“ਮੈਨੂੰ ਰੱਖ ਲੈ ਇੱਕ ਦਿਨ ਹੋਰ”
ਇਹ ਗੀਤ ਮੈਂ ਬਹੁਤ ਸੁਣਿਆ ਕਰਦੀ ਸੀ । ਕਿਸੇ ਵੀ ਵਿਆਹ ਦੀ ਮੂਵੀ ਵੇਖਦੇ ਹੋਏ ਵੀ ਡੋਲੀ ਤੋਰਨ ਵੇਲੇ ਵੀ ਅਕਸਰ ਇਹ ਗੀਤ ਅੱਖਾਂ ਵਿੱਚ ਬਦੋਬਦੀ ਪਾਣੀ ਲੈ ਆਉਂਦਾ।
“ਬਾਬੁਲ ਵਿਦਾ ਕਰੇਂਦਿਆਂ ਮੈਨੂੰ ਰੱਖ ਲੈ ਇੱਕ ਦਿਨ ਹੋਰ,
ਮੇਰੀ ਡੋਲੀ ਨਾ ਅੱਜ ਤੌਰ, ਬਾਬਲਾ ਡੋਲੀ ਨਾ ਅੱਜ ਤੌਰ”
ਅੱਜ ਫ਼ੇਰ ਇਹੀ ਗੀਤ ਦਿਲ ਨੂੰ ਵਿੰਨ੍ਹ ਰਿਹਾ ਹੈ ਤੇ ਅੱਖਾਂ ਦਾ ਪਾਣੀ ਰੋਕਿਆਂ ਵੀ ਨਹੀਂ ਰੁੱਕ ਰਿਹਾ। ਪਰ ਅੱਜ ਇਹ ਦਰਦ ਕੁੱਝ ਵੱਖਰਾ ਹੈ ਕਿਓਂਕਿ ਅੱਜ ਮੈਂ ਕਿਸੇ ਧੀ ਦੀ ਡੋਲੀ ਜਾਂਦੀ ਨਹੀਂ ਵੇਖੀ ਸਗੋਂ ਅਰਥੀ ਜਾਂਦੀ ਵੇਖੀ।
ਇੱਕ ਧੀ ਜਿਹੜੀ ਇੱਕ ਰਾਤ ਪਹਿੱਲੇ ਹੀ ਪੇੱਕਿਆਂ ਤੋਂ ਵਾਪਿਸ ਆਈ ਸੀ। ਉਸਨੇ ਆਉਂਦੇ ਹੋਏ ਮਾਂ ਨੂੰ ਇਹੀ ਬੋਲ ਕਹੇ ਕਿ ਮੰਮੀ ਅੱਜ ਦਾ ਦਿਨ ਇੱਥੇ ਹੀ ਰਹਿ ਜਾਨੇ ਆਂ। ਪਰ ਮਾਂ ਨੇ ਸਿਆਣੀ ਅਤੇ ਵੱਡੀ ਹੋਣ ਦੇ ਨਾਤੇ ਸਮਝਾਇਆ ਕਿ ਪੁੱਤ ਘਰ ਕਾਹਨੂੰ ਕੱਲਾ ਛੱਡਣਾ ਹੈ। ਤੁਸੀਂ ਆਪਣੇ ਘਰ ਜਾਓ। ਉਹ ਘਰ ਜੋ ਅਜੇ ਛੇ ਮਹੀਨੇ ਵੀ ਨਹੀਂ ਪੂਰੇ ਹੋਏ, ਧੀ-ਜਵਾਈ ਨੇ ਨਵਾਂ ਬਣਿਆ ਬਣਾਇਆ ਖਰੀਦਿਆ ਸੀ। ਘਰ ਦਾ ਸਾਰਾ ਫਰਨੀਚਰ ਵੀ ਨਵਾਂ ਖਰੀਦਿਆ। ਬੜੇ ਚਾਈਂ ਚਾਈਂ ਦੋਵੇਂ ਨਵਾਂ ਆਸ਼ਿਆਣਾ ਉਸਾਰ ਸਵਾਰ ਰਹੇ ਸਨ। ਉਹਨਾਂ ਦੇ ਘਰ ਕਿਲਕਾਰੀਆਂ ਮਾਰਦਾ ਢਾਈ ਕੁ ਸਾਲ ਦਾ ਬੱਚਾ ਵੀ ਸੀ। ਜੋ ਘਰ ਦੀ ਰੌਣਕ ਨੂੰ ਦੁਗਣਾ ਕਰਦੀ ਸੀ। ਪਹਿੱਲੇ ਦੋਵੇਂ ਜੀਅ ਸਾਂਝੇ ਘਰ ਵਿੱਚ ਰਹਿੰਦੇ ਸਨ। ਘਰ ਵਿੱਚ ਛੋਟੇ ਛੋਟੇ ਕਲੇਸ਼ ਦੇ ਚੱਲਦੇ ਹੀ ਵੱਖਰਾ ਘਰ ਪਾ ਸੁਖੀ ਜੀਵਨ ਜੀਊਣ ਦਾ ਸੁਪਨਾ ਵੇਖਿਆ ਸੀ ਦੋਹਾਂ ਨੇ।ਮੇਘਾ ਅਤੇ ਕਰਨ ਨੇ ਜੀਵਨ ਦੇ ਸੁੱਖ ਮਾਨਣੇ ਸ਼ੁਰੂ ਹੀ ਕੀਤੇ ਸਨ ਕਿ ਇਹ ਹਾਦਸਾ ਵਾਪਰ ਗਿਆ। ਜੋ ਦੋਹਾਂ ਦੀਆਂ ਖੁਸ਼ੀਆਂ ਉਜਾੜ ਕੇ ਹੀ ਲੈ ਗਿਆ।
ਮੇਘਾ ਨੇ ਸਵੇਰੇ ਨਾਸ਼ਤਾ ਕਰਵਾ ਕੇ 8.30 ਵਜੇ ਸਵੇਰੇ ਆਪਣੇ ਪਤੀ ਕਰਨ ਨੂੰ ਆਫ਼ਿਸ ਲਈ ਤੋਰਿਆ ਕਿ 12 ਵਜੇ ਕਰਫ਼ਿਊ ਲੱਗ ਜਾਣਾ ਹੈ ਵਾਪਿਸ ਆ ਜਾਇਓ। ਆਪ ਉਹ ਘਰ ਦਾ ਦਰਵਾਜਾ ਲਗਾ ਕੇ ਆਪਣੇ ਬੱਚੇ ਨਾਲ ਛੋਟੀਆਂ ਛੋਟੀਆਂ ਖੇਡਾਂ ਖੇਡ, ਉਸਨੂੰ ਖਿਲੋਣੇ ਦੇ ਕੇ ਘਰ ਦੇ ਕੰਮ ਕਰਨ ਲੱਗ ਗਈ। ਪੌਣੇ ਗਿਆਰਾਂ ਵਜੇ ਉਸਦੇ ਪਤੀ ਕਰਨ ਨੂੰ ਗਵਾਂਢ ਵਿਚੋਂ ਫ਼ੋਨ ਆਉਂਦਾ ਹੈ ਕਿ ਮੇਘਾ ਘਰ ਦੇ ਮੁੱਖ ਗੇਟ ਕੋਲ ਲੰਮੀ ਪਈ ਹੋਈ ਹੈ ਤੇ ਕੋਲ ਢਾਈ ਸਾਲ ਦਾ ਬੱਚਾ ਪਿਆ ਰੋ ਰਿਹਾ ਹੈ ਕਿ ਮੰਮੀ ਉੱਠੋ, ਮੰਮੀ ਉੱਠੋ। ਓ ਛੇਤੀ ਨਾਲ ਆਪਣੇ ਨੇੜੇ ਰਹਿੰਦੇ ਮਾਮੀ ਸੱਸ ਨੂੰ ਫ਼ੋਨ ਕਰਦਾ ਹੈ ਕਿ ਦੇਖੋ ਮੇਘਾ ਨੂੰ ਕੀ ਹੋਇਆ ਹੈ।ਮੈਂ ਵੀ ਘਰ ਆ ਰਿਹਾ ਹਾਂ। ਉਹਨਾਂ ਦੀ ਮਾਮੀ ਰਜਨੀ ਕਪੂਰ ਨੇ ਫਟਾਫਟ ਪਹੁੰਚ ਕੇ ਦੇਖਿਆ ਤੇ ਪਤਾ ਲੱਗਿਆ ਕਿ ਮੇਘਾ ਦੇ ਤਾਂ ਗਲੇ ਵਿੱਚ ਰੁਮਾਲ ਅਤੇ ਫ਼ੋਨ ਦੇ ਚਾਰਜਰ ਦੀ ਤਾਰ ਬੜੀ ਘੁੱਟ ਕੇ ਲਪੇਟੀ ਹੋਈ ਹੈ। ਉਸਨੇ ਹਿੰਮਤ ਕਰ ਕੇ, ਰੌਲਾ ਪਾ ਕੇ, ਲੋਕਾਂ ਦੀ ਮਦਦ ਲੈ ਕੇ, ਫੋਰਟਿਸ ਹਸਪਤਾਲ ਲੈ ਗਈ । ਰਾਹ ਵਿੱਚ ਸਾਰੀਆਂ ਰੱਸੀਆਂ ਖੋਲ੍ਹੀਆਂ। ਬੱਚੇ ਨੂੰ ਵੀ ਬੜੇ ਪਿਆਰ ਨਾਲ ਜੱਫੀ ਵਿੱਚ ਲੈ ਪੁੱਛਿਆ ਕਿ ਕੀ ਹੋਇਆ ਹੈ। ਅਨਭੋਲ ਬੱਚਾ ਬੜੇ ਭੋਲੇ ਸ਼ਬਦਾਂ ਤੇ ਇਸ਼ਾਰੇ ਵਿੱਚ ਦੱਸ ਰਿਹਾ ਕਿ ਦੋ ਦੋ ਅੰਕਲ, ਮੰਮਾ ਦਾ ਗਲਾ ਦੱਬਿਆ। ਰਜਨੀ ਅਤੇ ਉਸਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ