ ਮੀਂਹ ਨਹੀਂ..ਇੱਕ ਥਾਂ ਵਲਗਣ ਵਲ ਕੇ ਤਕਰੀਬਨ ਸੌ ਸਵਾ ਸੌ ਗਾਵਾਂ ਵੱਛੀਆਂ ਵੱਛੇ ਛੱਡੇ ਹੋਏ ਸਨ..ਓਹਨਾ ਧਰਤ ਤੇ ਉੱਗਿਆ ਸਾਰਾ ਘਾਹ ਚਰ ਲਿਆ ਸੀ..ਮੈਂ ਕੋਲ ਜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ