More Punjabi Kahaniya  Posts
ਮੈਂ ਤੇ ਮੇਰੀ ਜਾਨ


(ਮੈਂ ਤੇ ਮੇਰੀ ਜਾਨ)

ਸਵੇਰ ਸਾਰੇ ਪਾਸੇ ਆਪਣਾ ਉਜਾਲਾ ਕਰਦੀ ਆ ਰਹੀ ਸੀ। ਤੇ
ਏਧਰ ਅੱਖੀਆਂ ਦੀ ਚੁੱਪ ਵਿਚ  ਸਾਡਾ ਪ੍ਰਦੀਪ ਬੜੀ ਹੀ ਪਿਆਰੀ ਨੀੰਦ ਵਿਚ ਸੁੱਤਾ ਹੋਇਆ ਸੀ।
ਬੇਬੇ ਦੀ ਮਿੱਠੀ- ਮਿੱਠੀ ‘ਤੇ ਪਿਆਰੀ ਜਿਹੀ ਆਵਾਜ਼ ਪ੍ਰਦੀਪ ਦੇ ਕੰਨੀ ਪਈ । ਬੜੇ ਸਹਿਜੇ ਅੱਖਾਂ ਮੱਲਦਾ ਹੋਇਆ ਉਠਿਆ ਹਾਂਜੀ ਬੇਬੇ ਸਵੇਰ ਹੋ ਗਈ ਹੈ।

ਬੇਬੇ – – – ਹਾਂਜੀ ਪੁੱਤ ਤੁਸੀ ਹੀ ਅੱਜ ਮਝੇ ਵਿਚ ਸੁੱਤੇ ਸੀ। ਸਵੇਰ ਤੇ ਕੱਦੋ ਦੀ ਹੋ ਗਈ….ਹੈ।

ਪ੍ਰਦੀਪ – – – ਓ ਅੱਛਾ ਬੇਬੇ ਚਲੋ ਫੇਰ ਜਲਦੀ ਨਾਲ ਮੈਨੂੰ ਚਾਹ ਪਿਲਾਓ ਬੇਬੇ …।

ਬੇਬੇ :   ਅੱਜ ਤੈੰਨੂੰ ਕੁਝ ਯਾਦ ਐ..?

ਪ੍ਰਦੀਪ : ਕਿ ਬੇਬੇ ?

ਬੇਬੇ : ਅੱਜ ਆਪਾਂ ਕੀਤੇ ਜਾਣਾ ਸੀ।

ਪ੍ਰਦੀਪ : ਓ ਅੱਛਾ ਬੇਬੇ ਹਾਂਜੀ ਯਾਦ ਆ ਗਿਆ… ਅੱਜ ਮੈਂ ਆਪਣੀ ਪਿਆਰੀ ਬੇਬੇ ਦੇ ਨਾਲ ਆਪਣੇ ਨਾਨਕੇ ਪਿੰਡ ਆਪਣੇ ਮਾਮੇ ਦੀ ਕੁੜੀ ਦੇ ਵਿਆਹ ਵਿਚ ਜਾਣਾ ਸੀ, ਹੈਨਾਂ ਬੇਬੇ…।

ਬੇਬੇ : ਹਾਂਜੀ ਪੁੱਤ।

“ਜਲੰਧਰ ਕੋਲ ਇਕ ਪਿੰਡ, ਪ੍ਰਦੀਪ ਦੇ ਨਾਨਕੇ ਸਨ ।” ਦੋਨੋਂ ਮਾਂ ਪੁੱਤ ਪਿੰਡ ਵੱਲ  ਤੁਰ ਪਏ। ਪ੍ਰਦੀਪ ਦੇ ਬਾਪੂ ਜੀ  ਵਿਦੇਸ਼ ਵਿਚ ਕਿਸੇ ਚੰਗੀ ਕੰਪਨੀ ਵਿਚ ਕੰਮ ਕਰਦੇ ਸਨ ।
‘ਤੇ ਏਧਰ ਪ੍ਰਦੀਪ ਵੀ ਆਪਣੇ ਜ਼ਮਾਨੇ ਦਾ ਇਕ ਪਿਆਰਾ ਰੰਗ ਸੀ।
ਮੇਰਾ ਮਤਲਬ ਕਿ ਪ੍ਰਦੀਪ ਬਹੁਤ  ਹੀ ਪ੍ਰਸਿੱਧ ਸ਼ਾਇਰ ਸੀ।
ਉਸਦੀਆਂ ਕਵਿਤਾਵਾਂ ਹਰ ਇਕ ਦਿਲ ਦੇ ਨੇੜੇ ਪਹੁੰਚੀਆਂ ਸਨ ।
ਉਸਦਾ “ਰੋਹਬ ਏਦਾਂ ਦਾ ਸੀ। ਜਿਵੇਂ ਕੋਈ ਫ਼ਿਲਮੀ ਹੀਰੋ ਹੋਵੇ।”
ਉਸਨੂੰ ਦੇਖ ਕੇ ਕਿਸੇ ਵੀ ਮੁਟਿਆਰ ਦਾ ਦਿਲ ਹਾਰ ਜਾਣਾ ਇਕ ਆਮ ਜਿਹੀ ਗੱਲ ਸੀ।
ਪਰ ਉਸਨੂੰ ਦੇਖੀਆਂ ਬਹੁਤ  ਹੀ ਘੱਟ ਲੋਕਾਂ ਨੇ ਸੀ। ਕੁਝ ਕੂ ਲੋਕ ਸਨ । ਜੋ ਉਸਨੂੰ ਚਿਹਰੇ ਤੋ ਜਾਣਦੇ ਸਨ ।
ਪਰ ਉਸਦਾ ਨਾਮ ਬਹੁਤ  ਹੀ ਮਸ਼ਹੂਰ ਸੀ। ਹਰ ਕੋਈ ਉਸਨੂੰ ਮਿਲਣਾ ਚਾਹੁੰਦਾ ਸੀ।

ਪ੍ਰਦੀਪ ਤੇ ਉਸਦੀ ਬੇਬੇ ਆਖਿਰ ਨੂੰ ਪੁਹੰਚ ਹੀ ਗਏ, ਮਾਮੇ- ਨਾਨੇ ਪ੍ਰਦੀਪ ਦੇ ਆਲੇ- ਦੁਆਲੇ ਘੁੰਮਣ ਲੱਗ ਗਏ ਕਿਉਂਕਿ ਪ੍ਰਦੀਪ ਆਪਣੀ ਜਵਾਨੀ ਦਾ ਪਹਿਲਾਂ ਪੈਰ ਆਪਣੇ ਨਾਨਕੇ ਪਿੰਡ, ਪਾ ਰਿਹਾ ਸੀ।
ਜਦੋ ਦਾ ਉਸਨੇ ਹੋਸ਼ ਸੰਭਾਲੀ ਸੀ, ਉਹ ਪਹਿਲਾਂ ਕਦੀ ਨਹੀਂ ਆਇਆ ਸੀ। ਸ਼ਾਇਦ ਇਸ ਲਈ ਸਭ ਉਸਨੂੰ ਦੇਖਕੇ ਏਨਾਂ ਮਾਨ ‘ਤੇ  ਪਿਆਰ ਦੇ ਰਹੇ ਸਨ ।
ਜਾਂ ਫਿਰ ਉਹ ਇਕ ਖਾਸ ਇਨਸਾਨ ਸੀ। ਤਾਂ ਕਰਕੇ ਚਲੋ ਇਹ ਤੇ ਪ੍ਰਦੀਪ ਜਾਣੇ ਜਾਂ ਉਸਦੇ ਨਾਨਕੇ।

ਆਪਣੇ ਕੰਮ ਤੋਂ ਕੁਝ ਦਿਨ ਲਈ ਪ੍ਰਦੀਪ ਆਰਾਮ ਕਰਨਾ ਚਾਹੁੰਦਾ ਸੀ। ਇਕ ਨਵੀਂ ਕਿਤਾਬ ਲਿਖਣਾ ਚਾਹੁੰਦਾ ਸੀ। ਇਸ ਤੋਂ ਵਧੀਆ ਜਗ੍ਹਾ ਉਸਦੇ ਲਈ ਹੋਰ ਕਿਤੇ ਨਹੀ ਹੋ ਸਕਦੀ ਸੀ।
ਚਾਰੇ ਪਾਸੇ ਰੌਣਕ ਹਲਵਾਈ ਆਪਣੇ ਤਰਾਂ – ਤਰਾਂ ਦੇ ਪਕਵਾਨ ਪਕਾ ਰਹੇ ਸਨ । ਮਠਿਆਈਆਂ ਦੀ ਖੁਸ਼ਬੂ ਫੁੱਲਾਂ ਦੀ ਮਹਿਕ ਵਾਂਗ ਖਿੱਲਰੀ ਹੋਈ ਸੀ।

ਪ੍ਰਦੀਪ :  ਬੇਬੇ ਮੈਂਨੂੰ ਬਹੁਤ  ਭੁੱਖ ਲੱਗੀ ਆ, ਕੁਝ ਖਾਣ ਲਈ ਮਿਲੂ ਤੇਰੇ ਘਰੋਂ ਹਾ.. ਹਾ.. ਹਾ..। (ਹੱਸਦਾ ਹੋਇਆ ਬੋਲਿਆ)

ਬੇਬੇ : ਪੁੱਤ ਤੇਰਾ ਆਪਣਾ ਘਰ ਆ, ਜੋ ਮਰਜ਼ੀ ਫੜ ਕੇ ਖਾ ।

ਪ੍ਰਦੀਪ : ਨਾ ਮੈਂ ਤੇ ਆਪਣੀ ਬੇਬੇ ਦੇ ਹੱਥੋ ਖਾਣਾ ਜਿਵੇਂ ਘਰ ਖਾਂਦਾ ਹੁੰਦਾ, ਤੈਂਨੂੰ ਪਤਾ ਬੇਬੇ ਜਿੰਨਾਂ ਤੱਕ ਮੈਂ ਤੇਰੇ ਹੱਥੋ ਨਾ ਖਾਵਾਂ ਮੇਰੀ ਭੁੱਖ ਨਹੀ ਮਿਟਦੀ।

ਬੇਬੇ : ਚੰਗਾ ਲੈਕੇ ਆਉਂਦੀ ਆਂ…. ।

ਮਾਂ ਨੇ ਏਨੇ ਪਿਆਰ ਨਾਲ ਆਪਣੇ ਹੱਥਾਂ ਨਾਲ ਰੋਟੀ ਖਵਾਈ ਜਿਵੇਂ ਜਨਮ – ਜਨਮ ਦੀ ਭੁੱਖ ਲੱਥ ਗਈ ਹੋਵੇ।

ਪ੍ਰਦੀਪ : ਫਿਰ ਕੁਝ ਦੇਰ ਮੈਂ ਅਰਾਮ ਕਰਲਾ, ਮਾਂ ਫਿਰ ਮਾਮਾ ਜੀ ਹੁਰਾਂ ਨਾਲ ਕੁਝ ਕੰਮ ਕਰਵਾ ਦੇਵਾਂਗਾ।

ਬੇਬੇ : ਚੰਗਾ ਪੁੱਤ।

ਨੀੰਦ ਏਨੀ ਗੁੜੀ ਸੀ, ਕਿ ਸ਼ਾਮ ਨੂੰ ਉਠਕੇ ਬੋਲਿਆ ਕੋਈ ਕੰਮ ਹੈ। ਤੇ ਕਰਵਾ ਲਵੋ ਨਹੀ ਮੈ ਫਿਰ ਸੌਂ… ਜਾਣਾ।
ਮੁਸਕਰਾ ਕੇ ਆਪਣੇ ਕਮਰੇ ਵਿਚੋ ਬਾਹਰ ਆਇਆ ਘਰ ਵਿਚ ਬਹੁਤ  ਰੌਣਕ ਲੱਗੀ ਹੋਈ ਸੀ। “ਢੋਲਕੀਆਂ ਦੀ ਆਵਾਜ਼, ਬੀਬੀਆਂ ਗੀਤ ਗਾ ਰਹੀਆਂ ਸਨ ।”
ਚਾਰੇ ਪਾਸੇ ਖੁਸ਼ੀ ਹੀ ਖੁਸ਼ੀ ਨੱਚ ਰਹੀ ਸੀ।

ਇਕ ਮੰਝੇ ਤੇ ਜਾਕੇ ਬੈਠਕੇ ਸਭ ਦੇਖਣ ਲੱਗ ਗਿਆ।
ਉਸਦੀਆਂ ਅੱਖਾਂ ਸਾਹਮਣੇ ਇਕ ਬੜੀ ਹੀ ਸੋਹਨੀ ‘ਤੇ ਉੱਚੀ – ਲੰਮੀ ਮੁਟਿਆਰ ਆਈ।
ਉਸਦੀਆਂ ਅੱਖਾਂ ਸਿਰਫ ਤੇ ਸਿਰਫ ਉਸਨੂੰ ਹੀ ਦੇਖ ਰਹੀਆਂ ਸਨ । ਥੱਕ-ਟੁੱਟਕੇ ਉਹ  ਜਦ ਉਸਦੇ ਮੰਝੇ ਤੇ ਆਕੇ ਬੈਠਣ ਲੱਗੀ। ਉਹ ਮੰਝੇ ਦੇ ਹੇਠਾਂ ਹੋ ਗਿਆ ਦੋਨੋ ਹੱਥ ਠੋਡੀ ਥੱਲੇ ਰੱਖਕੇ ਮੁਸਕਰਾ ਕੇ ਉਸਦੇ ਵੱਲ  ਦੇਖਣ ਲੱਗਾ। ਕੁਝ ਹੋਰ ਵੀ ਕੁੜੀਆ ਆਕੇ ਮੰਝੇ ਤੇ ਬੈਠ ਗਈਆਂ। ਇਕ ਅੱਖ ਤੱਕ ਨਹੀ ਚੱਪਕੀ ਉਸਨੇ …l

ਇਕ ਕੁੜੀ (ਬਖੁਡੜੀ ਹੋਕੇ ਬੋਲੀ ) – ਓਏ ਭਾਈ ਕਿ ਗੱਲ ਕਦੀ ਕੁੜੀ ਨਹੀਂ ਦੇਖੀ ਤੈੰ, ਕਿੱਦਾਂ ਬਿਨਾਂ ਅੱਖ ਚੱਪਕੇ “ਹਰਪ੍ਰੀਤ” ਵੱਲ ਦੇਖੀ ਜਾਂਦਾ ਤੂੰ…… ।

ਹਰਪ੍ਰੀਤ – – – ਮੈਂ ਵੀ ਕੱਦੋ ਦੀ ਦੇਖ ਰਹੀਂ ਹਾਂ ਏਦੇ ਵੱਲ, ਹੱਟਣ ਦਾ ਨਾਮ ਹੀ ਨਹੀਂ ਲੈ ਰਿਆ ।

ਪ੍ਰਦੀਪ ਨੂੰ ਉਹਨਾਂ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ। ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਗਇਆ l
ਉਹ ਸਾਰੀਆਂ ਕੁੜੀਆਂ ਗੁੱਸੇ ਵਿਚ ਬੋਲੀਆਂ – ਜੁੱਤੀਆਂ ਮਾਰ – ਮਾਰ ਤੇਰੀਆਂ ਅੱਖਾਂ ਭੰਨ ਦੇਣੀਆਂ ਕੋਣ ਏੰ ਤੂੰ …. ਤੇ ਏਦਾਂ ਬਿਟਰ – ੨ ਕਿਉੰ  ਵੇਖੀ ਜਾਂਦਾ ?
ਫਿਰ ਕੁਝ ਸੁਣਾਈ ਪਿਆ ਪ੍ਰਦੀਪ ਨੂੰ, ਪਰ ਫਿਰ ਵੀ ਉਸਨੇ ਦੇਖਣਾ ਬੰਦ ਨਹੀਂ ਕੀਤਾ। ਉਹਨਾਂ ਸਾਰੀਆਂ ਨੇ ਇਕ ਬੰਦੇ ਨੂੰ ਆਵਾਜ਼ ਮਾਰੀਂ – ਭਾਈ ਏਧਰ  ਆਇਓ…..।

ਭਾਈ – – – ਕਿ ਗੱਲ ਕੁੜੀਉ ?

— ਆਹ! ਦੇਖੋ ਆਹ ਬੰਦਾ ਕਦੋ ਦਾ ਹਰਪ੍ਰੀਤ ਨੂੰ ਦੇਖੀ ਜਾਂਦਾ।

ਭਾਈ – – – ਕਿ ਗੱਲ ਓਏ  ਕੁੜੀਆਂ ਨੂੰ ਤੰਗ ਕਿਉੰ ਕਰਦਾ ਪਿਆ ?

ਪ੍ਰਦੀਪ – – – ਨਹੀਂ ਜੀ ਤੁਹਾਨੂੰ ਕੋਈ ਗਲਤ ਫੈਮੀ ਹੋਗੀ ਹੈ, ਮੈਂ ਤੇ…ਕੁਝ ਨਹੀਂ ਕਿਹਾ ।

ਭਾਈ – – – ਕਿ ਮੈਂ ਤੇ। ( ਭਾਈ ਪ੍ਰਦੀਪ ਦੀ ਗੱਲ ਵਿਚੋ ਕੱਟ ਕੇ ਬੋਲਿਆ)

( ਫਿਰ ਇਕ ਕੁੜੀ ਬੋਲੀ) – ਕਿਹਾ ਤੇ ਨਹੀਂ ਪਰ ਤੂੰ ਹਰਪ੍ਰੀਤ ਵੱਲ ਏਨਾਂ ਘੂਰ – ਘੂਰ ਕਿਉਂ ਦੇਖੀਂ ਜਾਂਦਾ ਸੀ ?
ਏਨੇ ਨੂੰ ਪ੍ਰਦੀਪ ਦੀ  ਮਾਂ ਆ ਗਈ ਤੇ ਬੋਲੀ…. ।

ਬੇਬੇ – – – ਕਿ ਗੱਲ ਹੋਗੀ ਮੇਰੇ ਪੁੱਤ ਨੂੰ ਏਨਾ ਘੇਰਾ ਕਾਹਤੋਂ ਪਾਇਆ ਹੋਇਆ ਤੁਸੀਂ ਸਾਰੀਆਂ।

ਉਹੀ ਕੁੜੀ – – –  ਭੂਆ ਜੀ ਏ ਤੁਹਾਡਾ ਮੁੰਡਾ ਏ, ਅਸੀਂ  ਸਮਝਿਆ ਪਤਾ ਨਹੀਂ ਕੌਣ ਐ । ਪਰ ਇਸਨੂੰ ਕਹੋ ਆਪਣੀਆਂ ਅੱਖਾਂ ਦਾ ਇਲਾਜ਼ ਕਰਵਾਏ…..।

ਬੇਬੇ : ਅੱਖਾਂ! ਭਲਾ ਅੱਖਾਂ ਏਦੀਆਂ ਨੂੰ ਕੀ ਹੋਇਆ ਹੈ ?

ਉਹੀ ਕੁੜੀ : ਕੁਝ ਨਹੀਂ ਭੂਆ ਜੀ ਮੁੰਡਾ ਤੇਰਾ ਹਰਪ੍ਰੀਤ ਨੂੰ ਘੂਰ ਰਿਹਾ ਸੀ।

ਬੇਬੇ : ਘੂਰਦਾ ਨਹੀਂ ਹੋਣਾ ਅਸਲ ਵਿਚ ਮੇਰਾ ਪੁੱਤ “ਪੰਜਾਬੀ ਦਾ ਮਸ਼ਹੂਰ ਸ਼ਾਇਰ ਹੈ।” ਆਪਣੀ ਕੋਈ ਕਵਿਤਾ ਲੱਭਦਾ ਹੋਣਾ ਦੱਸ ਪ੍ਰਦੀਪ ਏਨਾਂ ਨੂੰ…..।

ਪ੍ਰਦੀਪ : … ਹਾਂਜੀ… ਬੇਬੇ.. ਹਾਂਜੀ….. ।(ਇਕ ਦਮ ਘਾਭਰ ਕੇ ਬੋਲਿਆ )

ਉਹੀ ਕੁੜੀਆਂ : ਓ…. ਅੱਛਾ…. ਸ਼ਾਇਰ ਐ…. ਚੱਲ ਸੁਣਾ ਫੇਰ ਸਾਨੂੰ ਵੀ ਸਾਰੀਆਂ ਨੂੰ ਆਪਣੀ ਲਿਖੀ ਕੋਈ ਕਵਿਤਾ…. ਏਨਾਂ ਬੋਲ ਸਾਰੀਆਂ (ਹੱਸਣ ਲੱਗ ਗਈਆਂ)

ਪ੍ਰਦੀਪ : …… ਜੀ ਜ਼ਰੂਰ….. ।

ਪ੍ਰਦੀਪ ਨੇ  ਆਪਣੀ ਸਬਤੋਂ ਮਸ਼ਹੂਰ ਕਵਿਤਾ ਬੋਲੀ ।

ਦਿਲ ਲੁੱਟਕੇ ਲੈ ਗਈ ਵੇਖਦੀ ਹੀ…..

ਮੇਰੇ ਦਿਲ ਵਿਚ ਰੰਗ ਜੇੜਾ ਚੜਿਆ ਸੀ…..

ਮੈਂ ਮੰਦਿਰਾ ਦੇ ਵਿਚ ਭੱਟਕਦਾ  ਹੋਇਆ…..

ਆਨ ਉਹਦਾ ਭੱਲਾ ਫੜਿਆ ਸੀ……

ਉਹਦੀ ਯਾਦ ਬੱਦਲ ਬਣ ਬਰਸੇ…….

ਮੈਂ ਪਿਆਰ ਦਾ ਸਮੁੰਦਰ ਤਰ ਗਇਆ ਸੀ……

ਦਿਲ ਲੁੱਟਕੇ ਲੈ ਗਈ ਵੇਖਦੀ ਹੀ…..

ਸਾਰੀਆਂ ਬੋਲੀਆਂ – – – ਵਾਅ.. ਜੀ… ਵਾਅ! ਪਰ ਏਹ ਵਿਆਹ ਹੈ। ਏਥੇ ਨੱਚਣ – ਟੱਪਣ ਵਾਲੇ ਗੀਤ ਚੱਲ ਦੇ ਆ, ਤੇਰੀ ਕਵਿਤਾ ਕਿਸੇ ਨੇ ਨਹੀਂ ਸੁਣਨੀ…. ਏਨਾਂ ਆਖ (ਹੱਸਣ ਲੱਗੀਆਂ)

ਪ੍ਰਦੀਪ –  ਮੈਂ ਕਿਸੇ ਦੇ ਸੁਣਨ ਲਈ ਨਹੀਂ ਲਿਖਦਾ ਜਿਨੂੰ ਚੰਗੀ ਲੱਗਦੀ ਉਹ ਸੁਣ ਲੈਂਦਾ…।(ਥੋੜ੍ਹਾ ਗੁੱਸੇ ਤੇ ਸਿਆਨਪ ਨਾਲ ਬੋਲਿਆ)

ਏਨਾਂ ਆਖ ਪ੍ਰਦੀਪ ਆਪਣੇ ਕਮਰੇ ਵਿਚ ਚਲਾ ਗਿਆ।

ਬੇਬੇ – – – -ਨਾਰਾਜ਼ ਕਰ ਦਿੱਤਾ ਨਾ ਮੇਰੇ ਪੁੱਤ ਨੂੰ, ਉਹ ਕਦੀ ਆਪਣੀ ਲਿਖਤ ਖਿਲਾਫ ਕੁਝ ਨਹੀਂ ਸੁਣ ਸਕਦਾ।

ਕਸੂਰ ਪ੍ਰਦੀਪ ਦਾ ਨਹੀਂ ਸੀ। ਨਾਹੀ ਨਾਨਕਿਆਂ ਦਾ ਸੀ। “ਅਸਲ ਵਿਚ ਉਸਨੂੰ ਕੋਈ ਨਹੀਂ ਜਾਣਦਾ ਸੀ।”

ਬੇਬੇ ਕਮਰੇ ਵਿਚ ਆਈ….।

ਬੇਬੇ – – – ਪੁੱਤ ਗੁੱਸਾ ਨਾ ਕਰੀਂ, ਏਨਾਂ ਨੂੰ ਕਵਿਤਾ ਦਾ ਵਜਨ ਨਹੀ ਪਤਾ ਮੇਰੇ ਸੋਨਿਆ।

ਪ੍ਰਦੀਪ — ਪਰ ਬੇਬੇ ਕੋਈ ਮੈਂਨੂੰ ਜੋ ਮਰਜ਼ੀ ਬੋਲ ਲਏ, ਤੁਹਾਨੂੰ ਪਤਾ ਤੇ ਹੈ। ਕੋਈ ਮੇਰੀਆਂ ਲਿਖਤਾਂ ਦਾ ਮਜ਼ਾਕ ਉਡਾਏ ਮੈਂਨੂੰ ਬਿਲਕੁਲ ਪਸੰਦ ਨਹੀਂ।
ਮੈਂ ਸਵੇਰ ਨੂੰ ਵਾਪਿਸ ਚਲੇ ਜਾਣਾ ਹੈ, ਤੁਸੀਂ ਵਿਆਹ ਤੋਂ ਬਾਅਦ ਆ ਜਾਇਓ।

ਬੇਬੇ —  ਨਾ ਪੁੱਤ ਏਦਾਂ ਨਾ ਬੋਲ ਦੇਖ ਪਹਿਲਾਂ ਤੂੰ ਕਿੰਨੇ ਵਰ੍ਹੇ ਬਾਅਦ ਆਇਆਂ ਹੈ। ਹੁਣ ਗੁੱਸੇ ਹੋਕੇ ਜਾਏਂਗਾ।

ਪ੍ਰਦੀਪ  – – – ਨਹੀਂ ਬੇਬੇ ਗੁੱਸੇ ਨਹੀਂ ਕੁੱਝ ਕੰਮ ਹੈ।

ਏਨਾਂ ਸੁਣ ਬੇਬੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)