ਆਪ ਬੀਤੀ ਜੱਗ ਬੀਤੀ
ਪਹਿਲਾਂ ਤਾਂ ਸਮਝ ਨਹੀਂ ਆਇਆ ਇਸ ਘਟਨਾ ਦੀ ਸ਼ੁਰੂਆਤ ਕਿੱਥੋਂ ਕਰਾਂ
ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿਸੇ ਸੋਹਣੀ ਸੁਚੱਜੀ ਯਾਦ ਤੋਂ ਗੱਲ ਸ਼ੁਰੂ ਕਰੀਏ ਜ਼ਿਆਦਾ ਮਜ਼ਾ ਆਉਂਦਾ ਹੈ
ਸਰਦਾਰਨੀ ਦੀ ਤੋਰ ਸਾਰੇ ਪਿੰਡ ਵਿੱਚ ਵੱਖਰੀ ਸੀ
ਉਸ ਦੀ ਜਵਾਨੀ ਤੇ ਹੁਸਨ ਦੇ ਚਰਚੇ
ਆਸ ਪਾਸ ਦੇ ਪਿੰਡਾਂ ਵਿੱਚ ਸਨ
ਰੱਜ ਕੇ ਸੋਹਣੀ ਭਰਵਾਂ ਸ਼ਰੀਰ ਲੰਬੀ ਗੁੱਤ
ਜ਼ਿਆਦਾ ਕਰਕੇ ਇੱਕੋ ਹੀ ਸੂਟ ਪਾਉਂਦੀ ਚਿੱਟੇ ਰੰਗ ਦਾ ਸੂਟ ਤੇ ਓਸ ਉੱਤੇ ਗੁਲਾਬੀ ਰੰਗ ਦੇ ਵੱਡੇ-ਵੱਡੇ ਫੁੱਲ ਬਣੇ ਹੁੰਦੇ
ਨਾਲਿ ਨੀਲੇ ਰੰਗ ਦੀ ਚੁੰਨੀ
ਘਰਵਾਲਾ ਵੀ ਸੋਹਣਾ ਸੀ
ਪਰ ਉਹ ਉਸ ਦੀ ਤਵੱਜੋ ਆਪਣੀ ਜਨਾਨੀ ਵੱਲ ਘੱਟ ਸੀ
ਕੰਮ ਕਾਰ ਵੱਲ ਜਾਂਦਾ ਹੈ ਜਾਂ ਫਿਰ ਰੰਗੀਨੀਆਂ ਵੱਲ
ਅਣਖ ਬਹੁਤੀ ਰੱਖਦਾ ਸੀ
ਅਣਖ ਕਹਿ ਲਓ ਜਾਂ ਫਿਰ ਹੰਕਾਰ
ਇਕ ਦਿਨ ਸਰਦਾਰਨੀ ਆਪਣੇ ਖੇਤ ਦੇ ਬੰਨੇ ਨਾਲ਼ ਤੁਰੀ ਜਾਂਦੀ ਸੀ
ਓਧਰੋਂ 1 ਚਿੱਟੇ ਕੁੜਤੇ ਪਜਾਮੇ ਵਾਲਾ
ਉੱਚੇ ਕੱਦ ਕਾਠ ਲਬੂਤਰੇ ਚਿਹਰੇ ਵਾਲਾ
ਨੌਜਵਾਨ ਨਮਾਜ਼ ਪੜ ਕੇ ਤੁਰਿਆ ਆਉਂਦਾ ਸੀ
ਦੋਵੇਂ ਆਹਮੋਂ-ਸਾਹਮਣੇ ਲੰਘੇ
ਪਤਾ ਹੀ ਨਾ ਚੱਲਿਆ ਕਦੋਂ ਉਹਨਾਂ ਦੇ ਦਿਲ ਆਪਸ ਵਿੱਚ
ਵਟਾਏ ਗਏ
ਸ਼ਰੀਰ ਵਿਚ ਕੰਬਣੀ ਜਿਹੀ ਛਿੜ ਗਈ
ਹਥਾਂ ਪੈਰਾਂ ਵਿਚੋ ਤਰੇਲੀਆਂ ਆ ਗਈਆਂ
ਨਜ਼ਰ ਉੱਠੀ
ਨਜ਼ਰ ਮਿਲੀ
ਤੇ ਫੇਰ ਨਜ਼ਰ ਨਾ ਉੱਠ ਸਕੀ
ਦੋਹਾਂ ਪਾਸੇ ਇਸ਼ਕ ਨੇ ਪੂਰਾ ਜ਼ੋਰ ਦਿਖਾ ਦਿੱਤਾ
ਬੇਸ਼ਕ ਉਹ ਵਿਆਹੀ ਹੋਈ ਸੀ
ਬੇਸ਼ੱਕ ਉਹ ਵੀ ਵਿਆਹਿਆ ਹੋਇਆ ਸੀ
ਪਹਿਲਾਂ ਹੀ 2 ਨਿੱਕਾ ਪੜ ਚੁੱਕੇ ਸਨ
ਪਰ ਹੁਣ ਕੀ ਕੀਤਾ ਜਾਵੇ
ਜੋ ਹੋਣਾ ਸੀ ਉਹ ਹੋ ਗਿਆ
ਦੋਹਾਂ ਨੇ ਇਕ ਵੀ ਲਫ਼ਜ਼ ਸਾਂਝਾ ਨਾ ਕੀਤਾ
ਅਦੋ ਤੱਕ ਨਾ ਕੀਤਾ ਜਦੋਂ ਤਕ ਨੌਬਤ ਨਾ ਆਈ
ਤੇ
ਨੌਬਤ ਆ ਪਈ
ਹੱਲਿਆਂ ਦਾ ਰੌਲਾ ਪੈ ਗਿਆ
ਸਭ ਪਾਸੇ ਮਾਰਧਾੜ ਮਚ ਗਈ
ਹਵੇਲੀਆਂ ਫੂਕ ਦਿੱਤੀਆਂ ਗਈਆਂ
ਘਰ ਸਾੜ ਦਿੱਤੇ ਗਏ
ਓਹਨਾਂ ਦੇ ਪਾਸੇ ਵੀ ਧਾਵੀਆ ਕਦਮ ਵਧਾਉਣੇ ਸ਼ੁਰੂ ਕਰ ਦਿੱਤੇ
ਓਸ ਦਿਨ ਖੇਤ ਤੋਂ ਵਾਪਸ ਆਉਂਦਿਆਂ
ਉਸ ਨੇ ਉਸ ਦਾ ਹੱਥ ਫੜਿਆ ਤੇ ਪੁੱਛਿਆ
ਮੇਰੇ ਤੇ ਯਕੀਨ ਹੈਗਾ ਈ?
ਉਸ ਨੇ ਕਿਹਾ
ਰੱਬ ਜਿੰਨਾ!
ਪਰ ਮੈਂ ਅੱਲ੍ਹਾ ਵਾਲਾ,
ਕੋਈ ਗੱਲ ਨਹੀਂ,
ਚੱਲ ਫੇਰ!!!
ਤੇ ਦੁਨੀਆਂ ਤੋਂ ਛਪਦੇ ਛੁਪਾਉਂਦੇ
ਉਹ ਹੋ ਓਸ ਨਾਲ ਉਸ ਦੀ ਹਵੇਲੀ ਆ ਗਈ
ਹਵੇਲੀ ਜਿਹੜੀ ਬਹੁਤ ਉੱਚੀ ਸੀ
ਭਾਰਤ ਖੰਡਰ ਬਣਨ ਦੀ ਕਗਾਰ ਵਿਚ ਸੀ
ਅੱਧੀਆਂ ਮੰਜ਼ਿਲਾਂ ਢਹਿ ਚੁੱਕੀਆਂ ਸਨ
ਉਥੇ ਰਹਿਣ ਵਾਲੀਆਂ ਦੋ ਜਣਿਆਂ ਪਹਿਲਾਂ ਤਾਂ ਉਥੋਂ ਨਿਕਲਣ ਦੀ ਤਿਆਰੀ ਕਰਦੀਆਂ ਪਈਆਂ ਸੀ
ਪਰ ਫੇਰ ਪਤਾ ਚਲਿਆ ਇਹ ਇਲਾਕਾ ਆਪਣੇ ਵੱਲ ਹੀ ਰਹਿ ਗਿਆ ਹੈ
ਸੋ ਫੇਰ ਨਿਸ਼ਚਿੰਤ ਹੋ ਕੇ ਬੈਠ ਗਈਆਂ
ਵੱਡੀ ਕੁਝ ਜਿਆਦਾ ਹੀ ਤੇਜ਼ ਸੀ
ਮਾਲਕ ਦੀ ਅਸ਼ਨਾਈ ਦੀ ਖ਼ਬਰ ਉਸ ਨੂੰ ਥੋੜ੍ਹੀ-ਥੋੜ੍ਹੀ ਪਤਾ ਚੱਲ ਚੁੱਕੀ ਸੀ
ਉਸ ਵੇਖਿਆ ਹਾਣ ਨੂੰ ਹਾਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ