ਗੱਲ ਤਕਰੀਬਨ 3 ਕੁ ਦਹਾਕੇ ਪੁਰਾਣੀ ਹੈ। ਸਾਡੇ ਪਿੰਡ ਜਿੱਥੇ ਹੁਣ ਗੁਰਮੇਜ ਸਿੰਘ ਹੁਰਾਂ ਦਾ ਘਰ ਹੈ, ਓਥੇ ਪਹਿਲਾਂ ਇੱਕ ਗਰੀਬ ਪਰਿਵਾਰ ਰਹਿੰਦਾ ਸੀ। ਦੋਨੋਂ ਭਰਾ ਸੀ ਜਿਹਨਾਂ ਦਾ ਨਾਮ ਸੀ ਜਿਊਣਾਂ ਤੇ ਜਗੀਰਾ । ਜਿਊਣਾਂ ਦੇਸੀ ਦਾਰੂ ਕੱਢ ਕੇ ਵੇਚਦਾ ਸੀ ਤੇ ਜਗੀਰਾ ਸ਼ਰੀਫ ਸੀ ਜੋ ਘੜੁੱਕਾ ਚਲਾਉਂਦਾ ਸੀ।
ਕਹਿੰਦੇ ਇੱਕ ਦਿਨ ਜਿਊਣਾਂ ਦਾਰੂ ਕੱਢੇ ਤੇ ਉੱਤੋਂ ਪੁਲਿਸ ਦਾ ਛਾਪਾ ਪੈ ਗਿਆ। ਜਿਊਣਾਂ ਕੰਧ ਟੱਪ ਕੇ ਭੱਜ ਗਿਆ ਤੇ ਅੜਿੱਕੇ ਆ ਗਿਆ ਭੋਲ਼ਾ ਪੰਛੀ ਜਗੀਰਾ, ਲੈ ਗਈ ਪੁਲਿਸ ਜੀਪ ‘ਚ ਬਿਠਾ ਕੇ। ਜਗੀਰੇ ਦੇ ਪਿਓ ਨੇ ਪਿੰਡ ਦੇ ਮੋਹਤਬਾਰਾਂ ਨੂੰ ਤੇ ਸਰਪੰਚ ਨੂੰ ਨਾਲ ਲਿਆ ਕਿ ਆਪਾ ਥਾਣੇ ਚੱਲ ਕੇ ਜਗੀਰੇ ਦੇ ਮਗਰ ਚੱਲੀਏ ਤੇ ਪੁਲਿਸ ਦੀ ਅਰਜ਼ੋਈ ਕਰੀਏ ਕਿ ਤੁਸੀਂ ਗ਼ਲਤ ਬੰਦਾ ਚੁੱਕ ਲਿਆ, ਇਹ ਬੰਦਾ ਤਾਂ ਸ਼ਰੀਫ ਹੈ ਤੇ ਜਿਊਣਾਂ ਦੌੜ ਗਿਆ।
ਲਓ ਜੀ ਪਿੰਡ ਵਾਲੇ ਜਦੋਂ ਥਾਣੇ ਪਹੁੰਚੇ ਤਾਂ ਜਾਂਦਿਆਂ ਨੂੰ ਜਗੀਰੇ ਦੀ “ਪਟਾ ਸਰਵਿਸ” ਹੋ ਰਹੀ ਸੀ ਤੇ...
ਜਗੀਰੇ ਦੀਆਂ ਚੀਕਾਂ ਬਾਹਰ ਤੱਕ ਸੁਣੇ। ਪੁਲਿਸ ਮਾਰੇ ਪਟਾ ਤੇ ਜਗੀਰਾ ਚੀਕੇ “ਹਾਏ ਓਏ ਮੈਂ ਨਹੀਂ ਜਿਊਣਾਂ” (ਮਤਲਬ ਮੈਂ ਜਗੀਰਾ ਹਾਂ ਜਿਊਣ ਸਿਹੁੰ ਨਹੀਂ)
ਤੇ ਮੂਹਰਿਓ ਥਾਣੇਦਾਰ ਕਹੇ “ਤੂੰ ਕਿਦਾਂ ਨਹੀਂ ਜੀਣਾ ??… ਤੈਨੂੰ ਅਸੀਂ ਮਰਣ ਦਿੰਨੇ ??.. ਹਾਲੇ ਤਾਂ ਤੂੰ ਆਵਦੇ ਬਾਕੀ ਅੱਡੇ ਵੀ ਦੱਸਣੇ ਆ ਤੈਨੂੰ ਏਦਾਂ ਨਹੀਂ ਮਰਨ ਦਿੰਦੇ।” ਪਟਾ ਵੱਜੇ ਫ਼ਿਰ ਤੇ ਫ਼ਿਰ ਓਹੀ ਅਵਾਜ਼ ” ਹਾਏ ਓਏ ਮੈਂ ਨਹੀਂ ਜਿਊਣਾਂ”…. 😂😂😂
ਜਦ ਨੂੰ ਪਿੰਡ ਵਾਲਿਆਂ ਨੇ ਥਾਣੇਦਾਰ ਨੂੰ ਬੇਨਤੀ ਕੀਤੀ ਕਿ ਭਾਈ ਸਾਬ ਇਹ ਤੇ ਵਿਚਾਰਾ ਜਗੀਰਾ ਜੋ ਘੜੁੱਕਾ ਚਲਾਉਂਦਾ, ਜਿਊਣਾਂ ਤਾਂ ਭੱਜ ਗਿਆ ਜਿਹੜਾ ਦਾਰੂ ਕੱਢਦਾ । ਥਾਣੇਦਾਰ ਕਹਿੰਦਾ “ਤਾਂ ਹੀ ਸੌਰੀ ਦਾ ਬੋਲੀ ਜਾਂਦਾ “ਮੈਂ ਨਹੀਂ ਜਿਊਣਾਂ- ਮੈਂ ਨਹੀਂ ਜਿਊਣਾਂ” …😂😂😂😂
ਤਜਿੰਦਰਵੀਰ ਸਿੰਘ- ਸੁਲਤਾਨਪੁਰ ਲੋਧੀ
Access our app on your mobile device for a better experience!
malkeet
ihde ch hasse vali kehri gl c🙄🙄🙄🙄